ਪੰਜਾਬ

punjab

ਦਿਨ ਦਿਹਾੜੇ ਦੁਕਾਨ ਦੇ ਬਾਹਰੋਂ ਚੋਰੀ ਹੋਈ ਮੋਟਰਸਾਈਕਲ, CCTV 'ਚ ਕੈਦ ਹੋਈ ਘਟਨਾ

By

Published : Jun 9, 2023, 7:42 PM IST

ਮੋਗਾ ਵਿਖੇ ਦਿਨ ਦਿਹਾੜੇ ਬਾਈਕ ਚੋਰੀ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਮਾਮਲੇ ਸਬੰਧੀ ਸੀਸੀਟੀਵੀ ਦੇ ਅਧਾਰ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।

Motorcycle stolen from outside the shop in broad daylight, incident captured on CCTV
Moga News : ਦਿਨ ਦਿਹਾੜੇ ਦੁਕਾਨ ਦੇ ਬਾਹਰੋਂ ਚੋਰੀ ਹੋਈ ਮੋਟਰਸਾਈਕਲ, CCTV 'ਚ ਕੈਦ ਹੋਈ ਘਟਨਾ

Moga News: ਦਿਨ ਦਿਹਾੜੇ ਦੁਕਾਨ ਦੇ ਬਾਹਰੋਂ ਚੋਰੀ ਹੋਈ ਮੋਟਰਸਾਈਕਲ, CCTV 'ਚ ਕੈਦ ਹੋਈ ਘਟਨਾ

ਮੋਗਾ:ਸੂਬੇ ਵਿਚ ਦਿਨ ਦਿਹਾੜੇ ਚੋਰੀਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਾਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ। ਉਥੇ ਹੀ ਮੋਗਾ ਦੇ ਮੁਹੱਲਾ ਬਦਨ ਸਿੰਘ ਤੋਂ ਚੋਰੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੁਕਾਨ ਦੇ ਬਾਹਰ ਇੱਕ ਮੋਟਰਸਾਈਕਲ ਚੋਰੀ ਕੀਤਾ ਗਿਆ ਹੈ। ਇਹ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਚੋਰੀ ਕਰਨ ਆਏ ਮੁਲਜ਼ਮ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿੰਝ ਇਕ ਨੌਜਵਾਨ ਆਉਂਦਾ ਹੈ ਅਤੇ ਬਾਈਕ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਆਏ ਦਿਨ ਚੋਰਾ ਵੱਲੋਂ ਵਾਰਦਾਤਾਂ ਨੂੰ ਬੜੀ ਅਸਾਨੀ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਆਏ ਦਿਨ ਹੀ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿਚ ਅਜਿਹੀ ਘਟਨਾ ਵਾਪਰ ਹੀ ਜਾਂਦੀ ਹੈ।

ਮਾਮਲੇ ਦੀ ਜਾਂਚ ਪੁਲਿਸ ਅਧੀਨ: ਦੂਜੇ ਪਾਸੇ ਮਾਮਲਾ ਹੁਣ ਪੁਲਿਸ ਦੀ ਜਾਂਚ ਅਧੀਨ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਅਧਾਰ ਉੱਤੇ ਇਹ ਪੂਰਾ ਮਾਮਲਾ ਦੇਖਿਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਉਕਤ ਚੋਰ ਨੂੰ ਕਾਬੂ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਸੈਰ ਕਰਦੀ ਇੱਕ ਮਹਿਲਾ ਤੋਂ ਸੋਨੇ ਦੀ ਚੇਨ ਖੋਹੀ ਗਈ ਸੀ। ਇਸ ਦੌਰਾਨ ਫਰਾਰ ਹੁੰਦੇ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ।ਇਸ ਤੋਂ ਦੇਖਿਆ ਜਾ ਰਿਹਾ ਹੈ ਕਿ ਕਿੰਝ ਅਪਰਾਧੀਆਂ ਦੇ ਹੋਂਸਲੇ ਬੁਲੰਦ ਹੋ ਗਏ ਹਨ ਕਿ ਦਿਨ-ਦਿਹਾੜੇ ਬਿਨਾਂ ਕਿਸੇ ਡਰ ਦੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਚੋਰੀ ਦੀ ਘਟਨਾ ਸੀਸੀਟੀਵੀ 'ਚ ਕੈਦ : ਮੋਗਾ ਵਿਖੇ ਹੋਈ ਇਸ ਚੋਰੀ ਨੂੰ ਲੈਕੇ ਮੋਟਰਸਾਈਕਲ ਮਾਲਿਕ ਨੇ ਦੱਸਿਆ ਕਿ ਇੱਕ ਵਿਅਕਤੀ ਉਸਦੀ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ। ਮੋਟਰਸਾਈਕਲ ਦੇ ਮਾਲਿਕ ਨੇ ਇਹ ਵੀ ਕਿਹਾ ਕਿ ਗਰੀਬ ਬੰਦਾ ਮਿਹਨਤ ਕਰਕੇ ਕਿਸ਼ਤਾਂ 'ਤੇ ਵਾਹਨ ਲੈਂਦਾ ਹੈ ਅਤੇ ਅਜਿਹੇ ਅਨਸਰ ਚੋਰੀ ਕਰਕੇ ਲੈ ਜਾਂਦੇ ਹਨ। ਜਿਸ ਨਾਲ ਗਰੀਬਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਚੋਰ ਮਿੰਟਾ ਵਿੱਚ ਹੀ ਸਾਰੇ ਸੁਪਨੇ ਤੋੜ ਦਿੰਦਾ ਹੈ। ਦੁਕਾਨਦਾਰ ਨੇ ਦੱਸਿਆ ਕਿ ਪਹਿਲਾਂ ਵੀ ਮੋਗਾ ਵਿੱਚ ਕਈ ਚੋਰੀ ਦੀਆ ਵਾਰਦਾਤਾਂ ਹੋ ਚੁਕੀਆਂ ਹਨ ਪਰ ਪੁਲਿਸ ਦੇ ਹੱਥ ਖਾਲੀ ਹੀ ਹੁੰਦੇ ਹਨ। ਕੋਈ ਚੋਰ ਪੁਲਿਸ ਵੱਲੋਂ ਕਾਬੂ ਨਹੀਂ ਕੀਤਾ ਜਾਂਦਾ ਜੇ ਇਸੇ ਤਰ੍ਹਾਂ ਚੋਰੀਆਂ ਹੁੰਦੀਆਂ ਰਹੀਆਂ ਤਾਂ ਮੋਗਾ ਸ਼ਹਿਰ ਵਿੱਚ ਰਹਿਣਾ ਔਖਾ ਹੋ ਜਾਵੇਗਾ।

ABOUT THE AUTHOR

...view details