ETV Bharat / city

ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ, ਕਈ ਬੱਚੇ ਜ਼ਖਮੀ, 1 ਦੀ ਮੌਤ

author img

By

Published : Jul 8, 2022, 1:24 PM IST

Updated : Jul 8, 2022, 6:23 PM IST

ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ਚ ਇੱਕ ਵੱਡਾ ਦਰੱਖਤ ਅਚਾਨਕ ਡਿੱਗ ਗਿਆ ਜਿਸ ਕਾਰਨ 12 ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਹਾਦਸੇ ਚ ਇੱਕ ਬੱਚੇ ਦੀ ਮੌਤ ਹੋ ਗਈ ਹੈ।

ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ
ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ

ਚੰਡੀਗੜ੍ਹ: ਸ਼ਹਿਰ ਦੇ ਸੈਕਟਰ 9 ਵਿਖੇ ਇੱਕ ਸਕੂਲ ਚ ਦਰਖਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਕਾਰਮਲ ਕਾਨਵੈਂਟ ਸਕੂਲ ਵਿੱਚ ਵਾਪਰਿਆ ਜਿੱਥੇ ਸਵੇਰੇ ਇੱਕ ਵੱਡਾ ਦਰੱਖਤ ਡਿੱਗ ਪਿਆ। ਜਿਸ ਕਾਰਨ 12 ਦੇ ਕਰੀਬ ਸਕੂਲੀ ਬੱਚੇ ਜ਼ਖਮੀ ਹੋ ਗਏ। ਹਾਦਸੇ ਚ ਇੱਕ ਬੱਚੀ ਦੀ ਮੌਤ ਹੋ ਗਈ ਹੈ। ਜਦਕਿ ਇੱਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ

ਲੰਚ ਬ੍ਰੇਕ ਚ ਵਾਪਰਿਆ ਹਾਦਸਾ: ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਕੂਲ ਚ ਲੰਚ ਟਾਈਮ ਵਾਪਰਿਆ ਸੀ ਅਤੇ ਕਈ ਬੱਚੇ ਇਸ ਵੱਡੇ ਦਰਖਤ ਦੇ ਕੋਲ ਖੇਡ ਰਹੇ ਸੀ। ਅਚਾਨਕ ਹੀ ਦਰੱਖਤ ਬੱਚਿਆ ਦੇ ਉੱਤੇ ਡਿੱਗ ਪਿਆ। ਜਿਸ ਤੋਂ ਬਾਅਦ ਕੁਝ ਜ਼ਖਮੀ ਬੱਚਿਆ ਨੂੰ ਤੁਰੰਤ ਹੀ ਸੈਕਟਰ 16 ਚ ਭਰਤੀ ਕਰਵਾਇਆ ਗਿਆ। ਕੁਝ ਬੱਚਿਆ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਚ ਭਰਤੀ ਕਰਵਾਇਆ ਗਿਆ। ਪੀਜੀਆਈ ਚ ਭਰਤੀ ਇੱਕ ਬੱਚੇ ਦੀ ਮੌਤ ਹੋ ਗਈ।

ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ

ਵਿਦਿਆਰਥਣ ਦੀ ਮੌਤ: ਮਿਲੀ ਜਾਣਕਾਰੀ ਮੁਤਾਬਿਕ ਸਕੂਲ ’ਚ ਦਰੱਖਤ ਦੇ ਡਿੱਗਣ ਦੇ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ। ਇਸ ਹਾਦਸੇ ਦੇ ਕਾਰਨ ਇੱਕ ਹੋਰ ਵਿਦਿਆਰਥੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ

ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾ: ਹਾਦਸੇ ਦੀ ਸੂਚਨਾ ਮਿਲਦੇ ਹੀ ਹਫੜਾ-ਦਫੜੀ ਮਚ ਗਈ ਅਤੇ ਕੁਝ ਹੀ ਦੇਰ 'ਚ ਮਾਪੇ ਵੀ ਸਕੂਲ 'ਚ ਪਹੁੰਚ ਗਏ ਅਤੇ ਸਕੂਲ ਨੇੜੇ ਹੀ ਹੰਗਾਮਾ ਮਚਾ ਦਿੱਤਾ। ਦੱਸਣਯੋਗ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ 1 ਜੁਲਾਈ ਤੋਂ ਸਕੂਲ ਮੁੜ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਸਕੂਲ 'ਚ ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ। ਪੁਲਿਸ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।

200 ਸਾਲ ਪੁਰਾਣਾ ਸੀ ਦਰੱਖਤ: ਜਿਸ ਦਰੱਖਤ ਦੇ ਕਾਰਨ ਇਹ ਹਾਦਸਾ ਵਾਪਰਿਆ ਉਹ ਦਰੱਖਤ 200 ਸਾਲ ਪੁਰਾਣਾ ਵਿਰਾਸਤੀ ਦਰੱਖਤ ਸੀ, ਜਿਸ ਵਿੱਚ 20 ਬੱਚੇ ਫਸ ਗਏ ਸੀ। ਸਕੂਲ ਦੇ ਅੰਦਰ ਮੌਜੂਦ ਇਸ ਦਰੱਖਤ ਦੀ ਲਪੇਟ 'ਚ ਆਉਣ ਨਾਲ ਸਕੂਲੀ ਬੱਸਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

  • ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਦਰਖ਼ਤ ਡਿੱਗਣ ਕਰਕੇ ਵੱਡਾ ਹਾਦਸਾ ਹੋਇਆ.ਜਿਸ 'ਚ ਇੱਕ ਮਾਸੂਮ ਬੱਚੇ ਦੀ ਮੌਤ ਦੀ ਦੁਖਦਾਈ ਖਬਰ ਮਿਲੀ ਅਤੇ ਕਈ ਬੱਚੇ ਜ਼ਖਮੀ ਹੋਏ ਨੇ. ਮੈਂ ਪਰਮਾਤਮਾ ਅੱਗੇ ਜ਼ਖਮੀ ਬੱਚਿਆਂ ਦੀ ਜਲਦ ਸਿਹਤਯਾਬੀ ਅਤੇ ਜਿਸ ਬੱਚੇ ਦੀ ਮੌਤ ਹੋਈ ਹੈ ਉਸਦੀ ਆਤਮਿਕ ਸ਼ਾਂਤੀ ਅਤੇ ਮਾਂਪਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਾ ਹਾਂ pic.twitter.com/M58WA6j4Lm

    — Bhagwant Mann (@BhagwantMann) July 8, 2022 " class="align-text-top noRightClick twitterSection" data=" ">

ਸੀਐੱਮ ਮਾਨ ਨੇ ਜਤਾਇਆ ਦੁੱਖ: ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਖ ਜਾਹਿਰ ਕੀਤਾ ਹੈ। ਸੀਐੱਮ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਦਰਖ਼ਤ ਡਿੱਗਣ ਕਰਕੇ ਵੱਡਾ ਹਾਦਸਾ ਹੋਇਆ। ਜਿਸ 'ਚ ਇੱਕ ਮਾਸੂਮ ਬੱਚੇ ਦੀ ਮੌਤ ਦੀ ਦੁਖਦਾਈ ਖਬਰ ਮਿਲੀ ਅਤੇ ਕਈ ਬੱਚੇ ਜ਼ਖਮੀ ਹੋਏ ਹਨ। ਮੈਂ ਪਰਮਾਤਮਾ ਅੱਗੇ ਜ਼ਖਮੀ ਬੱਚਿਆਂ ਦੀ ਜਲਦ ਸਿਹਤਯਾਬੀ ਅਤੇ ਜਿਸ ਬੱਚੇ ਦੀ ਮੌਤ ਹੋਈ ਹੈ ਉਸਦੀ ਆਤਮਿਕ ਸ਼ਾਂਤੀ ਅਤੇ ਮਾਂਪਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਾ ਹਾਂ।

ਇਹ ਵੀ ਪੜੋ: ਸੀਐੱਮ ਮਾਨ ਦੀ ਪਤਨੀ ਦਾ ਟਵੀਟਰ ਅਕਾਉਂਟ ਸਸਪੈਂਡ, ਜਾਣੋ ਵਜਾ

Last Updated : Jul 8, 2022, 6:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.