ਪੰਜਾਬ

punjab

ਗਲੋਬਲ ਵਾਰਮਿੰਗ ਦਾ ਹੌਜਰੀ ਇੰਡਸਟਰੀ ਉਤੇ ਅਸਰ, ਫੈਕਟਰੀਆਂ ਵਿੱਚ ਸੜ ਰਿਹਾ ਰੈਡੀਮੇਡ ਗਾਰਮੈਂਟ, ਕਾਰੋਬਾਰੀਆਂ ਦਾ ਕਹਿਣਾ- "ਦੁਚਿੱਤੀ ਵਿੱਚ ਨੇ ਗਾਹਕ"

By

Published : Jun 4, 2023, 10:52 AM IST

Impact of Global Warming on the Hosiery Industry, Ludhiana business losses

ਲੁਧਿਆਣਾ ਵਿੱਚ ਤਿਆਰ ਹੋਣ ਵਾਲਾ ਰੈਡੀਮੇਡ ਗਾਰਮੈਂਟ ਗੁਆਂਢੀ ਸੂਬਿਆਂ ਵਿੱਚ ਵੀ ਸਪਲਾਈ ਹੁੰਦਾ ਹੈ, ਪਰ ਗਲੋਬਲ ਵਾਰਮਿੰਗ ਕਰਕੇ ਮੌਸਮ ਵਿੱਚ ਆਈ ਵੱਡੀ ਤਬਦੀਲੀ ਦਾ ਅਸਰ ਹੌਜਰੀ ਕਾਰੋਬਾਰ ਉਤੇ ਪੈ ਰਿਹਾ ਹੈ।

ਗਲੋਬਲ ਵਾਰਮਿੰਗ ਦਾ ਹੌਜਰੀ ਇੰਡਸਟਰੀ ਉਤੇ ਅਸਰ

ਲੁਧਿਆਣਾ :ਲੁਧਿਆਣਾ ਸ਼ਹਿਰ ਹੌਜਰੀ ਇੰਡਸਟਰੀ ਦੇ ਲਈ ਜਾਣਿਆ ਜਾਂਦਾ ਹੈ। ਲੁਧਿਆਣਾ ਵਿੱਚ ਤਿਆਰ ਹੋਣ ਵਾਲਾ ਰੈਡੀਮੇਡ ਗਾਰਮੈਂਟ ਗੁਆਂਢੀ ਸੂਬਿਆਂ ਵਿੱਚ ਵੀ ਸਪਲਾਈ ਹੁੰਦਾ ਹੈ, ਪਰ ਗਲੋਬਲ ਵਾਰਮਿੰਗ ਕਰਕੇ ਮੌਸਮ ਵਿੱਚ ਆਈ ਵੱਡੀ ਤਬਦੀਲੀ ਦਾ ਅਸਰ ਹੌਜਰੀ ਕਾਰੋਬਾਰ ਉਤੇ ਪੈ ਰਿਹਾ ਹੈ, ਜਿਸ ਕਰਕੇ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਨਾ ਸਿਰਫ ਸਰਦੀ ਲੇਟ ਪੈਣ ਕਰਕੇ ਗਰਮ ਕਪੜਿਆਂ ਦੀ ਵਿਕਰੀ ਨਹੀਂ ਹੋਈ ਸਗੋਂ ਗਰਮੀ ਦਾ ਸੀਜ਼ਨ ਵੀ ਲੇਟ ਪੈਣ ਕਰਕੇ ਉਨ੍ਹਾਂ ਤੇ ਦੋਹਰੀ ਮਾਰ ਪਈ ਹੈ। 4 ਸਾਲ ਬਾਅਦ ਦੀਵਾਲੀ ਨਵੰਬਰ ਮਹੀਨੇ ਵਿੱਚ ਆ ਰਹੀ ਹੈ, ਜਿਸ ਵਿੱਚ ਹੌਜਰੀ ਕਾਰੋਬਾਰੀਆਂ ਨੂੰ ਆਸ ਹੁੰਦੀ ਹੈ ਕੇ ਸੀਜ਼ਨ ਲੰਮਾ ਚੱਲੇਗਾ ਅਤੇ ਵਪਾਰ ਚੰਗਾ ਹੋਵੇਗਾ ਪਰ ਇਸ ਦੇ ਉਲਟ ਸਰਦੀਆਂ ਅਤੇ ਗਰਮੀਆਂ ਦੋਵਾਂ ਵਿੱਚ ਹੀ ਉਨ੍ਹਾਂ ਦਾ ਨੁਕਸਾਨ ਹੋਇਆ।

ਨਵੰਬਰ ਮਹੀਨੇ ਵਿੱਚ ਆਉਂਦੀ ਦਿਵਾਲੀ ਮੌਕੇ ਕਾਰੋਬਾਰੀਆਂ ਨੂੰ ਹੁੰਦੀ ਐ ਖਾਸ ਉਮੀਦ



ਫਰਵਰੀ ਅਤੇ ਅਗਸਤ ਚ ਸੀਜ਼ਨ ਦੀ ਸ਼ੁਰੂਆਤ : ਕਾਰੋਬਾਰੀਆਂ ਮੁਤਾਬਿਕ ਸਰਦੀਆਂ ਦਾ ਸੀਜ਼ਨ ਅਗਸਤ ਮਹੀਨੇ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਗਰਮੀਆਂ ਦਾ ਸੀਜ਼ਨ ਫਰਵਰੀ ਤੋਂ ਸ਼ੁਰੂ ਹੁੰਦਾ ਹੈ, ਪਰ ਪਿਛਲੇ ਸਾਲ ਸਰਦੀ ਦਿਸੰਬਰ ਤੋਂ ਬਾਅਦ ਪੈਣੀ ਸ਼ੁਰੂ ਹੋਈ। ਉਥੇ ਹੀ ਫਰਵਰੀ ਵਿੱਚ ਵੀ ਠੰਢ ਪੈਂਦੀ ਰਹੀ, ਇੰਨਾ ਹੀ ਨਹੀਂ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਵਿੱਚ ਵੀ ਗਰਮੀਂ ਨਹੀਂ ਪਈ, ਜਿਸ ਕਰਕੇ ਫੈਕਟਰੀਆਂ ਵਿੱਚ ਪਿਆ ਸਮਾਨ ਸੜ ਰਿਹਾ ਹੈ। ਕੰਮ ਨਿਕਲ ਨਹੀਂ ਰਿਹਾ। ਆਰਡਰ ਬੁੱਕ ਕਰਨ ਲਈ ਵਪਾਰੀਆਂ ਵੱਲੋਂ ਜਿੰਨੀਆਂ ਵੀ ਏਗਜ਼ਿਬਿਸ਼ਨ ਲਗਈਆਂ ਗਈਆਂ ਸਭ ਫੇਲ੍ਹ ਹੋ ਗਈਆਂ ਨੇ। ਜਿਸ ਕਰਕੇ ਆਰਡਰ ਬੁੱਕ ਨਹੀਂ ਹੋਏ, ਸਿਰਫ ਛੋਟੇ ਹੀ ਨਹੀਂ ਵਡੇ ਕਾਰੋਬਾਰੀਆਂ ਨੂੰ ਵੀ ਇਸ ਸਾਲ ਮੰਦੀ ਝੱਲਣੀ ਪਈ ਹੈ।

ਗਲੋਬਲ ਵਾਰਮਿੰਗ ਕਾਰਨ ਮੌਸਮ ਵਿੱਚ ਆਈ ਤਬਦੀਲੀ ਕਾਰਨ ਹੌਜਰੀ ਦੇ ਕਾਰੋਬਾਰ ਉਤੇ ਅਸਰ


ਨਵੰਬਰ ਦੀ ਦੀਵਾਲੀ ਕਾਰੋਬਾਰੀਆਂ ਲਈ ਲਾਹੇਵੰਦ :ਲੁਧਿਆਣਾ ਦੀ ਹੌਰੀ ਇੰਡਸਟਰੀ ਨੂੰ ਜਦੋਂ ਨਵੰਬਰ ਦੇ ਵਿੱਚ ਚਾਰ ਸਾਲ ਬਾਅਦ ਦੀਵਾਲੀ ਆਉਂਦੀ ਹੈ ਤਾਂ ਇੱਕ ਖਾਸ ਉਮੀਦ ਹੁੰਦੀ ਹੈ ਕਿਉਂਕਿ ਸੀਜ਼ਨ ਵੱਡਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਸੇਲ ਵੀ ਜ਼ਿਆਦਾ ਹੁੰਦੀ ਹੈ, ਪਰ ਇਸ ਦੇ ਬਾਵਜੂਦ ਇਸ ਸਾਲ ਸਭ ਤੋਂ ਮੰਦੀ ਭਰਿਆ ਰਿਹਾ ਹੈ। ਲੁਧਿਆਣਾ ਹੌਜਰੀ ਅਤੇ ਨਿਟ-ਵੇਅਰ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ ਇਸ ਸਾਲ ਦੋਹਰੀ ਮਾਰ ਪਈ ਹੈ। ਗਲੋਬਲ ਵਾਰਮਿੰਗ ਕਰਕੇ ਗਰਮੀ ਅਤੇ ਸਰਦੀ ਲੇਟ ਹੋ ਗਈ, ਉੱਥੇ ਹੀ ਦੂਜੇ ਪਾਸੇ ਆਰਬੀਆਈ ਵੱਲੋਂ 2000 ਰੁਪਏ ਦਾ ਨੋਟ ਵਾਪਸ ਲੈ ਲਿਆ ਗਿਆ ਹੈ, ਜਿਸ ਕਰਕੇ ਮਰਕੀਟ ਵਿਚ ਪੈਸਾ ਹੀ ਨਹੀਂ ਹੈ। ਕਾਰੋਬਾਰੀ ਅਤੇ ਵਿੱਚ ਸਹਿਮ ਦਾ ਮਾਹੌਲ ਹੈ। ਉਹ ਕਿਤੇ ਵੀ ਨਿਵੇਸ਼ ਕਰਨ ਤੋਂ ਪਹਿਲਾਂ ਸੋਚ ਰਹੇ ਨੇ ਕਿਉਂਕਿ ਮਾਰਕੀਟ ਦੇ ਵਿੱਚ ਰਿਸਕ ਵਧਦਾ ਜਾ ਰਿਹਾ ਹੈ, ਜੇਕਰ ਪੇਮੈਂਟ ਫਸ ਜਾਂਦੀ ਹੈ ਤਾਂ ਕਨੂੰਨੀ ਕਾਰਵਾਈ ਦਾ ਵੀ ਉਨ੍ਹਾਂ ਨੂੰ ਡਰ ਹੈ।


ਦੁਚਿੱਤੀ ਵਿੱਚ ਗਾਹਕ: ਇਸ ਵਾਰ ਸਰਦੀ ਲੇਟ ਪੈਣ ਕਰਕੇ ਅਤੇ ਗਰਮੀ ਵੀ ਦੇਰ ਨਾ ਆਉਣ ਕਰਕੇ ਗਾਹਕ ਵੀ ਦੁਚਿੱਤੀ ਵਿੱਚ ਹਨ। ਗਰਮੀਆਂ ਵਿਚ ਉਨ੍ਹਾਂ ਨੇ ਗਰਮੀਆਂ ਦੇ ਕੱਪੜੇ ਨਹੀਂ ਖਰੀਦੇ ਅਤੇ ਸਰਦੀਆਂ ਦੇ ਵਿੱਚ ਇਹ ਸੋਚਦੇ ਰਹਿ ਗਏ ਕਿ ਹੁਣ ਸਰਦੀ ਖ਼ਤਮ ਹੀ ਹੋ ਗਈ ਹੈ ਤਾਂ ਕੀ ਲੋੜ ਹੈ। ਗਾਹਕਾਂ ਵੱਲੋਂ ਖੁੱਲ੍ਹ ਕੇ ਖ਼ਰੀਦਦਾਰੀ ਨਹੀਂ ਕੀਤੀ ਗਈ, ਜਿਸ ਕਰਕੇ ਹੌਜਰੀ ਕਾਰੋਬਾਰ ਉਤੇ ਇਸ ਦਾ ਮਾੜਾ ਪ੍ਰਭਾਵ ਪਿਆ ਹੈ। ਸਿਰਫ ਰੀਟੇਲ ਹੀ ਨਹੀਂ ਸਗੋਂ ਮੈਨਿਊਫੈਕਚਰ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ। ਕਾਰੋਬਾਰੀਆਂ ਨੇ ਕਿਹਾ ਕਿ ਜਦੋਂ ਗਾਹਕ ਖ਼ਰੀਦਦਾਰੀ ਹੀ ਨਹੀਂ ਕਰੇਗਾ ਤਾਂ ਵੇਚਣ ਵਾਲੇ ਨੂੰ ਅਤੇ ਬਣਾਉਣ ਵਾਲੇ ਨੂੰ ਨੁਕਸਾਨ ਝੱਲਣਾ ਪਵੇਗਾ।

ABOUT THE AUTHOR

...view details