ਪੰਜਾਬ

punjab

ਤੇਜ਼ ਰਫਤਾਰ ਟਰੱਕ ਥੱਲੇ ਆਉਣ ਨਾਲ ਬਜ਼ੁਰਗ ਦੀ ਹੋਈ ਮੌਤ

By

Published : Dec 3, 2021, 11:07 PM IST

ਜਲੰਧਰ ਦੇ ਜੰਡੂਸਿੰਘਾ ਰੋਡ ਹਾਈਵੇ (Jandusingha Road Highway) 'ਤੇ ਹਰਦਿਆਲ ਨਗਰ ਦੇ ਕੋਲ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪ੍ਰੇਮ ਨਿਵਾਸੀ ਲੰਮਾ ਪਿੰਡ ਹਾਲ ਹੀ ਨਿਵਾਸੀ ਸ਼ੇਖਾਂ ਪਿੰਡ ਦੇ ਵੱਜੋਂ ਹੋਈ ਹੈ।

ਤੇਜ਼ ਰਫਤਾਰ ਟਰੱਕ ਥੱਲੇ ਆਉਣ ਨਾਲ ਇਕ ਬਜ਼ੁਰਗ ਦੀ ਹੋਈ ਮੌਤ
ਤੇਜ਼ ਰਫਤਾਰ ਟਰੱਕ ਥੱਲੇ ਆਉਣ ਨਾਲ ਇਕ ਬਜ਼ੁਰਗ ਦੀ ਹੋਈ ਮੌਤ

ਜਲੰਧਰ: ਜਲੰਧਰ ਦੇ ਜੰਡੂਸਿੰਘਾ ਰੋਡ ਹਾਈਵੇ (Jandusingha Road Highway of Jalandhar) 'ਤੇ ਹਰਦਿਆਲ ਨਗਰ ਦੇ ਕੋਲ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪ੍ਰੇਮ ਨਿਵਾਸੀ ਲੰਮਾ ਪਿੰਡ ਹਾਲ ਹੀ ਨਿਵਾਸੀ ਸ਼ੇਖਾਂ ਪਿੰਡ ਦੇ ਵੱਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਸ਼ੇਖੇ ਦੇ ਕੋਲ ਢਾਬਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਹ ਲੰਮਾ ਪਿੰਡ ਦੇ ਢਾਬੇ ਦੇ ਵੱਲ ਜਾ ਰਿਹਾ ਸੀ ਅਤੇ ਜਿਵੇਂ ਹੀ ਹਰਦਿਆਲ ਨਗਰ (Hardial Nagar) ਦੇ ਕੋਲ ਪੁੱਜਿਆ ਤਾਂ ਅੱਗੇ ਤੋਂ ਆ ਰਹੇ ਟਰੱਕ ਦੀ ਚਪੇਟ ਵਿੱਚ ਆਉਣ ਦੇ ਨਾਲ ਉਸਦੀ ਮੌਤ ਹੋ ਗਈ।

ਤੇਜ਼ ਰਫਤਾਰ ਟਰੱਕ ਥੱਲੇ ਆਉਣ ਨਾਲ ਇਕ ਬਜ਼ੁਰਗ ਦੀ ਹੋਈ ਮੌਤ

ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਟਰੱਕ ਚਾਲਕ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਸਵ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟਰੱਕ ਚਾਲਕ ਤੇਜ਼ ਰਫ਼ਤਾਰ ਵਿੱਚ ਆ ਰਿਹਾ ਸੀ, ਜਿਸ ਕਰਕੇ ਇਹ ਸੜਕ ਹਾਦਸਾ ਵਾਪਰਿਆ ਹੈ। ਉਥੇ ਹੀ ਮੌਕੇ 'ਤੇ ਪੁੱਜੇ ਏ. ਐੱਸ ਆਈ. ਨਾਰਾਇਣ ਗੌੜ (A.S.I. Narayan Gaur) ਦਾ ਕਹਿਣਾ ਹੈ ਕਿ ਟਰੱਕ ਚਾਲਕ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਉੱਥੇ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਵੱਲੋਂ ਨਸ਼ਾ ਕੀਤਾ ਹੋਇਆ ਸੀ, ਜਿਸ ਕਰਕੇ ਇਹ ਘਟਨਾ ਵਾਪਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਟਰੱਕ ਚਾਲਕ ਦਾ ਮੈਡੀਕਲ ਕਰਵਾ ਕੇ ਜੋ ਵੀ ਰਿਪੋਰਟ ਆਏਗੀ ਅਤੇ ਜੋ ਵੀ ਇਸ ਦੇ ਵਿੱਚ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਸੜਕ ਹਾਦਸੇ ਦੌਰਾਨ 2 ਜ਼ਖਮੀ

ABOUT THE AUTHOR

...view details