ਪੰਜਾਬ

punjab

ਰਸੋਈ ਗੈਸ ਦੀ ਕੀਮਤ ’ਚ ਵਾਧੇ ਨੂੰ ਲੈਕੇ ਮਹਿਲਾ ਕਾਂਗਰਸ ਦਾ ਕੇਂਦਰ ਖ਼ਿਲਾਫ਼ ਹੱਲਾ-ਬੋਲ

By

Published : Jul 8, 2022, 3:41 PM IST

Updated : Jul 8, 2022, 4:10 PM IST

ਮਹਿੰਗਾਈ ਖਿਲਾਫ਼ ਲੁਧਿਆਣਾ ਵਿੱਚ ਮਹਿਲਾ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਮਹਿਲਾ ਕਾਂਗਰਸ ਆਗੂਆਂ ਅਤੇ ਵਰਕਰ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਹੈ ਅਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਦੀ ਵੀ ਅਪੀਲ ਕੀਤੀ ਗਈ ਹੈ।

ਰਸੋਈ ਗੈਸ ਦੀ ਕੀਮਤ ਚ ਵਾਧੇ ਨੂੰ ਲੈਕੇ ਕੇਂਦਰ ਖਿਲਾਫ ਪ੍ਰਦਰਸ਼ਨ
ਰਸੋਈ ਗੈਸ ਦੀ ਕੀਮਤ ਚ ਵਾਧੇ ਨੂੰ ਲੈਕੇ ਕੇਂਦਰ ਖਿਲਾਫ ਪ੍ਰਦਰਸ਼ਨ

ਲੁਧਿਆਣਾ: ਦੇਸ਼ ’ਚ ਮਹਿੰਗਾਈ ਖ਼ਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸਦੇ ਚੱਲਦੇ ਲੁਧਿਆਣਾ ਵਿੱਚ ਮਹਿਲਾ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਜ਼ਿਲ੍ਹੇ ਦੇ ਘੰਟਾ ਘਰ ਚੌਕ ਨੇੜੇ ਖਾਲੀ ਸਿਲੰਡਰ ਰੱਖ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਮ ਆਦਮੀ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ:ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੀਤੀ ਪਟੀਸ਼ਨ ਦਾਇਰ

ਰਸੋਈ ਗੈਸ ਦੀ ਕੀਮਤ ਚ ਵਾਧੇ ਨੂੰ ਲੈਕੇ ਕੇਂਦਰ ਖਿਲਾਫ ਪ੍ਰਦਰਸ਼ਨ

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਦੇ ਵਿੱਚ ਸਿਲੰਡਰ ਦੀ ਕੀਮਤ ਤਿੰਨ ਵਾਰ ਵਧ ਚੁੱਕੀ ਹੈ ਅਤੇ ਹਰ ਵਾਰ ਪੰਜਾਹ ਰੁਪਏ ਵਧਾ ਦਿੱਤੇ ਜਾਂਦੇ ਹਨ ਜਿਸ ਨਾਲ ਆਮ ਆਦਮੀ ’ਤੇ ਬੋਝ ਪੈਂਦਾ ਹੈ। ਉਨ੍ਹਾਂ ਕਿਹਾ ਮਹਿਲਾਵਾਂ ਰਸੋਈ ਸਾਂਭਦੀਆਂ ਹਨ ਅਤੇ ਰਸੋਈ ਦਾ ਬਜਟ ਸਿਲੰਡਰ ਨੇ ਪੂਰੀ ਤਰ੍ਹਾਂ ਹਿਲਾ ਦਿੱਤਾ ਹੈ।

ਰਸੋਈ ਗੈਸ ਦੀ ਕੀਮਤ ਚ ਵਾਧੇ ਨੂੰ ਲੈਕੇ ਕੇਂਦਰ ਖਿਲਾਫ ਪ੍ਰਦਰਸ਼ਨ

ਇਸ ਦੌਰਾਨ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿਲਾ ਦਿੱਤਾ ਹੈ। ਉਨ੍ਹਾਂ ਕਿਹਾ ਦਿਨ ਪ੍ਰਤੀ ਦਿਨ ਮਹਿੰਗਾਈ ਵਧਦੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਇਸ ’ਤੇ ਕੋਈ ਠੱਲ੍ਹ ਨਹੀਂ ਪਾ ਰਹੀ ਸਗੋਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਜੇਬ ਤੋਂ ਬਾਹਰ ਖਰਚਾ ਹੋ ਗਿਆ ਹੈ ਅਤੇ ਗ਼ਰੀਬੀ ਲਗਾਤਾਰ ਵਧ ਰਹੀ ਹੈ।

ਰਸੋਈ ਗੈਸ ਦੀ ਕੀਮਤ ਚ ਵਾਧੇ ਨੂੰ ਲੈਕੇ ਕੇਂਦਰ ਖਿਲਾਫ ਪ੍ਰਦਰਸ਼ਨ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਕੁਝ ਕੁ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਆਮ ਲੋਕਾਂ ਨੂੰ ਹੀ ਨਜ਼ਰਅੰਦਾਜ਼ ਕਰ ਰਹੀ ਹੈ। ਲੁਧਿਆਣਾ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਵੀ ਕੇਂਦਰ ਸਰਕਾਰ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਮਹਿੰਗਾਈ ਦੀ ਮਾਰ ਨਾਲ ਹਰ ਵਰਗ ਅੱਜ ਪਰੇਸ਼ਾਨ ਹੈ ਅਤੇ ਕੇਂਦਰ ਸਰਕਾਰ ਨੇ ਮਹਿੰਗਾਈ ਵਧਾ ਕੇ ਆਮ ਵਰਗਾ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਸਿਲੰਡਰ ਕਾਂਗਰਸ ਸੈਸ਼ਨ ਸਮੇਂ ਸਸਤਾ ਸੀ ਉਸ ਨੂੰ ਹੁਣ ਦੁੱਗਣਾ ਮਹਿੰਗਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ:ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ, ਕਈ ਬੱਚੇ ਜ਼ਖਮੀ, 1 ਦੀ ਮੌਤ

Last Updated : Jul 8, 2022, 4:10 PM IST

ABOUT THE AUTHOR

...view details