ਪੰਜਾਬ

punjab

Railway Employee Murder In Ludhiana: ਲੁਧਿਆਣਾ 'ਚ ਰੇਲਵੇ ਕਰਮਚਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, GRP ਤੇ ਪੰਜਾਬ ਪੁਲਿਸ ਆਪਸ 'ਚ ਉਲਝੀਆਂ

By ETV Bharat Punjabi Team

Published : Sep 19, 2023, 1:18 PM IST

ਲੁਧਿਆਣਾ ਦੇ ਡੀਜ਼ਲ ਸੈਡ ਨੇੜੇ ਇੱਕ ਰੇਲਵੇ ਕਰਮਚਾਰੀ ਦਾ ਕਤਲ ਕਰ ਦਿੱਤਾ ਗਿਆ, ਜਿਸ ਦੇ ਸਿਰ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਹੀ ਇਲਾਕੇ ਨੂੰ ਲੈ ਕੇ ਜੀ.ਆਰ.ਪੀ ਅਤੇ ਪੰਜਾਬ ਪੁਲਿਸ ਉਲਝਿਆ ਦਿਖਾਈ ਦਿੱਤਾ। (Railway Employee Murder In Ludhiana)

Railway Employee Murder In Ludhiana
Railway Employee Murder In Ludhiana

ਐੱਸ.ਐਚ.ਓ ਨੀਰਜ ਚੌਧਰੀ ਨੇ ਦਿੱਤੀ ਜਾਣਕਾਰੀ

ਲੁਧਿਆਣਾ:ਪੰਜਾਬ ਵਿੱਚ ਕਤਲ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹੇ ਹੀ ਮਾਮਲਾ ਲੁਧਿਆਣਾ ਦੇ ਇੰਜਨ ਸ਼ੈੱਡ ਨੇੜੇ ਰੇਲਵੇ ਕਲੋਨੀ ਵਿੱਚ ਵਾਪਰਿਆ, ਜਿੱਥੇ ਰੇਲਵੇ ਵਿੱਚ ਤੈਨਾਤ ਪੁਆਇੰਟ ਮੈਨ ਪ੍ਰਦੀਪ ਦਾ ਕਤਲ ਕਰ ਦਿੱਤਾ ਹੈ। ਬੀਤੀ ਸੋਮਵਾਰ ਦੀ ਰਾਤ ਉਸ ਦੀ ਲਾਸ਼ ਰੇਲਵੇ ਲਾਈਨਾਂ ਨੇੜੇ ਬਰਾਮਦ ਹੋਈ। ਰੇਲਵੇ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਨੌਜਵਾਨ ਨੂੰ ਉਸਦੇ ਪਿਤਾ ਦੀ ਨੌਕਰੀ ਮਿਲੀ ਸੀ। ਨੌਜਵਾਨ ਡੀਜ਼ਲ ਸ਼ੈੱਡ ਵਿੱਚ ਬਤੋਰ ਪੁਆਇੰਟ ਮੈਨ ਤੈਨਾਤ ਸੀ, ਉਸ ਨਾਲ ਕੱਲ੍ਹ ਸੋਮਵਾਰ ਨੂੰ ਕਤਲ ਤੋਂ ਪਹਿਲਾਂ ਕੁੱਝ ਸ਼ੱਕੀ ਲੋਕਾਂ ਨੂੰ ਵੇਖਿਆ ਗਿਆ ਸੀ, ਉਹਨਾਂ ਉੱਤੇ ਹੀ ਪੁਲਿਸ ਨੂੰ ਸ਼ੱਕ ਹੈ।

ਪੰਜਾਬ ਪੁਲਿਸ ਦੇ ਮੁਲਾਜ਼ਮ ਆਪਸ 'ਚ ਉਲਝੇ:ਉੱਧਰ ਮੌਕੇ ਉੱਤੇ ਪਹੁੰਚੇ ਡਵੀਜਨ 5 ਦੇ ਐੱਸ.ਐਚ.ਓ ਨੀਰਜ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨੀਰਜ ਚੌਧਰੀ ਨੇ ਕਿਹਾ ਕਿ ਪੋਸਟ ਮਾਰਟਮ ਦੇ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਨੀਰਜ ਚੌਧਰੀ ਨੇ ਕਿਹਾ ਕਿ ਅਸੀਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਦੱਸ ਦਈਏ ਕਿ ਇਸ ਵਾਰਦਾਤ ਤੋਂ ਪਹਿਲਾਂ ਜੀ.ਆਰ.ਪੀ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਪੋ ਆਪਣੇ ਏਰੀਆ ਨੂੰ ਲੈਕੇ ਵੀ ਉਲਝੇ ਵਿਖਾਈ ਦਿੱਤੇ।

5 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ:ਜਾਣਕਾਰੀ ਮੁਤਾਬਿਕ ਜਿਨ੍ਹਾਂ ਵੱਲੋਂ ਮ੍ਰਿਤਕ ਦੇ ਸੱਟਾਂ ਮਾਰੀਆਂ ਗਈਆਂ, ਉਹ ਨਸ਼ੇ ਦੀ ਹਾਲਤ ਵਿੱਚ ਸਨ ਤੇ ਨਸ਼ੇ ਦੇ ਆਦਿ ਹਨ, ਓਹ ਮ੍ਰਿਤਕ ਨੂੰ ਜਾਣਦੇ ਸਨ। ਇਹ ਲੜਾਈ ਚਾਹ ਦੀ ਦੁਕਾਨ ਉੱਤੇ ਸ਼ੁਰੂ ਹੋਈ ਸੀ। ਫਿਲਹਾਲ ਪੁਲਿਸ ਨੇ 5 ਅਣਪਛਾਤਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਾਰੇ ਹੀ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ, ਜਦੋਂ ਕਿ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਕਤਲ ਤੋਂ ਬਾਅਦ ਜੀ.ਆਰ.ਪੀ ਅਤੇ ਪੰਜਾਬ ਪੁਲਿਸ ਇਲਾਕੇ ਨੂੰ ਲੈ ਕੇ ਆਪਸ 'ਚ ਉਲਝਦੀ ਦਿਖਾਈ ਦਿੱਤੀ। ਆਖਿਰਕਾਰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ।

ABOUT THE AUTHOR

...view details