ਪੰਜਾਬ

punjab

ਬਿਜਲੀ ਵਿਭਾਗ ਨੂੰ ਧਾਲੀਵਾਲ ਦੇ ਸਖਤ ਨਿਰਦੇਸ਼, ਸ਼ੋਰਟ ਸਰਕਟ ਨਾਲ ਫਸਲ ਸੜੀ ਤਾਂ ਅਧਿਕਾਰੀ ਜ਼ਿੰਮੇਦਾਰ

By

Published : Mar 16, 2023, 5:09 PM IST

Updated : Mar 16, 2023, 8:23 PM IST

Minister Dhaliwal gave strict instructions to the electricity department

ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਗੁਰਦਾਸਪੁਰ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਸ ਵਾਰ ਸ਼ੋਰਟ ਸਰਕਟ ਨਾਲ ਫਸਲ ਸੜਦੀ ਹੈ ਤਾਂ ਅਧਿਕਾਰੀ ਜ਼ਿੰਮੇਦਾਰ ਹੋਣਗੇ।

Cabinet Minister Kuldeep Dhaliwal : ਬਿਜਲੀ ਵਿਭਾਗ ਨੂੰ ਧਾਲੀਵਾਲ ਦੇ ਸਖਤ ਨਿਰਦੇਸ਼, ਸ਼ੋਰਟ ਸਰਕਟ ਨਾਲ ਫਸਲ ਸੜੀ ਤਾਂ ਅਧਿਕਾਰੀ ਜਿੰਮੇਦਾਰ

ਗੁਰਦਾਸਪੁਰ :ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚ ਕੇ ਜ਼ਿਲੇ ਦੇ ਸਮੂਹ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਵਲੋਂ ਜ਼ਿਲੇ ਅੰਦਰ ਚੱਲ ਰਹੇ ਵੱਖ-ਵੱਖ ਨਿਰਮਾਣ ਕਾਰਜਾਂ ਅਤੇ ਮਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜਾਇਜ਼ਾ ਲਿਆ ਗਿਆ ਹੈ। ਇਸ ਮੌਕੇ ਉੱਤੇ ਉਨ੍ਹਾਂ ਨੇ ਬਿਜਲੀ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ।

ਸ਼ਾਰਟ ਸਰਕਟ ਨਾਲ ਅੱਗ ਲੱਗੀ ਤਾਂ ਅਧਿਕਾਰੀ ਜਿੰਮੇਦਾਰ :ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਗੁਰਦਾਸਪੁਰ ਜ਼ਿਲ੍ਹੇ ਅੰਦਰ ਬਿਜਲੀ ਦੇ ਸ਼ਾਰਟ ਸਰਕਟ ਨਾਲ਼ ਫਸਲ ਨੂੰ ਅੱਗ ਲੱਗਣ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸਦੇ ਜ਼ੁੰਮੇਵਾਰ ਜਿਲ੍ਹੇ ਦੇ ਅਧਿਕਾਰੀ ਖੁਦ ਹੋਣਗੇ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਦੇ ਅਹੁਦੇ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਤਲਬ ਕਿਤੇ ਜਾਣ ਦੇ ਸਵਾਲ ਉੱਤੇ ਮੰਤਰੀ ਧਾਲੀਵਾਲ ਪੱਲਾ ਝਾੜਦੇ ਹੋਏ ਵੀ ਨਜ਼ਰ ਆਏ।

ਇਹ ਵੀ ਪੜ੍ਹੋ :Metro Plan Meeting: ਟ੍ਰਾਈਸਿਟੀ ਵਿੱਚ ਮੈਟਰੋ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਨਾਲ ਮੰਤਰੀਆਂ ਦੀ ਬੈਠਕ, ਯੋਜਨਾ 'ਤੇ ਹੋਈ ਚਰਚਾ

ਕਣਕ ਦੇ ਸੀਜ਼ਨ ਨੂੰ ਲੈਕੇ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ :ਜਿਲ੍ਹਾ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਹਨ। ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਜੋ ਵੀ ਨਿਰਮਾਣ ਕਾਰਜ ਅਧੂਰੇ ਪਏ ਹਨ, ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਕਣਕ ਦੇ ਸੀਜ਼ਨ ਨੂੰ ਲੈਕੇ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿਜਲੀ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਜੇਕਰ ਜ਼ਿਲ੍ਹੇ ਅੰਦਰ ਸ਼ਾਰਟ ਸਰਕਟ ਨਾਲ਼ ਫਸਲ ਨੂੰ ਅੱਗ ਲੱਗਣ ਦਾ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਉਸ ਦੇ ਜ਼ੁੰਮੇਵਾਰ ਅਧਿਕਾਰੀ ਖੁਦ ਹੋਣਗੇ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਯਾਦ ਰਹੇ ਕਿ ਕਣਕ ਦੇ ਸੀਜਨ ਦੌਰਾਨ ਖੇਤਾਂ ਵਿੱਚ ਅਕਸਰ ਬਿਜਲੀ ਦੀਆਂ ਤਾਰਾਂ ਨਾਲ ਸ਼ੋਰਟ ਸਰਕਿਟ ਹੁੰਦਾ ਹੈ। ਕਈ ਵਾਰ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਕਣਕ ਦਾ ਨੁਕਸਾਨ ਵੀ ਹੁੰਦਾ ਹੈ। ਇਹ ਪਹਿਲਾਂ ਵੀ ਫੈਸਲਾ ਲਿਆ ਜਾਂਦਾ ਰਿਹਾ ਹੈ ਕਿ ਬਿਜਲੀ ਵਿਭਾਗ ਦੀ ਜਿੰਮੇਦਾਰੀ ਤੈਅ ਹੁੰਦੀ ਰਹੀ ਹੈ। ਪਰ ਇਸ ਵਾਰ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ।

Last Updated :Mar 16, 2023, 8:23 PM IST

ABOUT THE AUTHOR

...view details