ਪੰਜਾਬ

punjab

ਜ਼ਿਲ੍ਹੇ 'ਚ ਬਗੈਰ ਲਾਈਸੰਸ ਚੱਲ ਰਹੇ ਈ ਰਿਕਸ਼ਾ ਚਾਲਕ, ਸਥਾਨਕਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

By

Published : Jan 20, 2023, 2:29 PM IST

People upset by e rickshaw drivers in Hoshiarpur
ਜ਼ਿਲ੍ਹੇ 'ਚ ਬਗੈਰ ਲਾਈਸੰਸ ਚੱਲ ਰਹੇ ਈ ਰਿਕਸ਼ਾ ਚਾਲਕ, ਸਥਾਨਕਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ ()

ਹੁਸ਼ਿਆਰਪੁਰ ਵਿੱਚ ਬਹੁਤ ਸਾਰੇ ਈ ਰਿਕਸ਼ਾ ਚਾਲਕ ਬਿਨਾਂ ਲਾਈਸੰਸ ਅਤੇ ਜ਼ਰੂਰੀ ਕਾਗਜ਼ਾਂ ਤੋਂ ਬਿਨਾਂ ਸ਼ਹਿਰ ਵਿੱਚ ਚੱਲ ਰਹੇ ਹਨ। ਜਿਸ ਨੂੰ ਲੈਕੇ ਟੈਂਪੂ ਚਾਲਕਾਂ ਅਤੇ ਸਥਾਨਕਵਾਸੀਆਂ ਵਿੱਚ ਕਾਫੀ ਰੋਸ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਹਾਦਸਾ ਈ ਰਿਕਸ਼ਾ ਚਾਲਕਾਂ ਦੀ ਗਲਤੀ ਕਰਕੇ ਹੁੰਦਾ ਹੈ ਤਾਂ ਪਤਾ ਹੀ ਨਹੀਂ ਚੱਲਦਾ ਕਿ ਈ ਰਿਕਸ਼ਾ ਦਾ ਮਾਲਕ ਕੌਣ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਰਿਕਸ਼ਾ ਨੂੰ ਨਬਾਲਿਗ ਵੀ ਚਲਾ ਰਹੇ ਹਨ ਅਤੇ ਬਹੁਤ ਸਾਰੇ ਰਿਕਸ਼ਾ ਚਾਲਕ ਚੋਰੀਆਂ ਵੀ ਕਰ ਰਹੇ ਹਨ।

ਜ਼ਿਲ੍ਹੇ 'ਚ ਬਗੈਰ ਲਾਈਸੰਸ ਚੱਲ ਰਹੇ ਈ ਰਿਕਸ਼ਾ ਚਾਲਕ, ਸਥਾਨਕਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

ਹੁਸ਼ਿਆਰਪੁਰ: ਜ਼ਿਲ੍ਹੇ ਦੇ ਲੋਕ ਅੱਜ ਕੱਲ ਈ ਰਿਕਸ਼ਾ ਚਾਲਕਾਂ ਨੂੰ ਲੋਕ ਪਰੇਸ਼ਾ ਦਿਖਾਈ ਦੇ ਰਹੇ ਹਨ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਅੰਦਰ ਜ਼ਿਆਦਾਤਾਰ ਰਿਕਸ਼ਾ ਚਾਲਕ ਪ੍ਰਸ਼ਾਸਨ ਦੀ ਨੱਕ ਹੇਠ ਬਗੈਰ ਕਿਸੇ ਕਾਗਜ਼ ਪੱਤਰ ਤੋਂ ਰਿਕਸ਼ੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰ ਬਹੁਤ ਸਾਰੇ ਪ੍ਰਵਾਸੀ ਆਕੇ ਆਸਾਨੀ ਨਾਲ ਰਿਕਸ਼ਾ ਲੈ ਲੈਂਦੇ ਨੇ ਪਰ ਉਨ੍ਹਾਂ ਕੋਲ਼ ਕੋਈ ਕਾਗਜ਼ ਪੱਤਰ ਨਹੀਂ ਹੁੰਦਾ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਬਹੁਤ ਸਾਰੇ ਨਾਬਾਲਿਗ ਵੀ ਰਿਕਸ਼ਾ ਚਲਾ ਰਹੇ ਹਨ ਜੋ ਕਿ ਸ਼ਰੇਆਮ ਹਾਦਸਿਆਂ ਨੂੰ ਸਦਾ ਹੈ।



ਮਾਮਲੇ ਸਬੰਧੀ ਸ਼ਹਿਰ ਦੇ ਪ੍ਰਸਿੱਧ ਵਕੀਲ ਸ਼ਮਸ਼ੇਰ ਸਿੰਘ ਭਾਰਦਵਾਜ ਅਤੇ ਸ਼ਹਿਰ ਵਾਸੀਆਂ ਨੇ ਪ੍ਰਸਾਸ਼ਨ ਉੱਤੇ ਵੱਡੇ ਸਵਾਲ ਚੁੱਕਦਿਆਂ ਕਿਹਾ ਕਿ ਪ੍ਰਸਾਸ਼ਨ ਦੀਆਂ ਅੱਖਾਂ ਸਾਹਮਣੇ ਇਹ ਈ ਰਿਕਸ਼ਾ ਦੇ ਚਾਲਕ ਅਤੇ ਮਾਲਕ ਨਾ ਕੇਵਲ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਉੱ ਹੀ ਸਰਕਾਰ ਨੂੰ ਵੀ ਚੂਨਾ ਲਗਾ ਰਹੇ ਨੇ। ਨਾਲ ਉਨ੍ਹਾਂ ਕਿਹਾ ਕਿ ਬਗੈਰ ਲਾਈਸੰਸ ਅਤੇ ਨੰਬਰ ਪਲੇਟ ਵਾਲੇ ਈ ਰਿਕਸ਼ਾ ਵਾਹਨ ਨੂੰ ਚਲਾਉਣ ਵਾਲੇ ਹਾਦਸਿਆਂ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫਰਾਰ ਹੋ ਸਕਦੇ ਨੇ ਅਤੇ ਅਜਿਹੇ ਵਾਹਨਾਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:ਮਾਤਮ ਵਿੱਚ ਬਦਲਿਆ ਖੁਸ਼ੀਆਂ ਦਾ ਮਾਹੌਲ, ਦੋ ਭਰਾਵਾਂ ਦੀ ਹਾਦਸੇ ਵਿੱਚ ਮੌਤ

ਟੈਂਪੂ ਚਾਲਕਾਂ ਦਾ ਰੋਸ ਜਾਇਜ਼: ਵਕੀਲ ਸ਼ਮਸ਼ੇਰ ਨੇ ਕਿਹਾ ਕਿ ਈ ਰਿਕਸ਼ਾ ਦਾ ਵਿਰੋਧ ਕਰ ਰਹੇ ਟੈਂਪੂ ਚਾਲਕ ਬਿਲਕੁਲ ਸਹੀ ਹਨ। ਉਨ੍ਹਾਂ ਕਿਹਾ ਕਿ ਟੈਂਪੂ ਚਾਲਕ ਰੋਡ ਟੈਕਸ ਭਰ ਰਹੇ ਹਨ। ਵਾਹਨ ਖਰੀਦਣ ਸਮੇਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਹਨ ਅਤੇ ਕਮਾਈ ਉੱਤੇ ਟੈਕਸ ਵੀ ਦੇ ਰਹੇ ਹਨ, ਪਰ ਦੂਜੇ ਪਾਸੇ ਰਿਕਸ਼ਾ ਚਾਲਕ ਨਾ ਤਾ ਵਾਹਨ ਰਜਿਸਟਰ ਕਰਵਾ ਰਹੇ ਹਨ ਅਤੇ ਨਾ ਹੀ ਕਰੋਈ ਟੈਕਸ ਭਰ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਨੂੰ ਕਮਾ ਕੇ ਦੇਣ ਵਾਲੇ ਟੈਂਪੂ ਚਾਲਕਾਂ ਦੇ ਕੰਮ ਉੱਤੇ ਈ ਰਿਕਸ਼ਾ ਚਾਲਕ ਮਾਰ ਕਰ ਰਹੇ ਹਨ ਅਤੇ ਨਾਲ ਹੀ ਸਰਕਾਰ ਨੂੰ ਵੀ ਟੈਕਸ ਨਾ ਭਰ ਕੇ ਚੂਨਾ ਲਗਾ ਰਹੇ ਹਨ।


ਅਧਿਕਾਰੀਆਂ ਨੇ ਦਿੱਤਾ ਕਾਰਵਾਈ ਦਾ ਭਰੋਸਾ:ਦੂਜੇ ਪਾਸੇ ਜਦੋਂ ਮਾਮਲੇ ਸਬੰਧੀ ਆਰਟੀਏ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਸਬੰਧਿਤ ਰਿਕਸ਼ਾ ਚਾਲਕਾਂ ਨੂੰ ਚਿਤਾਵਨੀ ਦੇਣਗੇ ਅਤੇ ਜੇਕਰ ਫਿਰ ਵੀ ਉਹ ਨਾ ਹਟੇ ਤਾਂ ਕਾਰਵਾਈ ਕਰਦਿਆਂ ਰਿਕਸ਼ੇ ਬੰਦ ਕਰ ਦਿੱਤੇ ਜਾਣਗੇ।

ABOUT THE AUTHOR

...view details