ਪੰਜਾਬ

punjab

ਲੁਧਿਆਣਾ ਇੰਡਸਟਰੀ ਦੇ ਕਾਰੋਬਾਰੀਆਂ ਨੇ ਆਪ ਸਰਕਾਰ 'ਤੇ ਚੁੱਕੇ ਸਵਾਲ

By

Published : Sep 16, 2022, 10:01 PM IST

Updated : Sep 16, 2022, 10:58 PM IST

ਆਮ ਆਦਮੀ ਪਾਰਟੀ ਟਰੇਡ

ਆਮ ਆਦਮੀ ਪਾਰਟੀ ਟਰੇਡ ਐਂਡ ਇੰਡਸਟਰੀਜ਼ ਲੁਧਿਆਣਾ ਦੀ 16 ਸਤੰਬਰ ਨੂੰ ਅਹਿਮ ਬੈਠਕ ਸੱਦੀ ਗਈ। ਜਿਸ ਵਿੱਚ ਜਿੱਥੇ ਕਾਰੋਬਾਰੀਆਂ ਨੇ ਹਿੱਸਾ ਲਿਆ। ਜਿੱਥੇ ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਨੇ ਹੀ ਮੁੱਖ ਮੰਤਰੀ ਪੰਜਾਬ ਨਾਲ ਮਿਲਣ ਦਾ ਸਮਾਂ ਨਾ ਦਿੱਤਾ ਜਾ ਰਿਹਾ ਹੈ।Ludhiana latest news.

ਲੁਧਿਆਣਾ:ਆਮ ਆਦਮੀ ਪਾਰਟੀ ਟਰੇਡ ਐਂਡ ਇੰਡਸਟਰੀਜ਼ ਲੁਧਿਆਣਾ ਦੀ 16 ਸਤੰਬਰ ਨੂੰ ਅਹਿਮ ਬੈਠਕ ਸੱਦੀ ਗਈ। ਜਿਸ ਵਿੱਚ ਜਿੱਥੇ ਕਾਰੋਬਾਰੀਆਂ ਨੇ ਹਿੱਸਾ ਲਿਆ। ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਅਤੇ ਬ੍ਰਹਮ ਸ਼ੰਕਰ ਜਿੰਪਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਦੋਨਾਂ ਮੰਤਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਅਸੀਂ ਇੰਡਸਟਰੀ ਦੇ ਵਿਕਾਸ ਲਈ ਕਦਮ ਚੁੱਕ ਰਹੇ ਹਾਂ। ਉੱਥੇ ਹੀ ਦੂਜੇ ਪਾਸੇ ਕਾਰੋਬਾਰੀਆਂ ਨੇ ਕਿਹਾ ਕਿ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਨੇ ਹੀ ਮੁੱਖ ਮੰਤਰੀ ਪੰਜਾਬ ਨਾਲ ਮਿਲਣ ਦਾ ਸਮਾਂ ਨਾ ਦਿੱਤਾ ਜਾ ਰਿਹਾ ਹੈ।

ਉਹ ਕਈ ਵਾਰ ਇਸ ਸਬੰਧੀ CMO ਨੂੰ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੰਡਸਟਰੀ ਖ਼ਸਤਾ ਹਾਲ ਵਿਚ ਹੈ ਅਤੇ ਕੋਈ ਨਵੀਂ ਇੰਡਸਟਰੀ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਟਾਟਾ ਵੱਲੋਂ ਜੋ ਪਲਾਂਟ ਲਾਇਆ ਜਾ ਰਿਹਾ ਹੈ ਉਸ ਨਾਲ ਛੋਟੇ ਸਨਅਤਕਾਰਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ।

AAP government did not fulfill its promises





ਇਸ ਦੌਰਾਨ ਲੁਧਿਆਣਾ ਕਾਰੋਬਾਰੀ ਰਜਨੀਸ਼ ਅਹੂਜਾ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ, ਸਭ ਨੇ ਪੰਜਾਬ ਦੇ ਨਾਂ ਤੇ ਖੁਦ ਪੈਸੇ ਬਰਬਾਦ ਕੀਤੇ ਹਨ। ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਤੋਂ ਸਾਨੂੰ ਕਾਫੀ ਉਮੀਦਾਂ ਸਨ ਪਰ ਉਹ ਉਮੀਦਾਂ ਵੀ ਹੁਣ ਫਿਕੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿਚ ਕੋਈ ਨਵੀਂ ਇੰਡਸਟਰੀ ਨਹੀਂ ਲੱਗ ਰਹੀ ਅਤੇ ਛੋਟੀ ਸਨਅਤਾਂ ਪ੍ਰੇਸ਼ਾਨ ਨੇ ਉਨ੍ਹਾਂ ਕਿਹਾ ਕਿ ਅਸੀਂ ਸਭ ਤੋਂ ਜਿਆਦਾ ਰੇਵਿਨਿਉ ਜਨਰੇਟ ਕਰਦੇ ਹਨ। ਉਨ੍ਹਾਂ ਕਿਹਾ ਕਿ 1990 ਤੋਂ ਬਾਅਦ ਨਵੇਂ ਇੰਟਰ ਪ੍ਰੀਨਿਓਰ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਸਰਕਾਰ ਕਿਵੇਂ ਇਨ੍ਹਾਂ ਨੌਕਰੀਆਂ ਪੈਦਾ ਕਰ ਸਕਦੀ ਹੈ ਇਹ ਅਸੰਭਵ ਹੈ।




ਇਸ ਮੌਕੇ ਕੈਬਿਨੇਟ ਮੰਤਰੀ ਇੰਦਰਬੀਰ ਨਿੱਜਰ ਅਤੇ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਅਸੀਂ ਇੰਡਸਟਰੀ ਦੇ ਵਿਕਾਸ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਇਸ ਮੌਕੇ 18 ਨੂੰ ਹੋਣ ਵਾਲੀ ਬੈਠਕ ਸਬੰਧੀ ਕਿਹਾ ਕੇ ਸਾਡੀ ਕੌਂਮੀ ਪੱਧਰੀ ਮੀਟਿੰਗ ਹੈ, ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਗੀ ਕੌਂਸਲਰ ਨਹੀਂ ਹੈ। ਉਸ ਤੇ ਕੋਈ ਭ੍ਰਿਸ਼ਟਾਚਾਰ ਦੇ ਇਲਜ਼ਾਮ ਨਹੀਂ ਹੈ ਜਾਂ ਫਿਰ ਕੋਈ ਪਰਚਾ ਨਹੀਂ ਹੈ। ਅਸੀਂ ਉਨ੍ਹਾਂ ਨੂੰ ਪਾਰਟੀ ਵਿੱਚ ਲਵਾਂਗੇ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਰਪਸ਼ਨ ਕਰਨ ਵਾਲਿਆਂ ਦੇ ਅਸੀਂ ਵਿਰੁੱਧ ਹੈ। ਇਕ ਪੈਨਸ਼ਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਜਿਵੇਂ ਕਿਸੇ ਨੂੰ ਇਕ ਨੌਕਰੀ ਇਕ ਪੈਨਸ਼ਨ ਮਿਲਦੀ ਹੈ। ਇਸ ਦੇ ਅਧਾਰ ਤੇ ਹੀ ਇਸ ਨੂੰ ਲਾਗੂ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਕੋਲ ਇੱਕੋ ਹੀ ਵਿਹਲਾ ਕੰਮ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਛਾਪੇਮਾਰੀਆਂ ਕਰਵਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਕੰਮ ਨਹੀਂ ਪਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੋਂ ਲੈ ਕੇ ਮੰਤਰੀ ਪਾਕ-ਸਾਫ਼ ਨੇ ਉਹਨਾਂ ਨੂੰ ਏਨਾ ਛਾਪੇਮਾਰੀਆਂ ਦਾ ਕੋਈ ਡਰ ਨਹੀਂ।

ਇਹ ਵੀ ਪੜ੍ਹੋ:ਲੁਧਿਆਣਾ ਪਲਾਟਾਂ ਦੀ ਵੰਡ ਨੂੰ ਲੈ ਕੇ ਘੁਟਾਲੇ ਦਾ ਮਾਮਲਾ: ਵਿਜੀਲੈਂਸ ਵੱਲੋਂ ਚਾਰ ਅਧਿਕਾਰੀਆਂ 'ਤੇ ਮਾਮਲਾ ਦਰਜ

Last Updated :Sep 16, 2022, 10:58 PM IST

ABOUT THE AUTHOR

...view details