ਪੰਜਾਬ

punjab

ਸਿੱਖ ਜੱਥੇਬੰਦੀਆਂ ਅਤੇ ਸ਼ਿਵਸੈਨਾ ਵਿਚਾਲੇ ਟਕਰਾਅ

By

Published : Jun 6, 2019, 11:02 PM IST

ਲੁਧਿਆਣਾ ਵਿੱਚ ਇੱਕ ਪਾਸੇ ਜਿੱਥੇ ਸਿੱਖ ਜੱਥੇਬੰਦੀਆਂ ਵੱਲੋਂ ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ, ਉੱਥੇ ਹੀ ਦੂਜੇ ਪਾਸੇ ਸ਼ਿਵਸੈਨਾ ਵੱਲੋਂ ਵਿਜੈ ਦਿਵਸ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਹਿੰਦੂ ਤੇ ਸਿੱਖ ਜੱਥੇਬੰਦੀਆਂ ਦੀ ਆਪਸ 'ਚ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਮੌਕੇ 'ਤੇ ਪੁੱਜ ਕੇ ਝੜਪ 'ਤੇ ਕਾਬੂ ਪਾ ਲਿਆ।

ਫ਼ੋਟੋ

ਲੁਧਿਆਣਾ: ਇਥੇ ਚੌੜਾ ਬਾਜ਼ਾਰ 'ਚ ਸਿੱਖ ਜਥੇਬੰਦੀਆਂ ਤੇ ਸ਼ਿਵਸੈਨਾ ਵਿਚਕਾਰ ਆਪਸੀ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ 'ਤੇ ਕਾਬੂ ਪਾਇਆ।

ਇਸ ਬਾਰੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਹੇਠ ਹਨ ਤੇ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਕਿਸੇ ਵੀ ਤਰ੍ਹਾਂ ਦੇ ਅਮਨ ਤੇ ਕਾਨੂੰਨ ਵਿਵਸਥਾ ਨੂੰ ਵਿਗੜਣ ਨਹੀਂ ਦਿੱਤਾ ਜਾਵੇਗਾ।

ਵੀਡੀਓ

ਜ਼ਿਕਰੋਯਗ ਹੈ ਕਿ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਸ਼ਿਵ ਸੈਨਾ ਦਾ ਪੋਸਟਰ ਪਾੜੇ ਜਾਣ 'ਤੇ ਸਿੱਖ ਤੇ ਹਿੰਦੂ ਸੰਗਠਨ ਆਹਮੋ-ਸਾਹਮਣੇ ਹੋ ਗਏ। ਦੋਵੇਂ ਧਿਰਾਂ ਵਿਚਕਾਰ ਗਾਲੀ-ਗਲੋਚ ਹੋਇਆ ਤੇ ਕੱਚ ਦੀਆਂ ਬੋਤਲਾਂ ਤੇ ਪੱਥਰਬਾਜ਼ੀ ਵੀ ਹੋਈ। ਸ਼ਿਵ ਸੈਨਾ ਇੱਥੇ ਵੀ ਮਾਰਚ ਕੱਢਣ ਦੀ ਤਿਆਰੀ ਵਿੱਚ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ।






Intro:Anchor...ਲੁਧਿਆਣਾ ਦੇ ਵਿੱਚ ਅੱਜ ਸਾਕਾ ਨੀਲਾ ਤਾਰਾ ਦੀ ਬਰਸੀ ਅਤੇ ਸ਼ੋਰਿਆ ਦਿਵਸ ਨੂੰ ਲੈ ਕੇ ਹਿੰਦੂ ਅਤੇ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਆਹਮੋ ਸਾਹਮਣੇ ਹੋ ਗਈਆਂ, ਜਿਸ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ ਅਤੇ ਮੌਕੇ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਵੀ ਪਹੁੰਚ ਗਏ ਅਤੇ ਹਾਲਾਤਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ...ਹਾਲਾਤਾਂ ਦੇ ਮੱਦੇਨਜ਼ਰ ਵੱਡੀ ਤਦਾਦ ਚ ਪੁਲਿਸ ਬਲ ਵੀ ਮੌਜੂਦ ਹੈ ਅਤੇ ਪੂਰੇ ਚੌੜੇ ਬਾਜ਼ਾਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ...







Body:Vo...1..ਹਾਲਾਂਕਿ ਦੋਵਾਂ ਗੁੱਟਾਂ ਵਿਚਾਲੇ ਹਾਲਾਤ ਜੜਿਆ ਉਹ ਤਣਾਅਪੂਰਨ ਬਣੇ ਹੋਏ ਨੇ ਪਰ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਹੇਠ ਨੇ...ਉਨ੍ਹਾਂ ਕਿਹਾ ਕਿ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਵਿਗੜਣ ਨਹੀਂ ਦਿੱਤਾ ਜਾਵੇਗਾ...


Byte...ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਲੁਧਿਆਣਾ


Conclusion:

ABOUT THE AUTHOR

...view details