ਪੰਜਾਬ

punjab

108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ, ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਐਂਬੂਲੈਂਸ ਸੇਵਾ ਬਹਾਲ

By

Published : Jan 19, 2023, 12:01 PM IST

Ambulance drivers strike in Ludhiana ends
108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ, ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਐਂਬੂਲੈਂਸ ਸੇਵਾ ਬਹਾਲ ()

ਲੁਧਿਆਣਾ ਦੇ ਵਿੱਚ 108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਨੂੰ ਪ੍ਰਦਰਸ਼ਨਕਾਰੀਆਂ ਨੇ ਆਖਿਰਕਾਰ ਖਤਮ ਕਰ ਦਿੱਤਾ ਹੈ। ਐਂਬੂਲੈਂਸ ਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਦੇ ਸਿਹਤ ਮੰਤਰੀ ਅਤੇ ਆਈ ਜੀ ਜਸਕਰਨ ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਹੜਤਾਲ ਵਾਪਸ ਲਈ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੰਗਾਂ ਨੂੰ ਮੰਨ ਲਿਆ ਹੈ ਇਸ ਲਈ ਉਨ੍ਹਾਂ ਨੇ 108 ਐਂਬੂਲੈਂਸ ਸੇਵਾ ਨੂੰ ਮੁੜ ਬਹਾਲ ਕਰ ਦਿੱਤਾ ਹੈ।

108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ, ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਐਂਬੂਲੈਂਸ ਸੇਵਾ ਬਹਾਲ

ਲੁਧਿਆਣਾ: ਆਖਰ ਇਕ ਹਫ਼ਤੇ ਬਾਅਦ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਉੱਤੇ ਚੱਲ ਰਹੀ ਪੰਜਾਬ ਭਰ ਦੇ 108 ਐਂਬੂਲੈਂਸ ਚਾਲਕ ਦਾ ਧਰਨਾ ਪ੍ਰਦਰਸ਼ਨ ਖ਼ਤਮ ਹੋ ਗਿਆ ਹੈ, ਚੰਡੀਗੜ੍ਹ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਆਈ ਜੀ ਜਸਕਰਨ ਸਿੰਘ ਦੇ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ 108 ਐਂਬੂਲੈਂਸ ਐਸੋਸੀਏਸ਼ਨ ਨੇ ਧਰਨਾ ਚੁੱਕ ਦਿੱਤਾ ਹੈ, ਇਸ ਦੀ ਪੁਸ਼ਟੀ 108 ਐਂਬੂਲੈਂਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।



ਕਈ ਮੰਗਾਂ ਉੱਤੇ ਮੋਹਰ:ਮਨਪ੍ਰੀਤ ਨਿੱਜਰ ਨੇ ਗੱਲਬਾਤ ਦੌਰਾਨ ਕਿਹਾ ਕਿ ਕਈ ਮੰਗਾਂ ਉੱਤੇ ਸਿਹਤ ਮੰਤਰੀ ਨੇ ਮੋਹਰ ਲਗਾ ਦਿੱਤੀ ਹੈ ਜਦੋਂ ਕਿ ਬਾਕੀ ਮੰਗਾਂ ਉੱਤੇ ਅਗਲੀ ਮੀਟਿੰਗ ਦੇ ਵਿੱਚ ਮੋਹਰ ਲਗਾਉਣ ਦੀ ਗੱਲ ਕਹੀ ਹੈ ਅਤੇ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਹਨ ਉਨ੍ਹਾਂ ਵਿੱਚ ਸਾਡੀਆਂ ਤਨਖਾਹਾਂ ਵਿੱਚ ਵਾਧਾ, ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਨਾ ਅਤੇ ਚਾਲਕਾਂ ਗੇ ਈ ਐਸ ਆਈ ਕਾਰਡ ਜਿਨ੍ਹਾਂ ਵਿੱਚਚ ਖਾਮੀਆਂ ਸਨ ਉਨ੍ਹਾਂ ਨੂੰ ਦਰੁੱਸਤ ਕੀਤਾ ਜਾਵੇਗਾ।



ਮੰਗਾਂ ਨਾ ਮੰਨਣ ਉੱਤੇ ਫਿਰ ਸੰਘਰਸ਼:ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਉਂਦੇ ਦਿਨਾ ਵਿੱਚ ਜਿਹੜੀਆਂ ਮੰਗਾਂ ਬਾਕੀ ਹਨ ਉਨ੍ਹਾਂ ਉੱਤੇ ਸਰਕਾਰ ਨੇ ਗੌਰ ਨਾ ਫਰਮਾਇਆ ਤਾਂ ਮੁੜ ਤੋਂ ਐਂਬੁਲੈਂਸ ਸੇਵਾ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ, ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਅੱਜ ਤੋਂ ਹੀ 108 ਸੇਵਾ ਬਹਾਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਲੋੜ ਪਈ ਤਾਂ ਇਸੇ ਤਰ੍ਹਾਂ ਸੇਵਾ ਬੰਦ ਕਰਕੇ ਸੜਕਾਂ ਉੱਤੇ ਧਰਨਾ ਲਾਵਾਂਗੇ।

ਇਹ ਵੀ ਪੜ੍ਹੋ:ਬਸੰਤ ਪੰਚਮੀ ਦੇ ਰੰਗਾਂ ਵਿੱਚ ਚਾਇਨਾ ਡੋਰ ਪਾ ਰਹੀ ਹੈ ਭੰਗ



ਕੈਬਨਿਟ ਮੰਤਰੀਆਂ ਦੀ ਕਮੇਟੀ ਦਾ ਗਠਨ: ਐਂਬੂਲੈਂਸ ਚਾਲਕਾਂ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਬਾਕੀਆਂ ਮੰਗਾਂ ਨੇ ਉਸ ਸਬੰਧੀ ਕੁਲਦੀਪ ਸਿੰਘ ਧਾਲੀਵਾਲ ਅਮਨ ਅਰੋੜਾ ਅਤੇ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਮੇਂ ਸਮੇਂ ਉੱਤੇ ਸਾਡੀਆਂ ਮੰਗਾਂ ਨੂੰ ਪੂਰਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਮੁੜ ਸੜਕਾਂ ਉੱਤੇ ਆ ਕੇ ਬੈਠ ਜਾਵਾਂਗੇ।

ABOUT THE AUTHOR

...view details