ਪੰਜਾਬ

punjab

ਹਾਈ ਅਲਰਟ ’ਤੇ ਪਠਾਨਕੋਟ, ਰਾਤ ਸਮੇਂ ਵੀ ਚੈਕਿੰਗ ਜਾਰੀ

By

Published : Nov 29, 2021, 8:20 AM IST

ਪਠਾਨਕੋਟ ’ਚ ਕੁਝ ਦਿਨ ਪਹਿਲਾਂ ਆਰਮੀ ਏਰੀਏ ਦੇ ਬਾਹਰ ਹੋਏ ਹੈਂਡ ਗ੍ਰਨੇਡ ਹਮਲੇ (Hand grenade attacks) ਤੋਂ ਬਾਅਦ ਲਗਾਤਾਰ ਪਠਾਨਕੋਟ ਨੂੰ ਅਲਰਟ ‘ਤੇ ਰੱਖਿਆ (Pathankot on alert) ਗਿਆ ਹੈ ਅਤੇ ਪੁਲਿਸ ਲਗਾਤਾਰ ਵੱਖ-ਵੱਖ ਜਗ੍ਹਾ ‘ਤੇ ਨਾਕੇ ਲਗਾ ਕੇ ਚੈਕਿੰਗ ਕਰ ਰਹੀ ਹੈ।

ਹਾਈ ਅਲਰਟ ’ਤੇ ਪਠਾਨਕੋਟ
ਹਾਈ ਅਲਰਟ ’ਤੇ ਪਠਾਨਕੋਟ

ਪਠਾਨਕੋਟ: ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪਠਾਨਕੋਟ ਨੂੰ ਹਾਈ ਅਲਰਟ ‘ਤੇ (Pathankot on alert) ਰੱਖਿਆ ਗਿਆ, ਕੁਝ ਦਿਨ ਪਹਿਲਾਂ ਫੌਜ ਏਰੀਏ ਦੇ ਕੋਲ ਹੋਏ ਬਲਾਸਟ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪਠਾਨਕੋਟ ਵਿੱਚ 500 ਤੋਂ ਜ਼ਿਆਦਾ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਜੋ ਰਾਤ ਸਮੇਂ ਤੇ ਦਿਨ ਸਮੇਂ ਇੱਥੋਂ ਲੰਗਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ, ਉਥੇ ਹੀ ਐਸਐਸਪੀ ਪਠਾਨਕੋਟ ਖੁਦ ਰਾਤ ਨੂੰ ਨਾਕਿਆਂ ਦਾ ਜਾਇਜ਼ਾ ਲੈ ਰਹੇ ਹਨ।

ਹਾਈ ਅਲਰਟ ’ਤੇ ਪਠਾਨਕੋਟ

ਇਹ ਵੀ ਪੜੋ:ਫਾਜ਼ਿਲਕਾ: 2 ਜ਼ਿੰਦਾ ਹੈਂਡ ਗ੍ਰਨੇਡ ਬਰਾਮਦ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਰਮੀ ਏਰੀਏ ਦੇ ਗੇਟ ਦੇ ਬਾਹਰ ਹੋਏ ਹੈਂਡ ਗ੍ਰਨੇਡ ਹਮਲੇ (Hand grenade attacks) ਤੋਂ ਬਾਅਦ ਜਿਥੇ ਕਿ ਪੂਰੇ ਪੰਜਾਬ ਨੂੰ ਅਲਰਟ ਕਰ ਦਿੱਤਾ ਗਿਆ ਹੈ, ਉਥੇ ਹੀ ਪਠਾਨਕੋਟ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਤੋਂ ਲਗਾਤਾਰ ਮਿਲ ਰਹੀ ਇਨਪੁੱਟ ਦੇ ਚੱਲਦੇ ਪਠਾਨਕੋਟ ਦੇ ਚੱਪੇ-ਚੱਪੇ ‘ਤੇ ਪੁਲਿਸ ਤੈਨਾਤ ਕੀਤੀ ਗਈ ਹੈ, ਜਿਸ ਦੇ ਚੱਲਦੇ 500 ਦੇ ਕਰੀਬ ਮੁਲਾਜ਼ਮ ਵੱਖ-ਵੱਖ ਨਾਕਿਆਂ ‘ਤੇ ਲਗਾਏ ਗਏ ਹਨ ਅਤੇ ਇਸ ਦਾ ਨਿਰੀਖਣ ਕਰਨ ਵਾਸਤੇ ਐੱਸਐੱਸਪੀ ਪਠਾਨਕੋਟ ਲਗਾਤਾਰ ਰਾਤ ਦੇ ਸਮੇਂ ਵੀ ਪੁਲਿਸ ਨਾਕਿਆਂ ਦੀ ਚੈਕਿੰਗ ਕਰ ਰਹੇ ਹਨ।

ਇਹ ਵੀ ਪੜੋ:ਅੰਮ੍ਰਿਤਸਰ 'ਚ ਪੌਣੇ 5 ਲੱਖ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ

ਇਸ ਸਬੰਧੀ ਐੱਸਐੱਸਪੀ ਪਠਾਨਕੋਟ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਰਮੀ ਏਰੀਏ ਦੇ ਬਾਹਰ ਹੋਏ ਹੈਂਡ ਗ੍ਰਨੇਡ ਹਮਲੇ (Hand grenade attacks) ਤੋਂ ਬਾਅਦ ਲਗਾਤਾਰ ਪਠਾਨਕੋਟ ਨੂੰ ਅਲਰਟ ‘ਤੇ ਰੱਖਿਆ (Pathankot on alert) ਗਿਆ ਹੈ ਅਤੇ ਪੁਲਿਸ ਲਗਾਤਾਰ ਵੱਖ-ਵੱਖ ਜਗ੍ਹਾ ‘ਤੇ ਨਾਕੇ ਲਗਾ ਕੇ ਚੈਕਿੰਗ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 500 ਦੇ ਕਰੀਬ ਮੁਲਾਜ਼ਮ ਵੱਖ-ਵੱਖ ਨਾਕਿਆਂ ‘ਤੇ ਲਗਾਏ ਗਏ ਹਨ, ਜਿਨ੍ਹਾਂ ਵਿੱਚ 100 ਦੇ ਕਰੀਬ ਕਮਾਂਡੋ ਹਨ ਜੋ ਕਿ ਲਗਾਤਾਰ ਪਠਾਨਕੋਟ ਦੇ ਸਰਹੱਦੀ ਖੇਤਰ ਅਤੇ ਅੰਦਰੂਨੀ ਇਲਾਕੇ ਦੇ ਵਿੱਚ ਰਾਤ ਦੇ ਸਮੇਂ ਵੀ ਚੈਕਿੰਗ ਕਰ ਰਹੇ ਹਨ।

ਇਹ ਵੀ ਪੜੋ:ਬੀਐਸਐਫ ਨੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ

ABOUT THE AUTHOR

...view details