ਪੰਜਾਬ

punjab

CM Mann Open Debate: ਮੁੱਖ ਮੰਤਰੀ ਮਾਨ ਵਲੋਂ ਖੁੱਲ੍ਹੀ ਬਹਿਸ ਦਾ ਸੱਦਾ, ਪਰ ਪੁਲਿਸ ਵਲੋਂ ਸ਼ਿਵ ਸੈਨਾ ਪ੍ਰਧਾਨ ਨੂੰ ਰਾਹ 'ਚ ਹੀ ਰੋਕਿਆ

By ETV Bharat Punjabi Team

Published : Nov 1, 2023, 2:20 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੁੱਲ੍ਹੀ ਬਹਿਸ ਰੱਖੀ ਗਈ ਸੀ ਪਰ ਇਸ ਦੌਰਾਨ ਕੋਈ ਸਿਆਸੀ ਵਿਰੋਧੀ ਨਹੀਂ ਪੁੱਜਿਆ। ਇਸ ਦੌਰਾਨ ਪੁਲਿਸ ਵਲੋਂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਨੂੰ ਰਾਹ 'ਚ ਰੋਕ ਲਿਆ।

Shiv Sena President Sanjeev Ghanouli
Shiv Sena President Sanjeev Ghanouli

ਸੰਜੀਵ ਘਨੌਲੀ ਮੀਡੀਆ ਨਾਲ ਗੱਲ ਕਰਦੇ ਹੋਏ

ਰੂਪਨਗਰ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਮਸਲਿਆਂ ਨੂੰ ਲੈਕੇ ਖੁੱਲ੍ਹੀ ਬਹਿਸ ਦਾ ਸੱਦਾ ਆਪਣੇ ਸਿਆਸੀ ਵਿਰੋਧੀਆਂ ਨੂੰ ਦਿੱਤਾ ਗਿਆ ਸੀ। ਜਿਸ 'ਚ ਕਈ ਵੀ ਸਿਆਸੀ ਆਗੂ ਇਸ ਡਿਬੇਟ 'ਚ ਸ਼ਾਮਲ ਨਹੀਂ ਹੋਇਆ, ਜਿਥੇ ਮੁੱਖ ਮੰਤਰੀ ਮਾਨ ਮੰਚ 'ਤੇ ਇਕੱਲੇ ਬੈਠੇ ਨਜ਼ਰ ਆਏ। ਉਥੇ ਹੀ ਪੰਜਾਬ ਪੁਲਿਸ ਵਲੋਂ ਇਸ ਮੌਕੇ ਜਿਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ ਤਾਂ ਕਈ ਥਾਵਾਂ 'ਤੇ ਆਗੂਆਂ ਨੂੰ ਨਜ਼ਰਬੰਦ ਵੀ ਕੀਤਾ ਜਾ ਰਿਹਾ ਸੀ।

ਇਸ ਦੌਰਾਨ ਪੰਜਾਬ ਪੁਲਿਸ ਵਲੋਂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਨੂੰ ਮਹਾ ਡਿਬੇਟ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਜਿਸ ਦੇ ਚੱਲਦੇ ਉਹ ਆਪਣੇ ਘਰ ਤੋਂ ਨਿਕਲੇ ਤਾਂ ਕੁਝ ਦੂਰੀ 'ਤੇ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਉਹ ਪੰਜਾਬ ਸਰਕਾਰ 'ਤੇ ਭੜਕਦੇ ਨਜ਼ਰ ਆਏ।

ਇਸ ਮੌਕੇ ਸੰਜੀਵ ਘਨੌਲੀ ਨੇ ਕਿਹਾ ਕਿ ਮੈਨੂੰ ਲੁਧਿਆਣੇ ਜਾਣ ਤੋਂ ਰੋਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁੱਲ੍ਹਾ ਸੱਦਾ ਦਿੱਤਾ ਸੀ, ਜਿਸ 'ਚ ਉਹ ਪੰਜਾਬ ਦੇ ਲੋਕਾਂ ਦੀ ਗੱਲਾਂ ਰੱਖਣ ਲਈ ਜਾ ਰਹੇ ਸਨ ਪਰ ਪੁਲਿਸ ਵਲੋਂ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਉਨ੍ਹਾਂ ਵਲੋਂ ਇਸ ਡਿਬੇਟ 'ਚ ਰੱਖੀ ਜਾਣੀ ਸੀ।

ਕਾਬਿਲੇਗੌਰ ਹੈ ਕਿ ਇਸ ਬਹਿਸ 'ਚ ਲੁਧਿਆਣਾ ਪਹੁੰਚੇ ਕਈ ਆਗੂਆਂ ਨੂੰ ਪੁਲਿਸ ਵਲੋਂ ਅੰਦਰ ਦਾਖਲ ਹੋਣ ਤੋਂ ਰੋਕ ਲਿਆ ਗਿਆ, ਇਸ ਦੌਰਾਨ ਅਧਿਆਪਕਾਂ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਜਿੰਨ੍ਹਾਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ। ਇਸ ਦੌਰਾਨ ਕਈ ਕਿਸਾਨ ਆਗੂਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ।

ABOUT THE AUTHOR

...view details