ETV Bharat / crime

ਅੰਮ੍ਰਿਤਸਰ 'ਚ ਪੌਣੇ 5 ਲੱਖ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ

author img

By

Published : Nov 28, 2021, 1:44 PM IST

ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ (Ajnala city of Amritsar) ਅੰਦਰ ਦੇਰ ਸ਼ਾਮ 2 ਐਕਟਿਵਾ ਸਵਾਰ ਚਾਰ ਨਕਾਬਪੋਸ਼ਾਂ ਨੇ ਇੱਕ ਵਿਅਕਤੀ ਤੋਂ ਪੌਣੇ ਪੰਜ ਲੱਖ ਲੁੱਟ(five lakh robbery in AMRITSAR) ਲਏ।

ਅੰਮ੍ਰਿਤਸਰ 'ਚ ਪੌਣੇ 5 ਲੱਖ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ
ਅੰਮ੍ਰਿਤਸਰ 'ਚ ਪੌਣੇ 5 ਲੱਖ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ

ਅੰਮ੍ਰਿਤਸਰ: ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਡਰ ਵੀ ਲੱਗਦਾ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ (Ajnala city of Amritsar) ਅੰਦਰ ਦੇਰ ਸ਼ਾਮ 2 ਐਕਟਿਵਾ ਸਵਾਰ ਚਾਰ ਨਕਾਬਪੋਸ਼ਾਂ ਨੇ ਇੱਕ ਵਿਅਕਤੀ ਤੋਂ ਪੌਣੇ ਪੰਜ ਲੱਖ ਲੁੱਟ ਲਏ।

ਜ਼ਿਕਰਯੋਗ ਹੈ ਕਿ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ। ਉਸੇ ਸਮੇਂ ਦੁਕਾਨਦਾਰ ਕੋਲ 4 ਲੱਖ 75 ਹਜਾਰ ਰੁਪਏ ਵਾਲਾ ਬੈਗ ਸੀ। ਲੁਟੇਰੇ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਪੂਰੀ ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ(robbery incident captured on CCTV) ਵੀ ਸਾਹਮਣੇ ਆਈ ਹੈ।

ਇਸ ਮੌਕੇ ਦੁਕਾਨਦਾਰ ਅਤੁਲ ਤਨੇਜਾ (Shopkeeper Atul Taneja) ਨੇ ਦੱਸਿਆ ਕਿ ਉਹ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ, ਤਾਂ ਉਹ ਆਪਣੇ ਘਰ ਵਾਲੀ ਗਲੀ ਦੇ ਨਜ਼ਦੀਕ ਪਹੁੰਚੇ, ਤਾਂ ਐਕਟਿਵਾ 'ਤੇ ਸਵਾਰ ਚਾਰ ਵਿਅਕਤੀਆਂ ਨੇ ਉਸਨੂੰ ਘੇਰਾ ਪਾ ਲਿਆ। ਉਸ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਉਹ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।

ਅੰਮ੍ਰਿਤਸਰ 'ਚ ਪੌਣੇ 5 ਲੱਖ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ

ਉਨ੍ਹਾਂ ਪੁਲਿਸ ਕੋਲੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਇਸ ਮੌਕੇ ਪੁਲਿਸ ਅਧਿਕਾਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਲੁਟੇਰੇ ਦੁਕਾਨ ਤੋਂ ਘਰ ਜਾ ਰਹੇ ਵਿਅਕਤੀ ਕੋਲੋਂ 4 ਲੱਖ 75 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਘਰ ਦੇ ਬਾਹਰ ਖੜ੍ਹੀ ਗੱਡੀ 'ਤੇ ਚੋਰਾਂ ਨੇ ਫੇਰਿਆ ਹੱਥ, ਘਟਨਾ ਸੀਸੀਟੀਵੀ 'ਚ ਕੈਦ

ETV Bharat Logo

Copyright © 2024 Ushodaya Enterprises Pvt. Ltd., All Rights Reserved.