ETV Bharat / state

Bicycle rally in Ludhiana: ਨਸ਼ੇ ਵਿਰੁੱਧ ਕੱਢੀ ਗਈ ਵਿਸ਼ਾਲ ਸਾਈਕਲ ਰੈਲੀ,ਨੌਜਵਾਨਾਂ ਨੂੰ ਨਸ਼ੇ ਖ਼ਿਲਾਫ਼ ਕੀਤਾ ਜਾ ਰਿਹਾ ਜਾਗਰੁਕ

author img

By ETV Bharat Punjabi Team

Published : Nov 16, 2023, 12:32 PM IST

Updated : Nov 16, 2023, 12:55 PM IST

Bicycle rally held in Ludhiana against drugs, made aware to young people
ਨਸ਼ੇ ਵਿਰੁੱਧ ਕੱਢੀ ਗਈ ਸਾਈਕਲ ਰੈਲੀ,ਨੌਜਵਾਨਾ ਨੂੰ ਕੀਤਾ ਜਾਗਰੁਕ

ਪੰਜਾਬ ਪੁਲਿਸ ਵੱਲੋਂ ਅੱਜ ਨਸ਼ਿਆਂ ਦੇ ਖਿਲਾਫ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਨਾ ਕੀਤਾ, ਇਸ ਮੌਕੇ ਪੰਜਾਬ ਦੇ ਡੀਜੀਪੀ ਵੀ ਮੌਜੂਦ ਰਹੇ। ਰੈਲੀ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੇ ਕੌੜ੍ਹ ਤੋਂ ਬਚਾਉਣਾ ਹੈ। ਇਹ ਰੈਲੀ ਆਪਣੇ ਆਪ ਵਿੱਚ ਕਈ ਨਵੇਂ ਕੀਰਤੀਮਾਨ ਵੀ ਸਥਾਪਿਤ ਕਰ ਰਹੀ ਹੈ। (Bicycle rally against drugs)

ਨਸ਼ੇ ਵਿਰੁੱਧ ਕੱਢੀ ਗਈ ਸਾਈਕਲ ਰੈਲੀ,ਨੌਜਵਾਨਾ ਨੂੰ ਕੀਤਾ ਜਾਗਰੁਕ

ਲੁਧਿਆਣਾ :ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕਦੀ ਜਾ ਰਹੀ ਹੈ। ਇਸ ਨੂੰ ਲੈਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੁਕ ਕਰਨ ਲਈ ਨਿੱਤ ਨਵੇਂ ਉਪਰਾਲੇ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਇਸ ਤਹਿਤ ਹੀ ਲੁਧਿਆਣਾ ਵਿਖੇ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਦੇ ਡੀਜੀਪੀ ਵੀ ਮੌਜੂਦ ਰਹੇ। ਇਸ ਸਾਈਕਲ ਰੈਲੀ ਦੇ ਵਿੱਚ ਜਿੱਥੇ ਇੱਕ ਪਾਸੇ ਵੱਖ-ਵੱਖ ਸ਼ਖਸ਼ੀਅਤਾਂ ਪੁੱਜੀਆਂ ਉੱਥੇ ਹੀ ਦੂਜੇ ਪਾਸੇ ਵੱਡੇ ਪੱਧਰ 'ਤੇ ਲੁਧਿਆਣਾ ਦੇ ਕਾਰੋਬਾਰੀ, ਰਾਜਨੀਤਿਕ ਆਗੂ ਅਤੇ ਸਿੱਖਿਆ ਜਗਤ ਦੇ ਨਾਲ ਜੁੜੀਆਂ ਸ਼ਖਸ਼ੀਅਤਾਂ ਵੀ ਪਹੁੰਚੀਆਂ। ਜਿਨ੍ਹਾਂ ਨੇ ਸਾਈਕਲ ਰੈਲੀ ਦੇ ਵਿੱਚ ਹਿੱਸਾ ਲਿਆ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ।

ਕਲਾਕਾਰਾਂ ਨੂੰ ਨਸ਼ੇ ਵਿਰੁੱਧ ਉਧਮ ਕਰਨ ਦੀ ਲੋੜ: ਇਸ ਮੌਕੇ ਪੰਜਾਬੀ ਸੰਗੀਤ ਅਤੇ ਕਲਾ ਜਗਤ ਤੋਂ ਵਿਸ਼ੇਸ਼ ਤੌਰ 'ਤੇ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਸਟੇਜ 'ਤੇ ਨਾ ਸਿਰਫ ਆਪਣੀ ਪਰਫੋਰਮੈਂਸ ਦਿੱਤੀ ਗਈ, ਸਗੋਂ ਨੌਜਵਾਨਾਂ ਨੂੰ ਸੁਨੇਹਾ ਵੀ ਦਿੱਤਾ ਗਿਆ। ਉਹਨਾਂ ਇਸ ਉਪਰਾਲੇ ਨੂੰ ਚੰਗਾ ਦੱਸਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਇਹ ਉਪਰਾਲਾ ਸ਼ਲਾਘਾ ਯੋਗ ਹੈ। ਇਸ ਨਾਲ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਸੁਨੇਹਾ ਜਾਵੇਗਾ। ਕੁਲਵਿੰਦਰ ਬਿੱਲਾ ਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਅਤੇ ਅਜਿਹੇ ਉਪਰਾਲੇ ਪੁਲਿਸ ਅਤੇ ਸਮਾਜ ਸੇਵੀਆਂ ਵੱਲੋਂ ਹੀ ਨਹੀਂ ਬਲਕਿ ਪੰਜਾਬੀ ਸੰਗੀਤ ਜਗਤ ਵੱਲੋਂ ਵੀ ਅਜਿਹੇ ਗਾਣੇ ਕੱਢੇ ਜਾਣੇ ਚਾਹੀਦੇ ਹਨ।

ਫੀਕੋ ਦੇ ਪ੍ਰਧਾਨ ਨੇ ਜਾਗਰੁਕਤਾ ਦਾ ਦਿੱਤਾ ਸੁਨੇਹਾ: ਇਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਦਾ ਵੀ ਅਹਿਮ ਯੋਗਦਾਨ ਰਿਹਾ। ਸਾਈਕਲ ਇੰਡਸਟਰੀ ਨਾਲ ਜੁੜੇ ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਨਸ਼ੇ ਦੇ ਖਿਲਾਫ ਸਮਾਜ ਦੇ ਵਿੱਚ ਚੰਗਾ ਸੁਨੇਹਾ ਜਾਵੇਗਾ, ਉੱਥੇ ਹੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਵੀ ਇਸ ਨਾਲ ਪ੍ਰਫੁੱਲਿਤ ਹੋਵੇਗੀ। ਉਹਨਾਂ ਕਿਹਾ ਕਿ ਲੁਧਿਆਣਾ ਨੂੰ ਹੁਣ ਤੱਕ ਸਾਈਕਲ ਨਿਰਮਾਣ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਪਰ ਅੱਜ ਲੁਧਿਆਣਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਇਹ ਵਿਸ਼ਾਲ ਰੈਲੀ ਕੱਢੀ ਗਈ ਹੈ। ਜਿਸ ਦਾ ਸਮਾਜ ਦੇ ਵਿੱਚ ਚੰਗਾ ਸੁਨੇਹਾ ਜਾਵੇਗਾ।

ਇਸ ਦੌਰਾਨ ਕਈ ਅਵਾਰਡ ਜੇਤੂ ਗਣਿਤ ਦੀ ਅਧਿਆਪਕ ਰੋਮਾਨੀ ਆਹੂਜਾ ਵੱਲੋਂ ਵੀ ਇਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਸਾਈਕਲ ਚਲਾਇਆ ਗਿਆ। ਉਹਨਾਂ ਕਿਹਾ ਕਿ ਅੱਜ ਪੂਰਾ ਪੰਜਾਬ ਪੱਬਾਂ ਭਾਰ ਹੈ ਕਿਉਂਕਿ ਨਸ਼ੇ ਦੇ ਖਿਲਾਫ ਅੱਜ ਪੂਰੇ ਸਮਾਜ ਦੇ ਵਿੱਚ ਚੰਗਾ ਸੁਨੇਹਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਵਿੱਚ ਜੋਸ਼ ਵੀ ਹੈ ਅਤੇ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਾਲ ਹਨ।

Last Updated :Nov 16, 2023, 12:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.