ਪੰਜਾਬ

punjab

ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

By

Published : Sep 24, 2021, 6:49 PM IST

ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਲੁਧਿਆਣਾ ਪੁਲਿਸ (Ludhiana Police) ਨੇ ਲੁੱਟ ਖੋਹ ਕਰਨ ਅਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ 1 ਦੋ ਪਹੀਆ ਵਾਹਨ ਅਤੇ 32 ਬੋਰ ਪਿਸਟਲ, 2 ਰੌਂਦ ਬੱਤੀ ਬੋਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਇਆ।

ਲੁਧਿਆਣਾ:ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਵਾਰਦਾਤਾ ਵਿੱਚ ਕਈ ਨਿਰਦੋਸ਼ਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲਾਲਚ ਵੱਸ ਇਨਸਾਨੀਅਤ ਤੋਂ ਮੂੰਹ ਮੋੜ ਲੈਂਦੇ ਹਨ। ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਿਸ (Punjab Police) ਵੀ ਸੁਚੇਤ ਪੱਧਰ ਉੱਤੇ ਯਤਨ ਕਰ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ (Ludhiana) ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ।

ਲੁਧਿਆਣਾ ਪੁਲਿਸ (Ludhiana Police) ਨੇ ਲੁੱਟ ਖੋਹ ਕਰਨ ਅਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ 1 ਦੋ ਪਹੀਆ ਵਾਹਨ ਅਤੇ 32 ਬੋਰ ਪਿਸਟਲ, 2 ਰੌਂਦ ਬੱਤੀ ਬੋਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਇਆ।

ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਅਮਨਦੀਪ ਵਰਮਾ ਉਰਫ ਲੱਕੀ, ਪੰਕਜ ਯਾਦਵ ਅਤੇ ਉਦੈ ਪ੍ਰਤਾਪ ਵਾਸੀ ਗਿਆਸਪੁਰਾ ਲੁਧਿਆਣਾ ਦੇ ਵਜੋਂ ਹੋਈ ਹੈ।

ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ (Police officer) ਨੇ ਦੱਸਿਆ ਕਿ ਫੜੇ ਗਏ ਦੋਸ਼ੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਉਨ੍ਹਾਂ ਨੇ ਪਿਛਲੇ ਦਿਨੀਂ ਇੱਕ ਵਿਅਕਤੀ ਕੋਲੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਚੋਂ 1 ਦੋ ਪਹੀਆ ਵਾਹਨ ਇਕ 32 ਬੋਰ ਦੇਸੀ ਪਿਸਟਲ, 2 ਰਾਊਂਡ 32 ਬੋਰ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ।

ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਉੱਪਰ ਪਹਿਲਾਂ ਵੀ ਲੁੱਟ ਖੋਹ ਦੇ ਕਈ ਮਾਮਲੇ ਦਰਜ ਹਨ ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ:-ਸ਼ਰਮਨਾਕ: ਨੌਜਵਾਨ ਦਾ ਕੱਟਿਆ ਗੁਪਤ ਅੰਗ, ਜਾਣੋ ਪੂਰਾ ਮਾਮਲਾ

ABOUT THE AUTHOR

...view details