ਪੰਜਾਬ

punjab

ਨਸ਼ੇ ਵਿਰੁੱਧ ਸਾਈਕਲ ਰੈਲੀ ਨੇ ਬਣਾਏ ਕਈ ਨਵੇਂ ਰਿਕਾਰਡ, ਕੁਲਵਿੰਦਰ ਬਿੱਲੇ ਦੇ ਗੀਤਾਂ 'ਤੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਆਪਣੇ ਅਫਸਰਾਂ ਨਾਲ ਪਾਇਆ ਭੰਗੜਾ

By ETV Bharat Punjabi Team

Published : Nov 16, 2023, 5:30 PM IST

Bicycle rally make Record: ਨਸ਼ੇ ਦੇ ਖਿਲਾਫ਼ ਕੱਢੀ ਸਾਈਕਲ ਰੈਲੀ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਦਰਜ ਕੀਤੇ ਹਨ। ਇਸ ਦੌਰਾਨ ਪੁਲਿਸ ਕਮਿਸ਼ਨਰ ਸਿੱਧੂ ਆਪਣੇ ਅਫ਼ਸਰਾਂ ਨਾਲ ਭੰਗੜਾ ਪਾਉਂਦੇ ਵੀ ਨਜ਼ਰ ਆਏ। (Asia Book of World Records) (India Book of World Records )

Asia Book of World Records
ਨਸ਼ੇ ਵਿਰੁੱਧ ਰੈਲੀ

ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਲੁਧਿਆਣਾ: ਨਸ਼ੇ ਦੇ ਖਿਲਾਫ ਲੁਧਿਆਣਾ ਦੇ ਵਿੱਚ 13 ਕਿਲੋਮੀਟਰ ਦੀ ਕੱਢੀ ਗਈ ਸਾਈਕਲ ਰੈਲੀ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਸਾਈਕਲ ਰੈਲੀ ਦੇ ਵਿੱਚ 25 ਹਜ਼ਾਰ ਤੋਂ ਵਧੇਰੇ ਸਾਈਕਲਿਸਟ ਸ਼ਾਮਿਲ ਹੋਏ ਹਨ। ਹਾਲਾਂਕਿ ਇਸ ਦੀ ਫਾਈਨਲ ਗਿਣਤੀ ਪੁਲਿਸ ਵੱਲੋਂ ਬਾਅਦ ਦੇ ਵਿੱਚ ਸਾਂਝੀ ਕੀਤੀ ਜਾਵੇਗੀ, ਪਰ ਵੱਡੇ ਇਕੱਠ ਦੀ ਇਹ ਸਾਈਕਲ ਰੈਲੀ ਨੇ ਅੱਜ ਕਈ ਰਿਕਾਰਡ ਤੋੜ ਦਿੱਤੇ ਹਨ। ਏਸ਼ੀਆ ਬੁੱਕ ਆੱਫ ਵਰਲਡ ਰਿਕਾਰਡ, ਇੰਡੀਆ ਬੁੱਕ ਆੱਫ ਵਰਲਡ ਰਿਕਾਰਡ ਦੇ ਵਿੱਚ ਇਸ ਨਸ਼ੇ ਖਿਲਾਫ ਸਾਈਕਲ ਰੈਲੀ ਨੇ ਆਪਣਾ ਨਾਂ ਦਰਜ ਕਰਵਾ ਲਿਆ ਹੈ ਅਤੇ ਇਸ ਸਬੰਧੀ ਸਰਟੀਫਿਕੇਟ ਵੀ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤੇ ਗਏ ਹਨ। ਜਿਸ ਦੀ ਪੁਸ਼ਟੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਖੁਦ ਕੀਤੀ ਹੈ।

ਸਾਈਕਲ ਰੈਲੀ ਨੇ ਤੋੜੇ ਕਈ ਰਿਕਾਰਡ: ਇਸ ਸਬੰਧੀ ਪੁਲਿਸ ਕਮਿਸ਼ਨਰਿ ਸਿੱਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਹੈ ਕਿ ਅੱਜ ਨਸ਼ੇ ਦੇ ਖਿਲਾਫ ਇਸ ਰੈਲੀ ਨੇ ਏਸ਼ੀਆ ਬੁੱਕ ਆੱਫ ਰਿਕਾਰਡ ਅਤੇ ਇੰਡੀਆ ਬੁੱਕ ਆੱਫ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਾ ਲਿਆ ਹੈ। ਉਹਨਾਂ ਕਿਹਾ ਕਿ ਸਾਨੂੰ ਸਰਟੀਫਿਕੇਟ ਸੌਂਪ ਦਿੱਤੇ ਗਏ ਹਨ। ਫਾਈਨਲ ਗਿਣਤੀ ਬਾਅਦ ਦੇ ਵਿੱਚ ਸਾਹਮਣੇ ਆਵੇਗੀ ਪਰ ਇਸ ਰੈਲੀ ਦੇ ਵਿੱਚ ਅੰਦਾਜੇ ਦੇ ਨਾਲ 25 ਹਜਾਰ ਤੋਂ ਵਧੇਰੇ ਸਾਈਕਲ ਸਵਾਰਾਂ ਨੇ ਹਿੱਸਾ ਲਿਆ ਹੈ। ਉਹਨਾਂ ਕਿਹਾ ਕਿ ਅੱਜ ਲੁਧਿਆਣਾ ਨੇ ਇਤਿਹਾਸ ਦੇ ਵਿੱਚ ਇੱਕ ਹੋਰ ਅਧਿਆਇ ਜੋੜ ਦਿੱਤਾ ਹੈ। ਨਸ਼ੇ ਦੇ ਖਿਲਾਫ ਇੰਨੀ ਵੱਡੀ ਰੈਲੀ ਅੱਜ ਤੱਕ ਨਹੀਂ ਹੋਈ, ਜਿੰਨੀ ਲੁਧਿਆਣਾ ਕਮਿਸ਼ਨਰੇਟ ਦੇ ਅਗਵਾਈ ਦੇ ਵਿੱਚ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੇ ਸਹਿਯੋਗ ਦੇ ਨਾਲ ਕੱਢੀ ਗਈ ਹੈ।

ਕੁਲਵਿੰਦਰ ਬਿੱਲੇ ਦੇ ਗੀਤਾਂ 'ਤੇ ਭੰਗੜਾ: ਰੈਲੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਕੁਲਵਿੰਦਰ ਬਿੱਲੇ ਦੇ ਗਾਣਿਆਂ 'ਤੇ ਪੰਜਾਬ ਪੁਲਿਸ ਦੇ ਅਫਸਰ ਅਤੇ ਜਵਾਨ ਨੱਚਦੇ ਟੱਪਦੇ ਵੀ ਵਿਖਾਈ ਦਿੱਤੇ। ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਆਪਣੇ ਪੁਲਿਸ ਅਫਸਰਾਂ ਦੇ ਨਾਲ ਸਟੇਜ 'ਤੇ ਕੁਲਵਿੰਦਰ ਬਿੱਲਾ ਦੇ ਗਾਣਿਆਂ ਦਾ ਨਾ ਸਿਰਫ ਆਨੰਦ ਮਾਣਿਆ, ਸਗੋਂ ਉਹ ਉਸ ਨਾਲ ਨੱਚਦੇ ਵੀ ਵਿਖਾਈ ਦਿੱਤੇ, ਜਿਸ ਦੀ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਜਿੱਥੇ ਨਸ਼ੇ ਦੇ ਖਿਲਾਫ ਸਖਤ ਸੁਨੇਹੇ ਦਾ ਨੋਟਿਸ ਦਿੱਤਾ, ਉੱਥੇ ਹੀ ਕੁਲਵਿੰਦਰ ਬਿੱਲੇ ਦੇ ਗਾਣਿਆਂ 'ਤੇ ਭੰਗੜੇ ਪਾ ਕੇ ਨਸ਼ੇ ਖਿਲਾਫ ਕੱਢੀ ਗਈ ਸਾਈਕਲ ਰੈਲੀ ਦੇ ਕਾਮਯਾਬ ਹੋਣ ਦੀ ਵੀ ਗਵਾਹੀ ਭਰੀ। ਇਸ ਦੌਰਾਨ ਕਮਿਸ਼ਨਰ ਖੁਦ ਭੰਗੜਾ ਪਾਉਂਦੇ ਵਿਖਾਈ ਦਿੱਤੇ, ਉਹਨਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਭੰਗੜੇ ਪਾ ਰਹੇ ਸਨ।

ABOUT THE AUTHOR

...view details