ਪੰਜਾਬ

punjab

Hoshiarpur Crime News : ਲੁਟੇਰਿਆਂ ਦੀ ਘਿਨੌਣੀ ਕਰਤੂਤ, ਕੰਮ ਤੋਂ ਘਰ ਜਾ ਰਹੇ ਦਿਵਿਆਂਗ ਨੌਜਵਾਨ ਤੋਂ ਕੁੱਟਮਾਰ ਕਰਕੇ ਕੀਤੀ ਲੁੱਟ, CCTV ਵੀਡੀਓ ਵਾਇਰਲ

By ETV Bharat Punjabi Team

Published : Sep 16, 2023, 5:41 PM IST

ਪੰਜਾਬ ਵਿੱਚ ਲਗਾਤਾਰ ਅਪਰਾਧ ਵੱਧ ਰਿਹਾ ਹੈ,ਬਿਤੇ ਦਿਨ ਹੁਸ਼ਿਆਰਪੁਰ ਤੋਂ ਇੱਕ ਦਿਵਿਆਂਗ ਨੌਜਵਾਨ ਕੋਲੋਂ 2 ਲੁਟੇਰਿਆਂ ਨੇ ਮੋਬਾਈਲ ਅਤੇ ਚਾਂਦੀ ਦਾ ਬਰੈਸਲਟ ਖੋਹ ਲਿਆ। ਜਿਸ ਲਈ ਨੌਜਵਾਨ ਨੇ ਇਨਸਾਫ ਦੀ ਮੰਗ ਕੀਤੀ ਹੈ। (2 robbers robbed mobile phone and a silver bracelet from a disabled youth)

Robbers beat and robbed a disabled youth, CCTV video went viral In Hoshiarpur
Hoshiarpur news : ਲੁਟੇਰਿਆਂ ਦੀ ਘਿਨੌਣੀ ਕਰਤੂਤ, ਕੰਮ ਤੋਂ ਘਰ ਜਾ ਰਹੇ ਦਿਵਿਆਂਗ ਨੌਜਵਾਨ ਤੋਂ ਕੁੱਟਮਾਰ ਕਰਕੇ ਕੀਤੀ ਲੁੱਟ,CCTV ਵੀਡੀਓ ਵਾਇਰਲ

ਹੁਸ਼ਿਆਰਪੁਰ : ਸੂਬੇ ਵਿੱਚ ਅਪਰਾਧ ਨੇ ਇੰਨੇ ਪੈਰ ਪਸਾਰੇ ਹੋਏ ਹਨ ਕਿ ਹੁਣ ਅਪਰਾਧੀ ਦਿਵਿਆਂਗ ਨੂੰ ਵੀ ਨਹੀਂ ਬਖਸ਼ ਰਹੇ। ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਸ਼ਹਿਰ ਤੋਂ ਜਿੱਥੇ ਲੁਟੇਰਿਆਂ ਵੱਲੋਂ ਦਿਵਿਆਂਗ ਨੌਜਵਾਨ ਨਾਲ ਕੁੱਟਮਾਰ ਕਰ ਕੇ ਲੁੱਟਖੋਹ ਕੀਤੀ ਹੈ। ਇਸ ਤੋਂ ਬਾਅਦ ਲੁਟੇਰੇ ਉਸ ਦਾ ਮੋਬਾਇਲ ਫੋਨ ਅਤੇ ਚਾਂਦੀ ਦਾ ਬ੍ਰੇਸਲਟ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਨੂੰ ਵੇਖ ਕੇ ਹਰ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ।

ਇਸ ਸਬੰਧੀ ਜਦ ਪੀੜਤ ਨੌਜਵਾਨ ਨਾਲ ਗੱਲਬਾਤ ਕੀਤੀ ਗਈ, ਤਾਂ ਨੌਜਵਾਨ ਜਤਿਨ ਮਹਿਰਾ ਨੇ ਦੱਸਿਆ ਕਿ ਉਹ ਜਦੋਂ ਕੰਮ ਤੋਂ ਵਾਪਿਸ ਆ ਰਿਹਾ ਸੀ, ਤਾਂ ਇਸ ਦੌਰਾਨ ਰਸਤੇ ਵਿਚ 2 ਮੁੰਡੇ ਉਸ ਨੂੰ ਮਿਲੇ, ਜਿਸ ਵਿਚੋਂ ਇਕ ਨੌਜਵਾਨ ਨੂੰ ਉਹ ਜਾਣਦਾ ਸੀ ਅਤੇ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਬੁਲਾਉਣ ਆਏ ਹਨ। ਪਰ, ਜਿਵੇਂ ਹੀ ਉਸ ਨੂੰ ਲੁੱਟ ਦਾ ਸ਼ੱਕ ਪਿਆ ਤਾਂ ਉਸ ਵੱਲੋਂ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਲੁਟੇਰਾ ਉਸ ਨਾਲ ਕੁੱਟਮਾਰ ਕਰਕੇ ਫੋਨ ਅਤੇ ਉਸ ਦਾ ਚਾਂਦੀ ਦਾ ਬ੍ਰੇਸਲਟ ਲੈ ਕੇ ਫਰਾਰ ਹੋ ਗਿਆ।

ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ: ਜਤਿਨ ਨੇ ਪੁਲਿਸ ਤੋਂ ਗੁਹਾਰ ਲਗਾਈ ਹੈ ਕਿ ਉਹ ਤੁਰੰਤ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਅਤੇ ਇਸ ਦੇ ਨਾਲ ਹੀ ਜਤਿਨ ਨੇ ਅਜਿਹੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਮੈਂ ਦਿਵਿਆਂਗ ਹੋਣ ਦੇ ਬਾਵਜੂਦ ਮਿਹਨਤ ਕਰਕੇ ਕਮਾਈ ਕਰ ਰਿਹਾ ਹਾਂ। ਮਿਹਨਤ ਦੀ ਖਾ ਰਿਹਾ ਹਾਂ ਤੇ ਉਹ ਲੋਕ ਕਿਓਂ ਨਹੀਂ ਮਿਹਨਤ ਕਰ,ਦੇ ਜੋ ਲੋਕ ਸਹੀ ਸਲਾਮਤ ਹਨ ਅਤੇ ਕੰਮ ਕਰ ਸਕਦੇ ਹਨ।

ਜਤਿਨ ਨੇ ਇਹ ਵੀ ਦੱਸਿਆ ਕਿ ਨੌਜਵਾਨ ਉਸ ਦੇ ਜਾਣਕਾਰ ਹੀ ਸੀ, ਜਿਨ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਹੁਣ ਪੁਲਿਸ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਹੈ, ਪਰ ਪੁਲਿਸ ਨੂੰ ਅਜਿਹੇ ਗ਼ਲਤ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ, ਤਾਂ ਜੋ ਉਹ ਅਜਿਹਾ ਦੁਬਾਰਾ ਕਰਨ ਬਾਰੇ ਨਾ ਸੋਚਣ।

ABOUT THE AUTHOR

...view details