ਪੰਜਾਬ

punjab

ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਸਾਥੀ ਸਮੇਤ ਮੋਗਾ ਪੁਲਿਸ ਦੇ ਹੱਥ ਚੜ੍ਹਿਆ

By

Published : Apr 27, 2021, 11:08 PM IST

ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਸਾਥੀ ਸਮੇਤ ਮੋਗਾ ਪੁਲਿਸ ਦੇ ਹੱਥ ਚੜ੍ਹਿਆ

ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਬੰਬੀਹਾ ਗਰੁੱਪ ਦੇ ਮੁੱਖ ਨਿਸ਼ਾਨਚੀ (ਸ਼ੂਟਰ) ਨੂੰ ਉਸਦੇ ਇਕ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ।

ਮੋਗਾ: ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਬੰਬੀਹਾ ਗਰੁੱਪ ਦੇ ਮੁੱਖ ਨਿਸ਼ਾਨਚੀ (ਸ਼ੂਟਰ) ਨੂੰ ਉਸਦੇ ਇਕ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸਨੇ ਪਿਛਲੇ ਸਾਲ ਚੰਡੀਗੜ੍ਹ ਵਿਚ ਨਾਈਟ ਕਲੱਬ ਦੇ ਬਾਹਰ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਅਤੇ ਸੋਪੂ ਦੇ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੇ ਗੋਲੀਆਂ ਮਾਰੀਆਂ ਸਨ।

ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਸਾਥੀ ਸਮੇਤ ਮੋਗਾ ਪੁਲਿਸ ਦੇ ਹੱਥ ਚੜ੍ਹਿਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਹਿਚਾਣ ਬੇਅੰਤ ਸਿੰਘ ਵਜੋਂ ਹੋਈ ਹੈ, ਜੋ ਕਿ ਬਾਘਾਪੁਰਾਣਾ ਸਬ-ਡਵੀਜ਼ਨ ਦੇ ਪਿੰਡ ਮਾੜੀ ਮੁਸਤਫ਼ਾ ਦਾ ਵਸਨੀਕ ਹੈ ਅਤੇ ਫਿਰੌਤੀ, ਡਕੈਤੀ ਸਮੇਤ ਗੁੰਡਾਗਰਦੀ ਦੇ ਕਈ ਹੋਰ ਮਾਮਲਿਆਂ ਵਿੱਚ ਪੰਜਾਬ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਨੂੰ ਲੋੜੀਂਦਾ ਹੈ। ਬੇਅੰਤ ਦੇ ਸਾਥੀ ਦੀ ਪਛਾਣ ਸੁਨੀਲ ਕੁਮਾਰ ਉਰਫ ਬਾਬਾ ਮੋਗਾ ਵਜੋਂ ਕੀਤੀ ਗਈ, ਜਿਸ 'ਤੇ ਵੀ 12 ਤੋਂ ਵੱਧ ਗੁੰਡਾਗਰਦੀ ਦੇ ਕੇਸ ਵੀ ਚੱਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਦੀ ਸੀਆਈਏ ਬ੍ਰਾਂਚ ਨੇ ਇੱਕ ਵਿਸ਼ੇਸ਼ ਅਪ੍ਰੇਸ਼ਨ ਵਿੱਚ ਦੋਵਾਂ ਮੁਲਜ਼ਮਾਂ ਨੂੰ ਦੋ .30 ਬੋਰ ਅਤੇ ਤਿੰਨ .32 ਬੋਰ ਸਮੇਤ ਪੰਜ ਪਿਸਤੌਲ ਬਰਾਮਦ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਵੱਡੀ ਮਾਤਰਾ ਵਿੱਚ ਅਸਲਾ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਹਨਾਂ ਕਿਹਾ ਕਿ ਉਪਰੋਕਤ ਗੁਰਲਾਲ ਬਰਾੜ ਕਤਲ ਦੇ ਬਦਲੇ ਵਿਚ, ਬਾਅਦ ਵਿਚ ਬਿਸ਼ਨੋਈ ਗਰੁੱਪ ਨੇ ਮੁਕਤਸਰ ਨੇੜੇ ਰਾਣਾ ਨਾਮੀਂ ਵਿਅਕਤੀ ਅਤੇ ਫਿਰ ਗੁਰਲਾਲ ਭਲਵਾਨ ਨੂੰ ਫਰੀਦਕੋਟ ਵਿਖੇ ਮਾਰਿਆ ਸੀ।

ਪੁੱਛਗਿੱਛ ਦੌਰਾਨ ਦੋਸ਼ੀ ਬੇਅੰਤ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਜੈਤੋ ਦੇ ਵਸਨੀਕ ਆਪਣੇ ਸਾਥੀਆਂ ਨੀਰਜ ਚੱਸਕਾ ਅਤੇ ਮਨਦੀਪ ਮੈਂਡੀ ਨਾਲ ਮਿਲ ਕੇ ਨੂੰ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੁਆਰਾ 2017 ਵਿੱਚ ਕੋਟਕਪੂਰਾ ਵਿੱਚ ਇੱਕ ਮੇਲੇ ਵਿੱਚ ਮਾਰੇ ਗਏ ਲਵੀ ਦਿਓੜਾ (ਬੰਬੀਹਾ ਸਮੂਹ ਦਾ ਸਾਥੀ) ਦੇ ਕਤਲ ਦਾ ਬਦਲਾ ਲੈਣ ਲਈ ਫਰੀਦਕੋਟ ਦੇ ਗੁਰਲਾਲ ਬਰਾੜ ਦੀ ਹੱਤਿਆ ਕੀਤੀ ਸੀ।

ਗਿੱਲ ਨੇ ਕਿਹਾ ਕਿ ਬੇਅੰਤ ਨੇ ਅੱਗੇ ਇਹ ਖੁਲਾਸਾ ਕੀਤਾ ਕਿ ਇੱਕ ਵਿਅਕਤੀ ਪੈਂਟਾ, ਜੋ ਉਸਦੇ ਜੱਦੀ ਪਿੰਡ ਦਾ ਮੌਜੂਦਾ ਸਰਪੰਚ ਹੈ, ਜਿਸ ਨਾਲ ਉਸਦੀ ਪੁਰਾਣੀ ਰੰਜਿਸ਼ ਸੀ, ਉਸ ਦਾ ਅਗਲਾ ਨਿਸ਼ਾਨਾ ਸੀ।

ਉਹਨਾਂ ਅੱਗੇ ਕਿਹਾ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਇਸੇ ਦੌਰਾਨ ਇਸ ਮਾਮਲੇ ਸਬੰਧੀ ਸਿਟੀ ਸਾਊਥ ਥਾਣਾ ਮੋਗਾ ਵਿਖੇ ਆਰਮਜ਼ ਐਕਟ ਦੀ ਧਾਰਾ 25 ਅਤੇ ਐਨਡੀਪੀਐਸ ਐਕਟ ਦੀ 22 ਅਧੀਨ ਕੇਸ ਦਰਜ ਕੀਤਾ ਗਿਆ ਹੈ।

ABOUT THE AUTHOR

...view details