ਪੰਜਾਬ

punjab

ਸਰਪੰਚ ਦੇ ਪਤੀ ਨੂੰ ਐਸਐਚਓ ਨੇ ਪਿੰਡ ਨਾ ਵੜਨ ਦੀ ਦਿੱਤੀ ਧਮਕੀ

By

Published : Nov 4, 2019, 12:58 PM IST

ਬਲੌਂਗੀ ਵਿਖੇ ਸਰਪੰਚ ਦੇ ਪਤੀ ਵੱਲੋਂ ਥਾਣਾ ਮੁਖੀ ਉੱਪਰ ਪਿੰਡ ਵਿੱਚ ਨਾ ਵੜਨ ਦੀ ਧਮਕੀ ਦੇਣ ਦੇ ਅਰੋਪ ਲਗਾਏ ਗਏ ਹਨ, ਜਿਨ੍ਹਾਂ ਨੂੰ ਥਾਣਾ ਮੁਖੀ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ।

ਬਲੌਗੀ ਦਾ ਸਰਪੰਚ

ਮੋਹਾਲੀ: ਬਲੌਂਗੀ ਵਿਖੇ ਸਰਪੰਚ ਦੇ ਪਤੀ ਵੱਲੋਂ ਥਾਣਾ ਮੁਖੀ ਉੱਪਰ ਪਿੰਡ ਵਿੱਚ ਨਾ ਵੜਨ ਦੀ ਧਮਕੀ ਦੇਣ ਦੇ ਅਰੋਪ ਲਗਾਏ ਗਏ ਹਨ, ਜਿਨ੍ਹਾਂ ਨੂੰ ਥਾਣਾ ਮੁਖੀ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

ਦੱਸ ਦਈਏ ਕਿ ਸਰੋਜਾ ਦੇਵੀ ਦੇ ਪਤੀ ਦਿਨੇਸ਼ ਕੁਮਾਰ ਵੱਲੋਂ ਆਰੋਪ ਲਗਾਏ ਗਏ ਹਨ ਕਿ ਉਹ ਬੀਤੇ ਦਿਨੀਂ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਗਏ ਹੋਏ ਸਨ ਜਿੱਥੇ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਆਏ ਹੋਏ ਸਨ ਅਤੇ ਸਰਪੰਚ ਸਮੇਤ ਸਮੁੱਚੀ ਪੰਚਾਇਤ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਟੇਜ ਉੱਪਰ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਜਿਵੇਂ ਹੀ ਆਪਣੀ ਸਪੀਚ ਖ਼ਤਮ ਕੀਤੀ ਤਾਂ ਬਲੌਂਗੀ ਦੇ ਥਾਣਾ ਮੁਖੀ ਮਨਫੂਲ ਸਿੰਘ ਦੁਆਰਾ ਮਾਈਕ ਫੜ ਲਿਆ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਪਤਨੀ ਸਰਪੰਚ ਹੈ ਉਹ ਨਹੀਂ ਤੇ ਉਹ ਪਿੰਡ ਵਿੱਚ ਨਾ ਆਉਣ ਜਿਸ ਦੇ ਚੱਲਦੇ ਦਿਨੇਸ਼ ਨੇ ਕਿਹਾ ਕਿ ਉਹ ਪਿੰਡ ਦੇ ਵੋਟਰ ਹਨ ਅਤੇ ਵਸਨੀਕ ਵੀ ਹਨ ਅਤੇ ਇਹ ਕੋਈ ਸਰਕਾਰੀ ਮੀਟਿੰਗ ਨਹੀਂ ਇਹਦਾ ਇੱਕ ਸਿਰਫ ਧਾਰਮਿਕ ਪ੍ਰੋਗਰਾਮ ਹੈ ਜਿਸ ਵਿੱਚ ਸਭ ਦਾ ਆਉਂਦਾ ਹੱਕ ਹੈ।

ਸਰਪੰਚ ਦੇ ਪਤੀ ਵੱਲੋਂ ਐਸਐਸਓ ਉੱਪਰ ਝੂਠੇ ਪਰਚੇ ਦਰਜ ਕਰਵਾਉਣ ਸਮੇਤ ਹੋਰ ਵੀ ਕਈ ਦੋਸ਼ ਲਗਾਏ ਗਏ ਹਨ ਨਾਲ ਹੀ ਉਨ੍ਹਾਂ ਨੇ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਐਸਐਸਪੀ ਮੋਹਾਲੀ ਨੂੰ ਚਿੱਠੀ ਲਿਖ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜੋ: ਥਾਈਲੈਂਡ: ਪੀਐਮ ਮੋਦੀ ਨੇ ਜਾਪਾਨ ਦੇ ਪੀਐਮ ਸ਼ਿੰਜ਼ੋ ਆਬੇ ਨਾਲ ਕੀਤੀ ਮੁਲਾਕਾਤ

ਦੂਜੇ ਪਾਸੇ ਥਾਣਾ ਮੁਖੀ ਐਸਐਚਓ ਮਨਫੂਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਧਮਕੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਤਾਂ ਸਿਰਫ ਦਿਨੇਸ਼ ਕੁਮਾਰ ਨੂੰ ਇਹ ਕਿਹਾ ਸੀ ਕਿ ਉਸਦੀ ਪਤਨੀ ਸਰਪੰਚ ਸਨਮਾਨ ਲੈ ਸਕਦੀ ਹੈ ਉਸ ਨੇ ਕਿਹਾ ਕਿ ਉਨ੍ਹਾਂ ਕੋਲ ਪੰਚਾਇਤ ਵਿਭਾਗ ਦੇ ਨਿਰਦੇਸ਼ਕ ਦੀ ਵੀ ਚਿੱਠੀ ਆਈ ਹੋਈ ਹੈ ਕਿ ਸਿਰਫ ਸਰਪੰਚ ਹੀ ਕਰ ਕੰਮ ਕਰ ਸਕਦਾ ਹੈ ਨਾ ਕਿ ਉਸ ਦਾ ਰਿਸ਼ਤੇਦਾਰ ਜਾਂ ਪਤੀ ਹੋਰ ਵੀ ਦੋਸ਼ ਜਿਹੜੇ ਲਗਾਏ ਗਏ ਸਨ ਉਨ੍ਹਾਂ ਨੂੰ ਐਸਐਚਓ ਮਨਫੂਲ ਸਿੰਘ ਨੇ ਸਿਰੇ ਤੋਂ ਖਾਰਜ ਕਰ ਦਿੱਤਾ।

Intro:ਮੁਹਾਲੀ ਦੇ ਬਲੌਂਗੀ ਵਿਖੇ ਸਰਪੰਚ ਦੇ ਪਤੀ ਵੱਲੋਂ ਥਾਣਾ ਮੁਖੀ ਉੱਪਰ ਪਿੰਡ ਨਾ ਵੜਨ ਦੀ ਧਮਕੀ ਦੇਣ ਦੇ ਅਰੋਪ ਲਗਾਏ ਗਏ ਹਨ ਜਿਨ੍ਹਾਂ ਨੂੰ ਥਾਣਾ ਮੁਖੀ ਵੱਲੋਂ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ


Body:ਜਾਣਕਾਰੀ ਲਈ ਦੱਸ ਦੀਏ ਸਰੋਜਾ ਦੇਵੀ ਦੇ ਪਤੀ ਦਿਨੇਸ਼ ਕੁਮਾਰ ਵੱਲੋਂ ਆਰੋਪ ਲਗਾਏ ਗਏ ਹਨ ਕਿ ਉਹ ਬੀਤੇ ਦਿਨੀਂ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਗਏ ਹੋਏ ਸਨ ਜਿੱਥੇ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਆਏ ਹੋਏ ਸਨ ਅਤੇ ਸਰਪੰਚ ਸਮੇਤ ਸਮੁੱਚੀ ਪੰਚਾਇਤ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਟੇਜ ਉੱਪਰ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਜਿਵੇਂ ਹੀ ਆਪਣੀ ਸਪੀਚ ਖ਼ਤਮ ਕੀਤੀ ਤਾਂ ਬਲੌਂਗੀ ਦੇ ਥਾਣਾ ਮੁਖੀ ਮਨਫੂਲ ਸਿੰਘ ਦੁਆਰਾ ਮਾਈਕ ਫੜ ਲਿਆ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਪਤਨੀ ਸਰਪੰਚ ਹੈ ਉਹ ਨਹੀਂ ਤੇ ਉਹ ਪਿੰਡ ਵਿੱਚ ਨਾ ਆਉਣ ਜਿਸ ਦੇ ਚੱਲਦੇ ਦੇਸ਼ ਨੇ ਕਿਹਾ ਕਿ ਉਹ ਪਿੰਡ ਦੇ ਵੋਟਰ ਹਨ ਅਤੇ ਵਸਨੀਕ ਵੀ ਹਨ ਅਤੇ ਇਹ ਕੋਈ ਸਰਕਾਰੀ ਮੀਟਿੰਗ ਨਹੀਂ ਇਹਦਾ ਇੱਕ ਸਿਰਫ ਧਾਰਮਿਕ ਪ੍ਰੋਗਰਾਮ ਹੈ ਜਿਸ ਵਿੱਚ ਸਭ ਦਾ ਆਉਂਦਾ ਹੱਕ ਹੈ ਸਰਪੰਚ ਦੇ ਪਤੀ ਵੱਲੋਂ ਐਸਾ ਚ ਉੱਪਰ ਝੂਠੇ ਪਰਚੇ ਦਰਜ ਕਰਵਾਉਣ ਸਮੇਤ ਹੋਰ ਵੀ ਕਈ ਦੋਸ਼ ਲਗਾਏ ਗਏ ਹਨ ਨਾਲ ਹੀ ਉਨ੍ਹਾਂ ਨੇ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਐਸਐਸਪੀ ਮੁਹਾਲੀ ਨੂੰ ਚਿੱਠੀ ਲਿਖ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ


Conclusion:ਦੂਜੇ ਪਾਸੇ ਥਾਣਾ ਮੁਖੀ ਐਸਐਚਓ ਮਨਫੂਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਧਮਕੀ ਨਹੀਂ ਦਿੱਤੀ ਗਈ ਉਨ੍ਹਾਂ ਨੇ ਤਾਂ ਸਿਰਫ ਦਿਨੇਸ਼ ਕੁਮਾਰ ਨੂੰ ਇਹ ਕਿਹਾ ਸੀ ਕਿ ਉਸਦੀ ਪਤਨੀ ਸਰਪੰਚਾਂ ਉਹ ਸਨਮਾਨ ਲੈ ਸਕਦੀ ਹੈ ਉਹ ਖ਼ੁਦ ਨਹੀਂ ਨਾਲ ਹੀ ਉਨ੍ਹਾਂ ਕੋਲ ਪੰਚਾਇਤ ਵਿਭਾਗ ਦੇ ਨਿਰਦੇਸ਼ਕ ਦੀ ਵੀ ਚਿੱਠੀ ਆਈ ਹੋਈ ਹੈ ਕਿ ਸਿਰਫ ਸਰਪੰਚ ਹੀ ਕਰ ਕੰਮ ਕਰ ਸਕਦਾ ਹੈ ਨਾ ਕਿ ਉਸ ਦਾ ਰਿਸ਼ਤੇਦਾਰ ਜਾਂ ਪਤੀ ਹੋਰ ਵੀ ਦੋਸ਼ ਜਿਹੜੇ ਲਗਾਏ ਗਏ ਸਨ ਉਨ੍ਹਾਂ ਨੂੰ ਐੱਸ ਤੋਂ ਮਨਫੂਲ ਸਿੰਘ ਨੇ ਸਿਰੇ ਤੋਂ ਖਾਰਜ ਕਰ ਦਿੱਤਾ

ABOUT THE AUTHOR

...view details