ਪੰਜਾਬ

punjab

ਸ਼ੈੱਲਰ ਮਾਲਕ ਤੇ ਝੋਨੇ ਦੀ ਖ਼ਰੀਦਦਾਰੀ ਨਾ ਕਰਨ ਦੇ ਲਾਏ ਇਲਜ਼ਾਮ

By

Published : Oct 15, 2021, 11:02 PM IST

ਸ਼ੈੱਲਰ ਮਾਲਕ ਤੇ ਝੋਨੇ ਦੀ ਖ਼ਰੀਦਦਾਰੀ ਨਾ ਕਰਨ ਦੇ ਲਾਏ ਇਲਜ਼ਾਮ

ਉਸ ਸਮੇਂ ਮਾਹੌਲ ਥੋੜ੍ਹਾ ਤਣਾਅ ਪੂਰਨ ਹੋ ਗਿਆ, ਜਦੋਂ ਮੰਡੀ ਵਿੱਚ ਆਏ ਸ਼ੈਲਰ ਦੇ ਕਰਿੰਦਿਆਂ ਵੱਲੋਂ ਝੋਨੇ ਦੀ ਸ਼ੱਕੀ ਢੇਰੀ ਨੂੰ ਨਾ ਭਰਨ ਲਈ ਆੜ੍ਹਤੀਏ ਨੂੰ ਕਿਹਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਆੜਤੀ ਪ੍ਰਿਤਪਾਲ ਸਿੰਘ ਕੂਨਰ ਨੇ ਕਿਹਾ ਕਿ ਸ਼ੈੱਲਰਾਂ ਦੇ ਕਰਿੰਦੇ ਮੰਡੀ ਵਿੱਚ ਆ ਕੇ ਆਪਣੀ ਮਰਜ਼ੀ ਨਾਲ ਮਾਲ ਗੱਡੀਆਂ ਵਿੱਚ ਲੋਡ ਕਰਵਾਉਂਦੇ ਹਨ।

ਰੂਪਨਗਰ: ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਝੋਨੇ ਦੀ ਆਮਦ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਫ਼ਸਲ ਮੰਡੀ ਵਿੱਚ ਲਿਆਂਦੀ ਜਾ ਰਹੀ ਹੈ, ਉਸ ਸਮੇਂ ਮਾਹੌਲ ਥੋੜ੍ਹਾ ਤਣਾਅ ਪੂਰਨ ਹੋ ਗਿਆ, ਜਦੋਂ ਮੰਡੀ ਵਿੱਚ ਆਏ ਸ਼ੈਲਰ ਦੇ ਕਰਿੰਦਿਆਂ ਵੱਲੋਂ ਝੋਨੇ ਦੀ ਸ਼ੱਕੀ ਢੇਰੀ ਨੂੰ ਨਾ ਭਰਨ ਲਈ ਆੜ੍ਹਤੀਏ ਨੂੰ ਕਿਹਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਆੜਤੀ ਪ੍ਰਿਤਪਾਲ ਸਿੰਘ ਕੂਨਰ ਨੇ ਕਿਹਾ ਕਿ ਸ਼ੈੱਲਰਾਂ ਦੇ ਕਰਿੰਦੇ ਮੰਡੀ ਵਿੱਚ ਆ ਕੇ ਆਪਣੀ ਮਰਜ਼ੀ ਨਾਲ ਮਾਲ ਗੱਡੀਆਂ ਵਿੱਚ ਲੋਡ ਕਰਵਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਅਗਰ ਝੋਨਾ ਜ਼ਿਆਦਾ ਸੁੱਕ ਚੁੱਕਿਆ ਹੈ ਤਾਂ ਸ਼ੈੱਲਰਾਂ ਦੇ ਕਰਿੰਦੇ ਉਸ ਨੂੰ ਹੱਥਾਂ ਨਾਲ ਰਗੜ ਕੇ ਦੇਖਦੇ ਹਨ। ਜੇ ਉਸ ਦਾ ਟੋਟਾ ਹੋ ਜਾਂਦਾ ਹੈ, ਤਾਂ ਉਸ ਨੂੰ ਨਹੀਂ ਖ਼ਰੀਦਦੇ ਹਨ।

ਸ਼ੈੱਲਰ ਮਾਲਕ ਤੇ ਝੋਨੇ ਦੀ ਖ਼ਰੀਦਦਾਰੀ ਨਾ ਕਰਨ ਦੇ ਲਾਏ ਇਲਜ਼ਾਮ

ਜਿਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਚੁੱਕਣ ਦਾ ਵਾਅਦਾ ਕਰ ਰਹੀ ਹੈ। ਪਰ ਦੂਜੇ ਪਾਸੇ ਸ਼ੈੱਲਰ ਮਾਲਕ ਅਤੇ ਉਨ੍ਹਾਂ ਦੇ ਕਰਿੰਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਦੂਜੇ ਪਾਸੇ ਇਸ ਮੌਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸੇਠੀ ਸ਼ਰਮਾ ਆਪਣੇ ਕਿਸਾਨ ਵੀਰਾਂ ਦੇ ਨਾਲ ਮੰਡੀ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਸ਼ੈਲਰ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਵਿੱਚ ਆਉਂਦੇ ਮਾਲ ਦੀ ਖ਼ਰੀਦ ਕਰਨ।

ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਗਿੱਲਾ ਝੋਨਾ ਨਾ ਲਿਆਉਣ ਤਾਂ ਜੋ ਕਿਸਾਨਾਂ ਨੂੰ ਮੰਡੀ ਵਿੱਚ ਪ੍ਰੇਸ਼ਾਨ ਨਾ ਹੋਣਾ ਪਵੇ।
ਇਸ ਸਬੰਧੀ ਸ਼ੈਲਰ ਦੇ ਕਰਿੰਦਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਿਨ੍ਹਾਂ ਵੀ ਮਾਲ ਖ਼ਰੀਦਿਆ ਗਿਆ ਹੈ, ਉਸ ਦੀ ਲਿਫਟਿੰਗ ਨਾਂਅ ਨਾਲ ਕੀਤੀ ਜਾ ਰਹੀ ਹੈ ਅਤੇ ਉਹ ਸਾਰਾ ਝੋਨਾ ਖ਼ਰੀਦਣ ਲਈ ਤਿਆਰ ਹਨ।
ਇਸ ਮੌਕੇ ਖ਼ਰੀਦ ਏਜੰਸੀ ਮਾਰਕਫੈੱਡ ਦੇ ਇੰਸਪੈਕਟਰ ਧਰਮਿੰਦਰ ਚੌਧਰੀ ਨੇ ਕਿਹਾ ਕਿ ਮੰਡੀ ਵਿੱਚ ਆ ਰਹੇ ਝੋਨੇ ਦੀ ਖ਼ਰੀਦ ਲਗਾਤਾਰ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਲਿਫਟਿੰਗ ਦਾ ਕੰਮ ਵੀ ਲਗਾਤਾਰ ਜਾਰੀ ਹੈ ਜੇ ਇਕ ਦੋ ਢੇਰੀ ਜ਼ਿਆਦਾ ਸੁੱਕ ਚੁੱਕੇ ਮਾਲ ਦੀ ਆਉਂਦੀ ਹੈ ਅਤੇ ਉਸ ਵਿਚ ਟੋਟਾ ਆਉਂਦਾ ਹੈ ਤਾਂ ਉਸ ਨੂੰ ਵੀ ਖ਼ਰੀਦ ਲਿਆ ਜਾਵੇਗਾ। ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ।

ABOUT THE AUTHOR

...view details