ਪੰਜਾਬ

punjab

ਕੁੜੀ ਨੂੰ ਇੰਸਟਾਗ੍ਰਾਮ ਉੱਤੇ ਰੀਲ ਬਣਾਉਣੀ ਪਈ ਮਹਿੰਗੀ, ਪੁਲਿਸ ਨੇ ਕੱਢੀ ਹਵਾ !

By

Published : Aug 3, 2023, 2:25 PM IST

ਹੁਸ਼ਿਆਰਪੁਰ 'ਚ ਕੁੜੀ ਨੂੰ ਸੜਕ ਵਿਚਾਲੇ ਚੱਲਦੀ ਥਾਰ ਗੱਡੀ ਦੇ ਬੁਨਟ 'ਤੇ ਬੈਠ ਰੀਲ ਬਣਾਉਣੀ ਮਹਿੰਗੀ ਪੈ ਗਈ। ਜਿਸ 'ਚ ਪੁਲਿਸ ਨੇ ਗੱਡੀ ਜ਼ਬਤ ਕਰਕੇ ਕਾਰਵਾਈ ਕਰ ਦਿੱਤੀ।

girl made a reel sitting on the bunt of  Thar
girl made a reel sitting on the bunt of Thar

ਕੁੜੀ ਨੂੰ ਇੰਸਟਾਗ੍ਰਾਮ 'ਤੇ ਰੀਲ ਬਣਾਉਣੀ ਪੈ ਗਈ ਮਹਿੰਗੀ

ਹੁਸ਼ਿਆਰਪੁਰ:ਸੋਸ਼ਲ ਮੀਡੀਆ 'ਤੇ ਫੇਮ ਭਾਲਣ ਲਈ ਹਰ ਕੋਈ ਨਵਾਂ ਨਵਾਂ ਢੰਗ ਵਰਤਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਉਸ ਦੀ ਪਹਿਚਾਣ ਬਣਾ ਸਕੇ। ਇਸ ਲਈ ਉੇਹ ਕਈ ਪੁੱਠੇ ਸਿੱਧੇ ਕੰਮ ਵੀ ਕਰਦੇ ਨੇ ਪਰ ਕਈ ਵਾਰ ਉਨ੍ਹਾਂ ਵਲੋਂ ਕੀਤੇ ਅਜਿਹੇ ਕੰਮ ਹੀ ਉਨ੍ਹਾਂ ਲਈ ਸਿਰਦਰਦੀ ਛੇੜ ਸਕਦੇ ਹਨ। ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦਾ ਰੁਝਾਨ ਹੈ ਅਤੇ ਛੇਤੀ ਵਾਇਰਲ ਹੋਣ ਲਈ ਨਿੱਤ ਨਵੀਂ ਰੀਲ ਬਣਾਉਂਦਾ ਹੈ। ਜਿਸ 'ਚ ਕਈ ਵਾਰ ਉਹ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਇਹ ਜ਼ੋਖਮ ਤੱਕ ਚੁੱਕਦੇ ਹਨ।

ਰੀਲ ਬਣਾਉਣ ਦੇ ਚੱਕਰ 'ਚ ਨਿਯਮ ਤੋੜੇ: ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਨੂੰ ਰੀਲ ਬਣਾਉਂਣਾ ਕਾਫੀ ਮਹਿੰਗਾ ਪਿਆ। ਜਿਸ ਤੋਂ ਬਾਅਦ ਸਬੰਧਿਤ ਥਾਣੇ ਦੀ ਪੁਲਿਸ ਵਲੋਂ ਆਪਣੀ ਕਾਰਵਾਈ ਕਰ ਦਿੱਤੀ। ਦੱਸ ਦਈਏ ਕਿ ਨੈਸ਼ਨਲ ਹਾਈਵੇ 'ਤੇ ਇੰਸਟਾਗ੍ਰਾਮ ਰੀਲ ਬਣਾਉਣ ਦੇ ਚੱਕਰ 'ਚ ਇੱਕ ਕੁੜੀ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਥਾਰ ਦੇ ਬੰਪਰ 'ਤੇ ਬੈਠ ਕੇ ਚੱਲਦੀ ਗੱਡੀ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਚ ਦੱਸਿਆ ਜਾ ਰਿਹਾ ਕਿ ਇੰਸਟਾਗ੍ਰਾਮ 'ਤੇ ਇੱਕ ਮੀਲੀਅਨ ਫਾਲੋਅਰ ਹੋਣ ਦੀ ਖੁਸ਼ੀ 'ਚ ਉਸ ਨੇ ਇਹ ਰੀਲ ਬਣਾਈ ਸੀ, ਜੋ ਕਾਫ਼ੀ ਵਾਇਰਲ ਹੋ ਗਈ।

ਗੱਡੀ ਜ਼ਬਤ ਕਰਕੇ ਕੀਤੀ ਕਾਰਵਾਈ:ਉਧਰ ਕੁੜੀ ਦੀ ਰੀਲ ਨੂੰ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਪਲੇਟਫਾਰਮ 'ਤੇ ਲੋਕਾਂ ਵਲੋਂ ਲਗਾਤਾਰ ਟਰੋਲ ਕੀਤਾ ਗਿਆ ਜਿਸ ਤੋਂ ਬਾਅਦ ਦਸੂਹਾ ਪੁਲਿਸ ਵੱਲੋਂ ਗੱਡੀ ਦਾ ਨੰਬਰ ਟਰੇਸ ਕਰਕੇ ਕਾਰਵਾਈ ਕਰਦੇ ਹੋਏ ਗੱਡੀ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਗਿਆ। ਇੰਨ੍ਹਾਂ ਹੀ ਨਹੀਂ ਬਲਕਿ ਕਾਰ ਚਾਲਕ ਸਮੇਤ ਲੜਕੀ ਅਤੇ ਕਾਰ ਵਿੱਚ ਸਵਾਰ ਹੋਰ ਵਿਅਕਤੀਆਂ ਖਿਲਾਫ ਵੀ ਪੁਲਿਸ ਵੱਲੋਂ ਟ੍ਰੈਫਿਕ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨਿਯਮ ਤੋੜਨ ਵਾਲਿਆਂ ਨੂੰ ਪੁਲਿਸ ਦੀ ਚਿਤਾਵਨੀ:ਇਸ ਸਬੰਧੀ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਰ 'ਚ ਬੈਠੀ ਇਸ ਲੜਕੀ ਵੱਲੋਂ ਬਣਾਈ ਗਈ ਰੀਲ ਦਸੂਹਾ ਨੇੜੇ ਨੈਸ਼ਨਲ ਹਾਈਵੇ 'ਤੇ ਬਣੀ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਇਸ ਗੱਡੀ ਦਾ ਨੰਬਰ ਟਰੇਸ ਕੀਤਾ ਅਤੇ ਇਸ ਦਾ ਪਤਾ ਲੱਗਣ ਤੋਂ ਬਾਅਦ ਇਸ ਗੱਡੀ ਨੂੰ ਥਾਣਾ ਦਸੂਹਾ ਵਿਖੇ ਲਿਆਂਦਾ ਗਿਆ ਅਤੇ ਇਸ ਨੂੰ ਜ਼ਬਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੀਡੀਓ ਦੇ ਚੱਕਰ 'ਚ ਅਜਿਹੇ ਸਟੰਟ ਨਾ ਕੀਤੇ ਜਾਣ ਜੋ ਹੋਰ ਲੋਕਾਂ ਲਈ ਮੁਸ਼ਕਿਲ ਖੜੀ ਕਰਦੇ ਹੋਣ। ਉਨ੍ਹਾਂ ਕਿਹਾ ਕਿ ਜੇ ਇਸ ਤਰਾਂ ਹੁੰਦਾ ਤਾਂ ਪੁਲਿਸ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕਰੇਗੀ।

ABOUT THE AUTHOR

...view details