ETV Bharat / city

ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੀਤੀ ਪਟੀਸ਼ਨ ਦਾਇਰ

author img

By

Published : Jan 12, 2021, 3:45 PM IST

ਕਿਸਾਨ ਅੰਦੋਲਨ ਦੇ 'ਚ ਸ਼ਾਮਿਲ ਬੇਬੇ ਮਹਿੰਦਰ ਕੌਰ ਨੇ ਅਦਾਕਾਰਾ ਦੇ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਬੇਬੇ ਦਾ ਕਹਿਣਾ ਹੈ ਕਿ ਰਣੌਤ ਨੇ ਪਹਿਲਾਂ ਕਿਸਾਨਾਂ ਦੀ ਨਿੰਦਿਆ ਕੀਤੀ ਤੇ ਫਿਰ ਉਨ੍ਹਾਂ ਦਾ ਵੀ ਉਸਨੇ ਮਜ਼ਾਕ ਬਣਾਇਆ। ਬੇਬੇ ਮਹਿੰਦਰ ਕੌਰ ਦੇ ਵਕੀਲ ਨੇ ਦੱਸਿਆ ਕਿ ਅਦਾਕਾਰਾ ਦੇ ਖਿਲਾਫ ਧਾਰਾ 500 ਤੇ 499 ਦੇ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ।

ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੀਤੀ ਪਟੀਸ਼ਨ ਦਾਇਰ
ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੀਤੀ ਪਟੀਸ਼ਨ ਦਾਇਰ

ਬਠਿੰਡਾ: ਅਦਾਕਾਰ ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਕਿਸਾਨ ਅੰਦੋਲਨ 'ਚ ਸ਼ਾਮਿਲ ਬੇਬੇ ਮਹਿੰਦਰ ਕੌਰ ਨੇ ਅਦਾਕਾਰਾ ਦੇ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕਰ ਦਿੱਤੀ ਹੈ।

ਕੰਗਨਾ ਰਣੌਤ ਦਾ ਬਿਆਨ

ਅਦਾਕਾਰਾ ਰਣੌਤ ਨੇ ਬੇਬੇ ਬਾਰੇ ਬੋਲਦਿਆਂ ਇੱਕ ਟਵੀਟ ਕੀਤਾ ਸੀ ਕਿ ਉਹ 100 ਰੁਪਏ ਲੈ ਕੇ ਅੰਦੋਲਨ 'ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਨੇ ਇਸ ਬਿਆਨ ਨੂੰ ਲੈ ਕੇ ਉਸ ਦੇ ਖਿਲਾਫ ਅਦਾਲਤ 'ਚ ਕੇਸ ਦਰਜ ਕਰ ਦਿੱਤਾ ਹੈ।

ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੀਤੀ ਪਟੀਸ਼ਨ ਦਾਇਰ

ਡੇਢ ਮਹੀਨੇ 'ਚ ਨਹੀਂ ਮੰਗੀ ਮਾਫ਼ੀ

  • ਬੇਬੇ ਮਹਿੰਦਰ ਕੌਰ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਡੇਢ ਮਹੀਨਾ ਹੋ ਗਿਆ ਹੈ ਪਰ ਕੰਗਨਾ ਰਣੌਤ ਨੇ ਅਜੇ ਤੱਕ ਮਾਫ਼ੀ ਨਹੀਂ ਮੰਗੀ। ਉਨ੍ਹਾਂ ਨੇ ਕਿਹਾ ਕਿ ਇਹ ਜਲਦਬਾਜ਼ੀ 'ਚ ਫੈਸਲਾ ਨਹੀਂ ਲਿਆ ਗਿਆ ਬਲਕਿ ਸੋਚ ਸਮਝ ਕੇ ਲਿਆ ਗਿਆ ਹੈ।
  • ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਕਾਰਾ ਦੇ ਖਿਲਾਫ ਧਾਰਾ 500 ਤੇ 499 ਦੇ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ।

ਬੇਬੇ ਨੇ ਕੱਢਿਆ ਗੁੱਸਾ

ਬੇਬੇ ਦਾ ਕਹਿਣਾ ਹੈ ਕਿ ਰਣੌਤ ਨੇ ਪਹਿਲਾਂ ਕਿਸਾਨਾਂ ਦੀ ਨਿੰਦਿਆ ਕੀਤੀ ਤੇ ਫਿਰ ਉਨ੍ਹਾਂ ਦਾ ਵੀ ਉਸਨੇ ਮਜ਼ਾਕ ਬਣਾਇਆ। ਉਨ੍ਹਾਂ ਨੇ ਕਿਹਾ ਕਿ ਉਸਨੇ ਕਿਸਾਨਾਂ ਦਾ ਦੁੱਖ ਨਹੀਂ ਦੇਖਿਆ। ਉਨ੍ਹਾਂ ਨੇ ਅਦਾਕਾਰਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਸਨੇ ਮੈਨੂੰ ਕਿਸ ਕੋਲੋਂ ਪੈਸੇ ਲੈਂਦੇ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਦਾਲਤ ਤੇ ਉਸਦੇ ਫੈਸਲੇ 'ਤੇ ਵਿਸ਼ਵਾਸ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.