ਪੰਜਾਬ

punjab

ਲੁਧਿਆਣਾ ਪਲਾਟਾਂ ਦੀ ਵੰਡ ਨੂੰ ਲੈ ਕੇ ਘੁਟਾਲੇ ਦਾ ਮਾਮਲਾ: ਵਿਜੀਲੈਂਸ ਵੱਲੋਂ ਚਾਰ ਅਧਿਕਾਰੀਆਂ 'ਤੇ ਮਾਮਲਾ ਦਰਜ

By

Published : Sep 16, 2022, 8:46 PM IST

Plot Allocation Scam In Ludhiana Under LDP Scheme
ਲੁਧਿਆਣਾ ਪਲਾਟਾਂ ਦੀ ਵੰਡ ਨੂੰ ਲੈ ਕੇ ਘੁਟਾਲੇ ਦਾ ਮਾਮਲਾ ()

ਲੁਧਿਆਣਾ ਪਲਾਟਾਂ ਦੀ ਵੰਡ ਨੂੰ ਲੈ ਕੇ ਘੁਟਾਲਾ ਮਾਮਲਾ 'ਚ ਵਿਜੀਲੈਂਸ ਵਲੋਂ ਵੱਡੀ ਕਾਰਵਾਈ ਕਰਦਿਆਂ ਇੰਪਰੂਵਮੈਂਟ ਟਰੱਸਟ ਅਤੇ ਨਿਗਮ ਦੇ ਚਾਰ ਅਧਿਕਾਰੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਲੁਧਿਆਣਾ:ਪੰਜਾਬ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਤਿੰਨ ਅਧਿਕਾਰੀਆਂ ਸਮੇਤ ਨਿਗਮ ਦੇ ਜੇ.ਈ. ਖਿਲਾਫ਼ ਕੇਸ ਦਰਜ ਕੀਤਾ ਹੈ। ਜਿਨ੍ਹਾਂ 'ਤੇ ਕੇਸ ਦਰਜ ਹੈ,ਉਨ੍ਹਾਂ 'ਚ ਐਲਆਈਟੀ ਇੰਜਨੀਅਰ ਬੂਟਾ ਸਿੰਘ, ਐਕਸੀਅਨ ਜਗਦੇਵ ਸਿੰਘ, ਜੇਈ ਇੰਦਰਜੀਤ ਸਿੰਘ, ਨਗਰ ਨਿਗਮ ਦੇ ਜੇਈ ਮਨਦੀਪ ਸਿੰਘ ਅਤੇ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਕਮਲਦੀਪ ਸਿੰਘ ਸ਼ਾਮਲ ਹਨ।

ਅਣਅਧਿਕਾਰਤ ਵਿਅਕਤੀਆਂ ਨੂੰ ਪਲਾਟ ਅਲਾਟ:ਵਿਜੀਲੈਂਸ ਨੇ ਐਕਸੀਅਨ ਜਗਦੇਵ ਸਿੰਘ, ਜੇਈ ਇੰਦਰਜੀਤ ਸਿੰਘ, ਕਮਲਦੀਪ ਸਿੰਘ ਅਤੇ ਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਨੇ ਮਿਲੀਭੁਗਤ ਨਾਲ ਐਲਡੀਪੀ ਸਕੀਮ ਤਹਿਤ ਅਣਅਧਿਕਾਰਤ ਵਿਅਕਤੀਆਂ ਨੂੰ ਪਲਾਟ ਅਲਾਟ ਕੀਤੇ ਸਨ।

ਲਾਭਪਾਤਰੀਆਂ ਤੋਂ ਰਿਸ਼ਵਤ: ਹਾਲਾਂਕਿ ਕੁਝ ਅਲਾਟੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਪਰ ਉਨ੍ਹਾਂ ਦੇ ਪਲਾਟ ਐਲਆਈਟੀ ਅਧਿਕਾਰੀਆਂ ਦੁਆਰਾ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਣਅਧਿਕਾਰਤ ਵਿਅਕਤੀਆਂ ਨੂੰ ਦੁਬਾਰਾ ਅਲਾਟ ਕੀਤੇ ਗਏ ਸਨ ਅਤੇ ਲਾਭਪਾਤਰੀਆਂ ਤੋਂ ਰਿਸ਼ਵਤ ਲਈ ਗਈ ਸੀ।

ਲੁਧਿਆਣਾ ਪਲਾਟਾਂ ਦੀ ਵੰਡ ਨੂੰ ਲੈ ਕੇ ਘੁਟਾਲੇ ਦਾ ਮਾਮਲਾ

ਨਿਯਮਾਂ ਦੀ ਉਲੰਘਣਾ: ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿੱਚ ਪਲਾਟ ਨੰਬਰ 1544-ਡੀ ਇੱਕ ਵਿਅਕਤੀ ਕਮਲਦੀਪ ਸਿੰਘ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਅਲਾਟ ਕੀਤਾ ਗਿਆ ਸੀ। ਮਾਮਲੇ ਵਿੱਚ ਬੂਟਾ ਰਾਮ ਟਰੱਸਟ ਦੇ ਇੰਜਨੀਅਰ ਇੰਦਰਜੀਤ ਸਿੰਘ ਜੇਈ ਅਤੇ ਜਗਦੇਵ ਸਿੰਘ ਐਕਸੀਅਨ, ਮਨਦੀਪ ਸਿੰਘ ਜੇਈ ਐਮਸੀ ਲੁਧਿਆਣਾ ਨੇ ਇਲਾਕੇ ਵਿੱਚ ਪਾਣੀ ਅਤੇ ਸੀਵਰੇਜ ਦੀ ਸਹੂਲਤ ਨਾ ਹੋਣ ਸਬੰਧੀ ਐਲਆਈਟੀ ਨੂੰ ਝੂਠੀ ਰਿਪੋਰਟ ਤਿਆਰ ਕੀਤੀ ਸੀ।

ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ: ਅਲਾਟੀ ਦਾ ਪੱਖ ਲੈਂਦਿਆਂ, ਅਧਿਕਾਰੀਆਂ/ਕਰਮਚਾਰੀਆਂ ਨੇ 27 ਲੱਖ ਰੁਪਏ ਦੇ ਗੈਰ-ਨਿਰਮਾਣ ਜੁਰਮਾਨੇ ਨੂੰ ਮੁਆਫ ਕਰ ਦਿੱਤਾ ਸੀ ਜਦੋਂ ਕਿ ਇਹ ਅਲਾਟੀ ਤੋਂ ਵਸੂਲਿਆ ਜਾਣਾ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਹੋਇਆ ਸੀ। ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 12, 13 (2) ਨੰਬਰ 09 ਅਤੇ ਧਾਰਾ 409, 420, 467, 471, 120-ਬੀ ਤਹਿਤ ਅਜਿਹਾ ਹੀ ਮਾਮਲਾ ਦਰਜ ਕੀਤਾ ਗਿਆ ਹੈ।

ਪਹਿਲਾਂ ਹੀ ਨਿਆਂਇਕ ਹਿਰਾਸਤ 'ਚ ਕੁਝ ਮੁਲਜ਼ਮ: ਇਸ ਮਾਮਲੇ ਵਿੱਚ ਐਲਆਈਟੀ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਸਾਬਕਾ ਚੇਅਰਮੈਨ ਐਲਆਈਟੀ, ਈਓ ਕੁਲਜੀਤ ਕੌਰ, ਐਸਡੀਓ ਅੰਕਿਤ ਨਾਰੰਗ, ਪਰਵੀਨ ਕੁਮਾਰ ਸੇਲਜ਼ ਕਲਰਕ, ਗਗਨਦੀਪ ਕਲਰਕ ਅਤੇ ਪੀਏ ਸੰਦੀਪ ਸ਼ਰਮਾ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਵਿੱਚੋਂ ਪੀਏ ਸੰਦੀਪ ਸ਼ਰਮਾ, ਪਰਵੀਨ ਕੁਮਾਰ ਕਲਰਕ ਅਤੇ ਈਓ ਕੁਲਜੀਤ ਕੌਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਜੇਲ੍ਹ ਤੋਂ ਬਾਹਰ ਆਉਂਦੇ ਹੀ ਦਲੇਰ ਮਹਿੰਦੀ ਸਿਰੋਪਾਓ ਨਾਲ ਸਨਮਾਨਿਤ

ABOUT THE AUTHOR

...view details