ਪੰਜਾਬ

punjab

Action on illegal crackers: ਖੰਨਾ ਪੁਲਿਸ ਨੇ ਪਟਾਕਿਆਂ ਦੇ 2 ਗੈਰ-ਕਾਨੂੰਨੀ ਗੁਦਾਮਾਂ 'ਤੇ ਕੀਤੀ ਕਾਰਵਾਈ, ਮੁਲਜ਼ਮਾਂ ਨੂੰ ਕੀਤਾ ਕਾਬੂ

By ETV Bharat Punjabi Team

Published : Oct 13, 2023, 7:37 AM IST

Action on 2 Illegal Warehouses of Firecrackers: ਖੰਨਾ ਵਿੱਚ ਦੀਵਾਲੀ ਤੋਂ ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਪਟਾਕਿਆਂ ਦੇ ਗੁਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਐੱਸਐਸਪੀ ਅਮਨੀਤ ਕੌਂਡਲ ਵੱਲੋਂ ਕੀਤੀ ਗਈ ਹੈ।

Action on 2 Illegal Warehouses of Firecrackers
Action on 2 Illegal Warehouses of Firecrackers

ਡੀਐਸਪੀ ਰਾਜੇਸ਼ ਸ਼ਰਮਾ ਨੇ ਦਿੱਤੀ ਜਾਣਕਾਰੀ

ਖੰਨਾ:ਦੀਵਾਲੀ ਤੋਂ ਪਹਿਲਾਂ ਖੰਨਾ ਪੁਲਿਸ ਨੇ ਵੱਡਾ ਧਮਾਕਾ ਕੀਤਾ ਹੈ। ਇਸ ਧਮਾਕੇ ਵਿੱਚ ਰਿਹਾਇਸ਼ੀ ਇਲਾਕਿਆਂ ਅੰਦਰ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਪਟਾਕਿਆਂ ਦੇ ਗੁਦਾਮ ਫੜੇ ਗਏ। ਦੀਵਾਲੀ ਤੋਂ ਪਹਿਲਾਂ ਇਹੋ ਜਿਹੇ ਗੁਦਾਮਾਂ ਦਾ ਪਰਦਾਫਾਸ਼ ਕਰਨ ਲਈ ਐਸ.ਐਸ.ਪੀ ਅਮਨੀਤ ਕੌਂਡਲ ਵੱਲੋਂ ਡੀ.ਐਸ.ਪੀ ਰਾਜੇਸ਼ ਸ਼ਰਮਾ ਦੀ ਨਿਗਰਾਨੀ ਹੇਠ ਬਣਾਈ ਗਈ ਵਿਸ਼ੇਸ਼ ਟੀਮ ਨੇ ਦੋਵੇਂ ਗੁਦਾਮਾਂ ਨੂੰ ਟਰੇਸ ਕੀਤਾ। ਸਪੈਸ਼ਲ ਬ੍ਰਾਂਚ, ਸਿਟੀ ਥਾਣਾ 2 ਅਤੇ ਸਦਰ ਥਾਣਾ ਦੀ ਸਾਂਝੀ ਕਾਰਵਾਈ ਦੌਰਾਨ ਪੁਲਿਸ ਨੂੰ ਸਫ਼ਲਤਾ ਮਿਲੀ। ਦੋਵੇਂ ਗੁਦਾਮਾਂ 'ਚ ਬਾਰੂਦ ਦਾ ਸਟਾਕ ਰੱਖਿਆ ਹੋਇਆ ਸੀ। ਕਰਿਆਨੇ ਅਤੇ ਕੋਲੇ ਦੇ ਕਾਰੋਬਾਰ ਦੀ ਆੜ ਵਿੱਚ ਇਹ ਧੰਦਾ ਚੱਲ ਰਿਹਾ ਸੀ। ਮੁਲਜ਼ਮਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।


ਪਹਿਲੇ ਗੁਦਾਮ 'ਤੇ ਕੀਤੀ ਕਾਰਵਾਈ:ਪਹਿਲਾ ਕਾਰਵਾਈ ਦੌਰਾਨ ਪੁਲਿਸ ਨੇ ਸ਼ਹਿਰ ਦੇ ਮਲੇਰਕੋਟਲਾ ਰੋਡ ’ਤੇ ਚੌਧਰੀ ਪੈਟਰੋਲ ਪੰਪ ਦੇ ਸਾਹਮਣੇ ਗਲੀ ਵਿੱਚ ਇੱਕ ਵੱਡਾ ਗੁਦਾਮ ਫੜਿਆ ਗਿਆ। ਇੱਥੇ ਡੀਐਸਪੀ ਰਾਜੇਸ਼ ਸ਼ਰਮਾ, ਸਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ ਅਤੇ ਸਦਰ ਥਾਣੇ ਦੇ ਐਸਐਚਓ ਹਰਦੀਪ ਸਿੰਘ ਨੇ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ। ਕੋਲੇ ਅਤੇ ਲੱਕੜ ਦੇ ਗੋਦਾਮ ਦੇ ਪਿੱਛੇ ਪਟਾਕਿਆਂ ਦਾ ਭੰਡਾਰ ਸੀ। ਪਟਾਕੇ 4 ਤੋਂ 5 ਟਰੱਕਾਂ ਵਿੱਚ ਲਿਆ ਕੇ ਇੱਥੇ ਸਟੋਰ ਕੀਤੇ ਗਏ। ਪੁਲਿਸ ਨੇ ਉਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਦਾਮ ਦੇ ਮਾਲਕ ਯੋਗੇਸ਼ ਕੁਮਾਰ ਵਾਸੀ ਬੈਂਕ ਕਲੋਨੀ ਖੰਨਾ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਦੂਜੇ ਗੁਦਾਮ 'ਤੇ ਕੀਤੀ ਕਾਰਵਾਈ:ਦੂਜੀ ਕਾਰਵਾਈ ਕਰਦਿਆਂ ਕ੍ਰਿਸ਼ਨਾ ਨਗਰ ਵਿਖੇ ਮਿੱਤਲ ਕਰਿਆਨਾ ਸਟੋਰ ਦੀ ਆੜ ਵਿੱਚ ਪਟਾਕਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। ਕਰਿਆਨੇ ਦੀ ਦੁਕਾਨ ਦੀ ਪਹਿਲੀ ਮੰਜ਼ਿਲ 'ਤੇ ਬੰਦ ਕਮਰੇ 'ਚ ਪਟਾਕੇ ਰੱਖੇ ਹੋਏ ਸਨ। ਪੁਲਿਸ ਨੇ ਸੂਚਨਾ 'ਤੇ ਉੱਥੇ ਛਾਪਾ ਮਾਰ ਕੇ ਪਟਾਕੇ ਬਰਾਮਦ ਕੀਤੇ। ਇੱਥੇ ਵੱਡੀ ਮਾਤਰਾ ਵਿੱਚ ਪਟਾਕੇ ਵੀ ਮਿਲੇ। ਇਹ ਗੋਦਾਮ ਰਿਹਾਇਸ਼ੀ ਖੇਤਰ ਦੇ ਬਿਲਕੁਲ ਵਿਚਕਾਰ ਬਣਾਇਆ ਗਿਆ ਸੀ। ਜਿਸ ਕਾਰਨ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਸੀ। ਪੁਲਿਸ ਨੇ ਕਰਿਆਨੇ ਦੀ ਦੁਕਾਨ ਦੇ ਸੰਚਾਲਕ ਸੰਜੀਵ ਕੁਮਾਰ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ।

ਗੈਰ-ਕਾਨੂੰਨੀ ਪਟਾਕਿਆਂ ਦੀ ਬਰਾਮਦਗੀ:ਡੀ.ਐਸ.ਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੋਵਾਂ ਥਾਵਾਂ ਤੋਂ ਵੱਡੀ ਮਾਤਰਾ ਵਿੱਚ ਪਟਾਕਿਆਂ ਦੀ ਬਰਾਮਦਗੀ ਹੋਈ ਹੈ ਜੋ ਕਿ ਗੈਰਕਾਨੂੰਨੀ ਢੰਗ ਨਾਲ ਸਟੋਰ ਕੀਤੇ ਗਏ ਸਨ। ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰ ਲਏ ਗਏ ਹਨ। ਅਦਾਲਤ ਤੋਂ ਇਜਾਜ਼ਤ ਲੈ ਕੇ ਪਟਾਕਿਆਂ ਨੂੰ ਨਸ਼ਟ ਕੀਤਾ ਜਾਵੇਗਾ, ਕਿਉਂਕਿ ਇਨ੍ਹਾਂ ਨੂੰ ਥਾਣੇ ਵਿਚ ਰੱਖਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ।

ABOUT THE AUTHOR

...view details