ETV Bharat / state

ਅੰਮ੍ਰਿਤਸਰ 'ਚ ਸੜਕ ਹਾਦਸੇ ਦੌਰਾਨ 2 ਜ਼ਖਮੀ

author img

By

Published : Nov 30, 2021, 5:39 PM IST

ਅੰਮ੍ਰਿਤਸਰ ਦੇ ਪੁਤਲੀਘਰ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਰ (High speed car) ਨੇ ਇੱਕ ਕਾਰ ਤੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ ਵਿੱਚ 2 ਲੋਕ ਜ਼ਖ਼ਮੀ (2 people were injured in the accident) ਹੋ ਗਏ ਹਨ।

ਤੇਜ਼ ਰਫ਼ਤਾਰ ਕਾਰ ਨੇ 2 ਹੋਰ ਵਾਹਨਾ ਨੂੰ ਮਾਰੀ ਟੱਕਰ
ਤੇਜ਼ ਰਫ਼ਤਾਰ ਕਾਰ ਨੇ 2 ਹੋਰ ਵਾਹਨਾ ਨੂੰ ਮਾਰੀ ਟੱਕਰ

ਅੰਮ੍ਰਿਤਸਰ: ਅਕਸਰ ਹੀ ਦੇਰ ਰਾਤ ਸ਼ਰਾਬ (Alcohol) ਦੇ ਨਸ਼ੇ ਵਿੱਚ ਗੱਡੀ ਤੇਜ਼ ਚਲਾਉਣ ਕਾਰਨ ਹੋਣ ਵਾਲੇ ਹਾਦਸੇ ਸਾਹਮਣੇ ਆਉਦੇ ਹਨ। ਜਿਨ੍ਹਾਂ ਵਿੱਚ ਨਸ਼ੇ ਦੀ ਹਾਲਾਤ ਵਿੱਚ ਉਹ ਸੜਕ ਹਾਦਸੇ (Road accidents) ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਪੁਤਲੀਘਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ (High speed car) ਨੇ ਖੜ੍ਹੀ ਗੱਡੀ ਨੂੰ ਟੱਕਰ ਮਾਰ ਦਿੱਤੀ ਹੈ। ਇਸ ਟੱਕਰ ਵਿੱਚ ਇੱਕ ਐਕਟੀਵਾ ਸਵਾਰ ਨੂੰ ਵੀ ਤੇਜ਼ ਰਫ਼ਤਾਰ (High speed) ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰਾਜੂ ਸੈਂਟਰੋ ਨਾਲ ਦੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਯੂ ਟਰਨ ਲੈ ਰਿਹਾ ਸੀ, ਤਾਂ ਪਿਛੋਂ ਆ ਰਹੀ ਤੇਜ਼ ਰਫ਼ਤਾਰ (High speed car) ਕਾਰਨ ਨੇ ਇਸ ਦਾ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦੇ ਸਿਰ ਵਿੱਚ ਸੱਟ ਲੱਗੀ ਹੈ।

ਅੰਮ੍ਰਿਤਸਰ 'ਚ ਸੜਕ ਹਾਦਸੇ ਦੌਰਾਨ 2 ਜ਼ਖਮੀ

ਰਾਜੂ ਨੇ ਦੱਸਿਆ ਕਿ ਹਾਦਸੇ ਦੌਰਾਨ ਇਸ ਦੀ ਜੇਬ ਵਿੱਚੋਂ ਕਿਸੇ ਨੇ 20 ਹਜ਼ਾਰ ਰੁਪਏ ਦੀ ਨਗਦੀ ਵੀ ਕੱਢ ਲਈ ਹੈ। ਹਾਲਾਂਕਿ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਉਸ ਦਾ ਫੋਨ ਉਸ ਨੂੰ ਵਾਪਰ ਕਰ ਦਿੱਤਾ। ਰਾਜੂ ਨੇ ਮੰਗ ਕੀਤੀ ਹੈ ਕਿ ਹਾਦਸੇ ਦੌਰਾਨ ਜੋ ਉਸ ਦੀ ਕਾਰ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਵਾਈ ਕੀਤੀ ਜਾਵੇ ਅਤੇ ਉਸ ਦਾ ਇਲਾਜ ਦਾ ਖਰਚ ਵੀ ਹਾਦਸੇ ਦਾ ਦੋਸ਼ੀ ਪੇਅ ਕਰੇ।

ਦੂਜੇ ਪਾਸੇ ਇਸੇ ਹਾਦਸੇ ਦੌਰਾਨ ਤੇਜ਼ ਰਫ਼ਤਾਰ ਕਾਰ (High speed car) ਦੀ ਚਪੇਟ ਵਿੱਚ ਆਏ ਐਕਟੀਵਾ ਸਵਾਰ ਸੌਰਭ ਨੇ ਦੱਸਿਆ ਕਿ ਜਦੋਂ ਉਹ ਗਲੀ ਤੋਂ ਨਿਕਰ ਕੇ ਹਾਈਵੇਅ ‘ਤੇ ਚੜਨ ਲੱਗਾ ਤਾਂ ਪਿਛੋਂ ਆ ਰਹੀ ਤੇਜ਼ ਰਫ਼ਤਾਰ ਕਾਰ (High speed car) ਨੇ ਉਸ ਨੂੰ ਬਹੁਤ ਬੂਰੀ ਤਰ੍ਹਾਂ ਟੱਕਰ ਮਾਰੀ, ਹਾਲਾਂਕਿ ਇਸ ਦੌਰਾਨ ਉਸ ਦਾ ਬਚਾਅ ਹੋ ਗਿਆ, ਪਰ ਤੇਜ਼ ਰਫ਼ਤਾਰ (High speed car) ਹੋਣ ਉਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ।

ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਅਫ਼ਸਰ ਨੇ ਦੱਸਿਆ ਕਿ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਅਤੇ ਨਾਲ ਹੀ ਕਾਰ ਚਾਲਕ ਦਾ ਸ਼ਰਾਬ ਦੇ ਨਸ਼ੇ ਵਿੱਚ ਹੋਣਾ ਵੀ ਹਾਦਸੇ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦਾ ਜੋ ਵੀ ਮੁੱਖ ਮੁਲਜ਼ਮ ਹੋਵੇਗਾ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਨਾਭਾ 'ਚ ਤੇਜ਼ ਰਫ਼ਤਾਰ ਦਾ ਕਹਿਰ, ਇੱਕ ਵਿਅਕਤੀ ਤੇ 2 ਮੱਝਾਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.