ਪੰਜਾਬ

punjab

ਕਿਸਾਨ ਅੰਦੋਲਨ 'ਚ ਅਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਗਲਤ: ਦੀਪ ਸਿੱਧੂ

By

Published : Sep 17, 2021, 10:42 PM IST

ਕਿਸਾਨ ਅੰਦੋਲਨ 'ਚ ਅਪਣੀ ਜਾਨ ਗਵਾਉਣ ਵਾਲੇ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਗ਼ਲਤ: ਦੀਪ ਸਿੱਧੂ

ਪੰਜਾਬੀ ਅਦਾਕਾਰ ਦੀਪ ਸਿੱਧੂ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਨਤਮਸਤਕ ਹੋਣ ਲਈ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿਸਾਨ ਅੰਦੋਲਨ ਦੇ ਵਿੱਚ ਅਪਣੀ ਜਾਨ ਗਵਾਉਣ ਵਾਲੇ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਗ਼ਲਤ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅਦੋਲਨ ਵਿੱਚ ਜੇ ਕੋਈ ਸ਼ਹੀਦ (Martyr) ਹੋਈਆ ਹੈ ਉਹ ਸਿਰਫ ਨਵਰੀਤ ਸੀ।

ਸ੍ਰੀ ਅਨੰਦਪੁਰ ਸਾਹਿਬ:ਪੰਜਾਬੀ ਅਦਾਕਾਰ ਦੀਪ ਸਿੱਧੂ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਨਤਮਸਤਕ ਹੋਣ ਲਈ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿਸਾਨ ਅੰਦੋਲਨ ਦੇ ਵਿੱਚ ਅਪਣੀ ਜਾਨ ਗਵਾਉਣ ਵਾਲੇ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਗ਼ਲਤ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਵਿੱਚ ਜੇ ਕੋਈ ਸ਼ਹੀਦ ਹੋਈਆ ਹੈ ਉਹ ਸਿਰਫ ਨਵਰੀਤ ਸੀ। ਜਿਹੜਾ 26 ਜਨਵਰੀ ਨੂੰ ਗਿਆ ਸੀ। ਜਿਸ ਨੂੰ ਪਤਾ ਸੀ ਕਿ ਅੱਗੋ ਸਰਕਾਰ ਨੇ ਕੀ ਕਰਨਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਨਵਰੀਤ ਨੂੰ ਹੀ ਸ਼ਹੀਦ (Martyr) ਦਾ ਦਰਜਾ ਦੇਣਾ ਬਣਦਾ ਹੈ।

ਕਿਸਾਨ ਅੰਦੋਲਨ 'ਚ ਅਪਣੀ ਜਾਨ ਗਵਾਉਣ ਵਾਲੇ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਗ਼ਲਤ: ਦੀਪ ਸਿੱਧੂ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚਿੰਤਨ ਜ਼ਰੂਰੀ
ਦੀਪ ਸਿੱਧੂ ਨੇ ਕਿਹਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਸੀਰੀਅਸ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਇਹ ਕੋਈ ਛੋਟੀ ਘਟਨਾ ਨਹੀਂ ਹੈ।ਇਹ ਸਿੱਧਾ ਸਾਡੇ ਉਤੇ ਹਮਲਾ ਹੈ।ਇਸ ਨੂੰ ਲੈ ਕੇ ਪੰਜਾਬੀਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਸੰਗਤਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਇਹੋ ਅਜਿਹੇ ਹਮਲਿਆਂ ਨੂੰ ਕਿਵੇਂ ਰੋਕਿਆ ਜਾਵੇ।

'ਡੇਰੇ ਸਰਕਾਰ ਦੀ ਸ਼ਹਿ ਤੇ ਚੱਲਦੇ ਹਨ'

ਦੀਪ ਸਿੱਧੂ ਨੇ ਕਿਹਾ ਹੈ ਕਿ ਜੋ ਵੀ ਡੇਰੇ ਹਨ। ਉਨ੍ਹਾਂ ਦੇ ਸਾਧ ਜੋ ਚਮਕੇ ਹਨ। ਉਹ ਬਿਨਾਂ ਕਿਸੇ ਸਰਕਾਰ ਦੀ ਸ਼ਹਿ ਤੋਂ ਨਹੀਂ ਚਮਕ ਸਕਦੇl ਇਨ੍ਹਾਂ ਨੂੰ ਖਾਸ ਮਕਸਦ ਦੇ ਲਈ ਪੈਦਾ ਕੀਤਾ ਜਾਂਦਾ ਹੈ ਅਤੇ ਇਹ ਟਕਰਾਅ ਅਤੇ ਤਣਾਅ ਤਾਂ ਹੀ ਪੈਦਾ ਹੁੰਦਾ ਹੈ। ਜਦੋਂ ਪੋਲੀਟੀਕਲ ਸਿਸਟਮ ਤੋਂ ਇਸ ਤਰ੍ਹਾਂ ਪੈਦਾ ਹੁੰਦੀਆਂ ਹਨl

ਸਿਆਸੀ ਪਾਰਟੀਆਂ ਤੋਂ ਇਨਸਾਫ਼ ਦੀ ਆਸ ਨਾ ਰੱਖੋ
ਪ੍ਰਸ਼ਾਸਨ ਤੋਂ ਇਨਸਾਫ਼ ਬਾਰੇ ਦੀਪ ਸਿੱਧੂ ਨੇ ਕਿਹਾ ਹੈ ਕਿ ਸਿਆਸੀ ਪਾਰਟੀਆਂ ਝੂਠ ਬੋਲ ਕੇ ਕਿ ਉਹ ਸਰਕਾਰ ਜਾਣ ਤੋਂ ਬਾਅਦ ਲੋਕਾਂ ਨੂੰ ਬੇਅਦਬੀ ਦਾ ਇਨਸਾਫ ਦਿਵਾਉਣਗੇ ਪਰ ਅਪਣੀ ਸਰਕਾਰ ਬਣਾ ਲੈਦੇ ਹਨ ਤੇ ਇਨਸਾਫ ਨਹੀ ਮਿਲਦਾ। ਇਹੀ ਗੱਲਾਂ ਹੁਣ ਤੱਕ ਅਸੀਂ ਸੁਣਦੇ ਆ ਗਏ ਹਨ ਪਰ ਹੁਣ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆl
ਕਿਸਾਨਾਂ ਨੂੰ ਵੀ ਸਿਆਸਤ ਵਿੱਚ ਆਉਣਾ ਚਾਹੀਦਾ

ਕਿਸਾਨਾਂ ਨੂੰ ਰਾਜਨੀਤੀ ਦੇ ਵਿੱਚ ਆਉਣ ਬਾਰੇ ਦੀਪ ਸਿੱਧੂ ਨੇ ਕਿਹਾ ਹੈ ਕਿ ਹਾਂ ਬਿਲਕੁਲ ਸਿਆਸਤ ਦੇ ਵਿਚ ਕਿਸਾਨਾਂ ਨੂੰ ਆਉਣਾ ਚਾਹੀਦਾ ਹੈ। ਆਪਣੀ ਖੇਤਰੀ ਪਾਰਟੀ ਬਣਾ ਲੈਣੇ ਚਾਹੀਦੀ ਹੈ ਤਾਂ ਸਿਸਟਮ ਨੂੰ ਬਦਲਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਹੈ ਕਿ ਤਿੰਨ ਕਾਲੇ ਕਾਨੂੰਨ ਵੀ ਸਿਆਸਤ ਦੇ ਵਿੱਚੋਂ ਹੀ ਪੈਦਾ ਹੋਏ ਹਨ ਅਤੇ ਇਸ ਲਈ ਸਾਨੂੰ ਸਿਆਸਤ ਦੇ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਸੁਧਾਰ ਹੋ ਸਕੇ ਸਿਰਫ਼ ਅੰਦੋਲਨ ਕਰਨ ਦੇ ਨਾਲ ਇਹ ਸੁਧਾਰ ਨਹੀਂ ਹੋਵੇਗਾ ਨਹੀ ਆਉਣ ਵਾਲੇ ਸਮੇਂ ਦੇ ਵਿਚ ਨਿੱਤ ਇਸੇ ਤਰ੍ਹਾਂ ਕਾਨੂੰਨ ਥੋਪੇ ਜਾਣਗੇ ਅਤੇ ਕਾਨੂੰਨਾਂ ਦੇ ਖਿਲਾਫ਼ ਲੜਨਾ ਪਵੇਗਾ।

ਇਹ ਵੀ ਪੜੋ:ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੀਦਰਲੈਂਡ ਦੇ ਅੰਬੈਸਡਰ

ABOUT THE AUTHOR

...view details