ਪੰਜਾਬ

punjab

Accident News: ਸਮਰਾਲਾ 'ਚ ਦਰਦਨਾਕ ਸੜਕ ਹਾਦਸਾ: ਕਾਰ ਦੇ ਉੱਪਰ ਚੜ੍ਹਿਆ ਟਰਾਲਾ, 28 ਸਾਲਾ ਨੌਜਵਾਨ ਮੌਤ

By

Published : Jul 22, 2023, 6:35 PM IST

ਖੰਨਾ ਦੇ ਸਮਰਾਲਾ ਵਿੱਚ ਦੋਰਾਹਾ ਤੋਂ ਰੋਪੜ ਜਾਂਦੀ ਨਹਿਰ ਨਜ਼ਦੀਕ ਇਕ ਭਿਆਨਕ ਹਾਦਸਾ ਵਾਪਰਿਆ ਹੈ। ਇਥੇ ਇਕ ਕਾਰ ਉਤੇ ਇਕ ਟਰਾਲਾ ਚੜ੍ਹ ਗਿਆ, ਜਿਸ ਕਾਰਨ ਕਾਰ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ।

Tragic road accident in Samrala; A 28-year-old youth died after the trailer climbed on top of the car
ਸਮਰਾਲਾ 'ਚ ਦਰਦਨਾਕ ਸੜਕ ਹਾਦਸਾ; ਕਾਰ ਦੇ ਉੱਪਰ ਚੜ੍ਹਿਆ ਟਰਾਲਾ, 28 ਸਾਲਾ ਨੌਜਵਾਨ ਮੌਤ

ਸਮਰਾਲਾ 'ਚ ਦਰਦਨਾਕ ਸੜਕ ਹਾਦਸਾ; ਕਾਰ ਦੇ ਉੱਪਰ ਚੜ੍ਹਿਆ ਟਰਾਲਾ, 28 ਸਾਲਾ ਨੌਜਵਾਨ ਮੌਤ

ਲੁਧਿਆਣਾ/ਖੰਨਾ:ਸਮਰਾਲਾ 'ਚ ਦੋਰਾਹਾ ਤੋਂ ਰੋਪੜ ਨਹਿਰ ਨੂੰ ਜਾਂਦੀ ਸੜਕ 'ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਥੇ ਇੱਕ ਤੇਜ਼ ਰਫਤਾਪਰ ਟਰਾਲਾ ਕਾਰ ਦੇ ਉੱਪਰ ਚੜ੍ਹ ਗਿਆ। ਟਰਾਲੇ 'ਚ ਪੋਕਲੇਨ ਮਸ਼ੀਨ ਲੱਦੀ ਹੋਈ ਸੀ, ਜੋਕਿ ਬਹੁਤ ਜ਼ਿਆਦਾ ਭਾਰੀ ਹੁੰਦੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਨੂੰ ਦੇਖ ਕੇ ਹਰ ਕਿਸੇ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ। ਹਾਦਸੇ ਵਿੱਚ ਕਾਰ ਦੀ ਛੱਤ ਸਮੇਤ ਡਰਾਈਵਰ ਦੀ ਖੋਪੜੀ 10 ਫੁੱਟ ਦੂਰ ਜਾ ਕੇ ਡਿੱਗੀ।

ਓਵਰਟੇਕ ਕਰਦਿਆਂ ਵਾਪਰਿਆ ਹਾਦਸਾ :ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (28) ਵਾਸੀ ਮੁਸਕਾਬਾਦ (ਸਮਰਾਲਾ) ਵਜੋਂ ਹੋਈ। ਪਿੰਡ ਦੇ ਸਰਪੰਚ ਮਾਲਵਿੰਦਰ ਸਿੰਘ ਅਤੇ ਮ੍ਰਿਤਕ ਦੇ ਦੋਸਤ ਸੋਨੀ ਸਿਹਾਲਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਆਪਣੇ ਨਿੱਜੀ ਕੰਮ ਲਈ ਦੋਰਾਹਾ ਗਿਆ ਹੋਇਆ ਸੀ। ਵਾਪਸੀ 'ਤੇ ਉਹ ਆਪਣੀ ਕਾਰ 'ਚ ਪਿੰਡ ਪਰਤ ਰਿਹਾ ਸੀ। ਓਵਰਟੇਕ ਕਰਦੇ ਸਮੇਂ ਪਾਲਮਾਜਰਾ ਨੇੜੇ ਸਾਹਮਣੇ ਤੋਂ ਆ ਰਹੇ ਡਰਾਈਵਰ ਨੇ ਟਰਾਲਾ ਸਿੱਧਾ ਗੁਰਵਿੰਦਰ ਸਿੰਘ ਦੀ ਕਾਰ 'ਤੇ ਚੜ੍ਹਾ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰਾਲਾ ਚਾਲਕ ਕਿਸੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ। ਸਰਪੰਚ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਮੁਹਾਲੀ ਵਿਖੇ ਪ੍ਰਾਪਰਟੀ ਦਾ ਕੰਮ ਕਰਦਾ ਸੀ।

3 ਸਾਲ ਪਹਿਲਾਂ ਹੋਇਆ ਸੀ ਮ੍ਰਿਤਕ ਦਾ ਵਿਆਹ :ਗੁਰਵਿੰਦਰ ਸਿੰਘ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ। ਉਸਦੀ 2 ਸਾਲ ਦੀ ਮਾਸੂਮ ਬੱਚੀ ਹੈ। ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਮਾਸੂਮ ਬੱਚੀ ਦੇ ਸਿਰ ਤੋਂ ਪਿਤਾ ਦਾ ਸਹਾਰਾ ਉਠਿਆ। ਹਾਦਸੇ ਦੇ ਹਾਲਾਤ ਅਨੁਸਾਰ ਗੁਰਵਿੰਦਰ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਉਂਕਿ, ਉਸਦੀ ਕਾਰ ਬਿਲਕੁਲ ਨਹਿਰ ਦੀ ਰੇਲਿੰਗ ਦੇ ਨਾਲ ਲੱਗੀ ਹੋਈ ਸੀ, ਜਿਸਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਦੋਂ ਗੁਰਵਿੰਦਰ ਨੇ ਸਾਹਮਣੇ ਤੋਂ ਤੇਜ਼ ਰਫਤਾਰ ਟਰਾਲਾ ਆਉਂਦਾ ਦੇਖਿਆ ਤਾਂ ਉਸਨੇ ਇੱਕ ਵਾਰ ਆਪਣਾ ਬਚਾਅ ਕਰਦੇ ਹੋਏ ਕਾਰ ਸੜਕ ਤੋਂ ਹੇਠਾਂ ਕੱਚੇ ਉਤਾਰ ਕੇ ਰੇਲਿੰਗ ਨਾਲ ਲਗਾ ਲਈ ਸੀ। ਇਸਦੇ ਬਾਵਜੂਦ ਟਰਾਲਾ ਸਿੱਧੀ ਕਾਰ ਦੇ ਉੱਪਰ ਆ ਚੜ੍ਹਿਆ।

ਟਰਾਲਾ ਚਾਲਕ ਮੌਕੇ ਤੋਂ ਫਰਾਰ, ਮਾਮਲਾ ਦਰਜ :ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਕਰ ਰਹੇ ਸਮਰਾਲਾ ਥਾਣਾ ਦੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਦੀ ਪਛਾਣ ਬਲਵੰਤ ਚੰਦ ਵਾਸੀ ਜੰਮੂ ਵਜੋਂ ਹੋਈ ਹੈ। ਟਰਾਲੇ ਨੂੰ ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details