ਪੰਜਾਬ

punjab

ਭਗਵੰਤ ਮਾਨ ਡੱਮੀ ਚਿਹਰਾ, ਪੰਜਾਬ ਦੀ ਸਰਕਾਰ ਬਾਹਰੀ ਚਲਾਉਣਗੇ: ਸੁਖਪਾਲ ਖਹਿਰਾ

By

Published : Jan 29, 2022, 7:59 PM IST

ਸੁਖਪਾਲ ਸਿੰਘ ਖਹਿਰਾ ਨੇ ਫਗਵਾੜਾ ਵਿੱਚ ਕਾਂਗਰਸ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕਿਹਾ ਆਮ ਆਦਮੀ ਪਾਰਟੀ ਸਿਰਫ਼ ਤੇ ਸਿਰਫ਼ ਖੋਖਲੀ ਪਾਰਟੀ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਸਿਰਫ਼ ਡੱਮੀ ਚਿਹਰਾ ਹੈ ਅਤੇ ਜਿਹੜੇ ਪਿੱਛੋਂ ਇਸ ਨੂੰ ਚਲਾਉਣਗੇ, ਉਹ ਸਿਰਫ਼ ਬਾਹਰੀ ਹੀ ਹੋਣਗੇ।

ਪੰਜਾਬ ਦੀ ਸਰਕਾਰ ਬਿਹਾਰੀ ਚਲਾਉਣਗੇ
ਪੰਜਾਬ ਦੀ ਸਰਕਾਰ ਬਿਹਾਰੀ ਚਲਾਉਣਗੇ

ਜਲੰਧਰ: ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਮਾਣਯੋਗ ਕੋਰਟ ਵੱਲੋਂ ਜ਼ਮਾਨਤ ਤੇ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਮਾਣਯੋਗ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।

ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਫਗਵਾੜਾ ਪਹੁੰਚਣ 'ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਜਗਜੀਤ ਬਿੱਟੂ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਜਿੱਥੇ ਸਮੂਹ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਬੇਕਸੂਰ ਸਨ ਤੇ ਇਸ ਦੇ ਚੱਲਦੇ ਹੀ ਮਾਨਯੋਗ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਹੈ।

ਭਗਵੰਤ ਮਾਨ ਡੱਮੀ ਚਿਹਰਾ, ਪੰਜਾਬ ਦੀ ਸਰਕਾਰ ਬਾਹਰੀ ਚਲਾਉਣਗੇ: ਸੁਖਪਾਲ ਖਹਿਰਾ

ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਸਾਰੇ ਹੀ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਇਸ ਪਾਰਟੀ ਦੀ ਮੁੜ ਤੋਂ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਹਲਕਾ ਭੁਲੱਥ ਦੀ ਸੀਟ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹ ਜਿੱਤ ਹੀ ਜਾਣਗੇ ਤੇ ਉਨ੍ਹਾਂ ਦਾ ਮੁੱਖ ਮੁਕਾਬਲਾ ਅਕਾਲੀ ਦਲ ਪਾਰਟੀ ਨਾਲ ਹੀ ਹੋਵੇਗਾ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਰੱਦੀ ਮਾਲ ਸੀ, ਉਹ ਸਾਰੇ ਉਮੀਦਵਾਰ ਬਣਾ ਦਿੱਤੇ ਹਨ। ਆਮ ਆਦਮੀ ਪਾਰਟੀ ਸਿਰਫ਼ ਤੇ ਸਿਰਫ਼ ਖੋਖਲੀ ਪਾਰਟੀ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਸਿਰਫ਼ ਡੱਮੀ ਚਿਹਰਾ ਹੈ ਅਤੇ ਜਿਹੜੇ ਪਿੱਛੋਂ ਇਸ ਨੂੰ ਚਲਾਉਣਗੇ, ਉਹ ਸਿਰਫ਼ ਬਿਹਾਰੀ ਹੀ ਹੋਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਹਨ, ਉਹ ਪੰਜਾਬ ਨੂੰ ਖੋਖਲਾ ਕਰਨ ਦੀਆਂ ਹਨ।

ਇਹ ਵੀ ਪੜੋ:- ਭਾਜਪਾ ਨੂੰ ਵੱਡਾ ਝਟਕਾ, ਅਕਾਲੀ ਦਲ ਦੇ ਹੋਏ ਮਦਨ ਮੋਹਨ ਮਿੱਤਲ

ABOUT THE AUTHOR

...view details