ਪੰਜਾਬ

punjab

stubble burning reduced: ਲੁਧਿਆਣਾ 'ਚ ਹੁਣ ਤੱਕ 421 ਪਰਾਲੀ ਸਾੜਨ ਦੇ ਸਾਹਮਣੇ ਆਏ ਮਾਮਲੇ, 'ਪਿਛਲੇ ਸਾਲ ਨਾਲੋਂ ਲਗਭਗ ਅੱਧੇ ਹੋਏ ਮਾਮਲੇ'

By ETV Bharat Punjabi Team

Published : Nov 3, 2023, 3:50 PM IST

ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਨਵੰਬਰ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ ਕੁੱਲ੍ਹ 421 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ। ਜ਼ਿਲ੍ਹਾ ਖੇਤੀਬਾੜੀ ਅਫਸਰ (District Agriculture Officer) ਮੁਤਾਬਿਕ ਇਹ ਅੰਕੜੇ ਪਿਛਲੀ ਵਾਰ ਦੇ ਮੁਕਾਬਲੇ ਅੱਧੇ ਨੇ। ਉਨ੍ਹਾਂ ਕਿਹਾ ਕਿ ਖੰਨਾ ਵਿੱਚ ਤਾਂ ਕੇਵਲ 4 ਮਾਮਲੇ ਹੀ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ।

stubble burning reduced
ਲੁਧਿਆਣਾ 'ਚ ਹੁਣ ਤੱਕ 421 ਪਰਾਲੀ ਸਾੜਨ ਦੇ ਸਾਹਮਣੇ ਆਏ ਮਾਮਲੇ

'ਪਿਛਲੇ ਸਾਲ ਨਾਲੋਂ ਲਗਭਗ ਅੱਧੇ ਹੋਏ ਮਾਮਲੇ'

ਲੁਧਿਆਣਾ:ਪਿਛਲੇ ਸਾਲ ਨਾਲੋਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਕਾਫੀ ਕਮੀ ਵੇਖਣ ਨੂੰ ਮਿਲ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਨਾਲ ਜਦੋਂ ਪਰਾਲੀ ਜਲਾਉਣ ਦੇ ਮਾਮਲਿਆਂ ਉੱਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 1 ਨਵੰਬਰ ਤੱਕ 421 ਮਾਮਲੇ ਆਏ ਹਨ ਜਦੋਂ ਕਿ ਪਿਛਲੇ ਸਾਲ ਇਹ ਮਾਮਲੇ ਲਗਭਗ 802 ਸੀ। ਇਸ ਵਾਰ ਸਭ ਤੋਂ ਵੱਧ ਮਾਮਲੇ ਜਗਰਾਓਂ ਦੇ ਨਾਲ ਸੰਬੰਧਿਤ ਪਾਏ ਗਏ ਨੇ ਅਤੇ ਉਹਨਾਂ ਕਿਸਾਨਾਂ ਨੂੰ ਜ਼ੁਰਮਾਨੇ ਵੀ ਕੀਤੇ ਗਏ ਨੇ ਜਿਨ੍ਹਾਂ ਨੇ ਸਰਕਾਰੀ ਹਦਾਇਤਾਂ ਦੀ ਉਲੰਘਣਾ (Violation of government instructions ) ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਬੇਸ਼ੱਕ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਇਸ ਵਾਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਮਾਮਲੇ ਪਿਛਲੇ ਸਾਲ ਨਾਲੋਂ ਅੱਧੇ ਪਾਏ ਗਏ ਨੇ।


ਕਿਸਾਨਾਂ ਦੀ ਪ੍ਰਸ਼ਾਸਨ ਵੱਲੋਂ ਮਦਦ:ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਬੈਨੀਪਾਲ (Agriculture Officer Narinder Singh Banipal) ਨੇ ਦੱਸਿਆ ਕਿ ਜਗਰਾਓਂ ਵਿੱਚ ਮਾਮਲੇ ਜ਼ਰੂਰ ਵਧੇ ਹਨ। ਕਿਹਾ ਕਿ ਜਗਰਾਓਂ ਵਿੱਚ 98 ਮਾਮਲੇ ਸਾਹਮਣੇ ਆਏ ਹਨ ਜਿਨਾਂ ਵਿੱਚੋਂ 95 ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤੱਕ 2 ਲੱਖ 32 ਹਜਾਰ ਦੇ ਕਰੀਬ ਜ਼ੁਰਮਾਨਾ ਵੀ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਕਿਸਾਨ ਸਹਿਕਾਰੀ ਸਭਾਵਾਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੇ ਆਪਣਾ ਨੰਬਰ ਵੀ ਜਾਰੀ ਕੀਤਾ ਹੈ, ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਦੀ ਰਹਿੰਦ ਖੂੰਦ ਖੇਤਾਂ ਵਿੱਚ ਰਹੇਗੀ ਤਾਂ ਇਸ ਨਾਲ ਕਣਕ ਦਾ ਝਾੜ ਵਧੇਗਾ ਅਤੇ ਜੇਕਰ ਆਲੂ ਲਗਾਉਂਦੇ ਹਨ ਤਾਂ ਆਲੂ ਦਾ ਵੀ ਸਾਈਜ ਵੱਡਾ ਹੋਵੇਗਾ।

ਲੁਧਿਆਣਾ ਵਿੱਚ ਹੁਣ ਤੱਕ 4 ਜ਼ਿਲ੍ਹਾ ਪੱਧਰੀ ਕੈਂਪ, ਦਰਜਨ ਤੋਂ ਵੱਧ ਬਲਾਕ ਪੱਧਰੀ ਅਤੇ ਸੈਂਕੜੇ ਪਿੰਡਾਂ ਵਿੱਚ ਕੈਂਪ ਲਾਏ ਜਾ ਚੁੱਕੇ ਨੇ। 90 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਪਰਚੇ ਵੰਡੇ ਗਏ ਨੇ ਜਿਨ੍ਹਾ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜ਼ਿਕਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਰਾਲੀ ਨੂੰ ਆਪਣੇ ਪਿੰਡਾਂ ਵਿੱਚ ਅੱਗ ਨਾ ਲਾਉਣ ਵਾਲਿਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ 7 ਹਜ਼ਾਰ ਦੇ ਕਰੀਬ ਅਤੇ ਇਸ ਵਾਰ ਅਸੀਂ 2300 ਦੇ ਕਰੀਬ ਪਿੰਡਾਂ ਵਿੱਚ ਮਸ਼ੀਨਾਂ ਵੰਡੀਆਂ ਹਨ। ਕਿਸਾਨਾਂ ਨੂੰ ਉਨ੍ਹਾ ਨੇ ਪਰਾਲੀ ਨੂੰ ਅੱਗ ਲਾਉਣ ਦੀ ਅਪੀਲ ਵੀ ਕੀਤੀ। (Cases of stubble burning in Ludhiana)


ABOUT THE AUTHOR

...view details