ETV Bharat / bharat

ਬੀਐਸਐਫ ਨੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ

author img

By

Published : Nov 28, 2021, 10:44 AM IST

ਭਾਰਤ-ਪਾਕਿਸਤਾਨ ਸਰਹੱਦ (Indo-Pakistan border) ਦੀ ਬੀ.ਓ.ਪੀ. ਸ਼ਾਹਪੁਰ (BOP Shahpur) ਤੋਂ ਬੀ.ਐੱਸ.ਐੱਫ. (BSF) ਦੇ ਜਵਾਨਾਂ ਵਲੋਂ ਪਿਛਲੇ ਦਿਨੀਂ ਇੱਕ ਪਾਕਸਤਾਨੀ (Pakistani) ਨਾਗਰਿਕ ਨੂੰ ਕਾਬੂ ਕੀਤਾ ਗਿਆ ਸੀ। ਜੋ ਕਿ ਭਾਰਤ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਤੁਰੰਤ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਕਾਬੂ ਕਰ ਲਿਆ ਸੀ।

ਬੀਐਸਐਫ ਨੇ ਪਾਕਿਸਤਾਨੀ ਨਾਹਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ
ਬੀਐਸਐਫ ਨੇ ਪਾਕਿਸਤਾਨੀ ਨਾਹਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ

ਅਜਨਾਲਾ: ਭਾਰਤ-ਪਾਕਿਸਤਾਨ ਸਰਹੱਦ (Indo-Pakistan border) ਦੀ ਬੀ.ਓ.ਪੀ. ਸ਼ਾਹਪੁਰ (BOP Shahpur) ਤੋਂ ਬੀ.ਐੱਸ.ਐੱਫ. (BSF) ਦੇ ਜਵਾਨਾਂ ਵਲੋਂ ਪਿਛਲੇ ਦਿਨੀਂ ਇੱਕ ਪਾਕਸਤਾਨੀ (Pakistani) ਨਾਗਰਿਕ ਨੂੰ ਕਾਬੂ ਕੀਤਾ ਗਿਆ ਸੀ। ਜੋ ਕਿ ਭਾਰਤ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਤੁਰੰਤ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਕਾਬੂ ਕਰ ਲਿਆ ਸੀ।

ਇਸ ਸਬੰਧੀ ਬੀਐਸਐਫ ਪੰਜਾਬ ਫਰੰਟੀਅਰ ਨੇ ਦੱਸਿਆ ਕਿ ਭਾਰਤੀ ਬੀਐਸਐਫ ਵਲੋਂ ਸਦਭਾਵਨਾ ਅਤੇ ਮਨੁੱਖਤਾ ਦਾ ਸੰਕੇਤ ਦਿੰਦਿਆਂ ਉਕਤ ਕਾਬੂ ਕੀਤੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਆਈ.ਬੀ ਪਾਰ ਕਰ ਗਿਆ ਸੀ ਅਤੇ 26 ਨਵੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

  • One Pakistani national who inadvertently crossed over into Indian territory was handed over to Pakistan Rangers by BSF on 27th November as a goodwill gesture & on humanitarian grounds. The man had crossed IB and was detained on 26th November: BSF Punjab Frontier pic.twitter.com/LGkExcRV6O

    — ANI (@ANI) November 28, 2021 " class="align-text-top noRightClick twitterSection" data=" ">

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ 73 ਬਟਾਲੀਅਨ ਦੇ ਕਮਾਡੈਂਟ ਪ੍ਰਿਤਪਾਲ ਸਿੰਘ ਭੱਟੀ ਨੇ ਦੱਸਿਆ ਕਿ ਬੀਤੀ ਰਾਤ ਸ਼ਾਹਪੁਰ ਪੋਸਟ ਨਜ਼ਦੀਕ ਡਿਊਟੀ 'ਤੇ ਤਾਇਨਾਤ ਜਵਾਨਾਂ ਵੱਲੋਂ ਪਾਕਿਸਤਾਨ ਵਾਲੀ ਸਾਈਡ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੁੰਦਾ ਇੱਕ ਵਿਅਕਤੀ ਦੇਖਿਆ ਜਿਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆI

ਇਹ ਵੀ ਪੜ੍ਹੋ : ਰੇਤ ਬਜਰੀ ਨੂੰ ਲੈਕੇ ਸਰਕਾਰ ਦੇ ਐਲਾਨਾਂ ਦੀ ਨਿਕਲੀ ਫੂਕ

ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਪਹਿਚਾਣ ਇਮਰਾਨ ਅਹਿਮਦ ਪੁੱਤਰ ਸੁਲਤਾਨ ਅਹਿਮਦ ਵਾਸੀ ਪਿੰਡ ਕੰਮੋਕੀ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ (District Narowal Pakistan) ਵਜੋਂ ਹੋਈ। ਜਿਸ ਕੋਲੋਂ ਕਰੀਬ 60 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਪਰ ਕੋਈ ਵੀ ਇਤਰਾਜ਼ਯੋਗ ਹੋਰ ਵਸਤੂ ਨਹੀਂ ਮਿਲੀ I

ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਸਬੰਧੀ ਪਾਕਿਸਤਾਨ ਰੇਂਜਰਾਂ ਨਾਲ ਫਲੈਗ ਮੀਟਿੰਗ ਕਰਕੇ ਉਨ੍ਹਾਂ ਨੂੰ ਦੱਸਣ ਉਪਰੰਤ ਨੌਜਵਾਨ ਦੀ ਸ਼ਨਾਖਤ ਸਹੀ ਹੋਣ ਤੋਂ ਬਾਅਦ ਬੀ.ਐਸ.ਐਫ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਇਮਰਾਨ ਅਹਿਮਦ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.