ਪੰਜਾਬ

punjab

DGP ਵੀਕੇ ਭਵਰਾ ਨੂੰ ਕੱਢੇ ਗਏ ਨੋਟਿਸ ਤੇ ਬੋਲੇ ਮਜੀਠੀਆ

By

Published : Sep 1, 2022, 8:55 PM IST

Updated : Sep 1, 2022, 10:51 PM IST

Bikram Majithia said on the notice issued to DGP VK Bhavra

ਬਿਕਰਮ ਮਜੀਠੀਆ ਨੇ ਕਿਹਾ ਕਿ ਡੀਜੀਪੀ ਵੀਕੇ ਭਵਰਾ ਨੂੰ ਕੱਢੇ ਗਏ ਨੋਟਿਸ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਹੀ ਵੀਕੇ ਭਵਰਾ ਨੂੰ ਲਗਾਇਆ ਸੀ ਜੇਕਰ ਕੋਈ ਅਮਨ ਕਾਨੂੰਨ ਦੀ ਸਥਿਤੀ ਉਸ ਸਮੇਂ ਵਿਗੜੀ ਹੈ ਤਾਂ ਇਸ ਦੀ ਜ਼ਿੰਮੇਵਾਰ ਉਸ ਸਮੇਂ ਦੀ ਸਰਕਾਰ ਵੀ ਹੈ ਕੱਲੀ ਜ਼ਿੰਮੇਵਾਰੀ ਡੀਜੀਪੀ ਤੇ ਨਹੀਂ ਸੁੱਟੀ ਜਾ ਸਕਦੀ।

ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਗੁਰਦਾਸਪੁਰ ਦੇ ਪਿੰਡ ਨੌਸ਼ਹਿਰਾ ਮੱਝਾ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਯੂਥ ਪ੍ਰਧਾਨ ਰਮਨ ਸਿੰਘ ਸੰਧੂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸੇ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਡੀਜੀਪੀ ਵੀਕੇ ਭਵਰਾ ਨੂੰ ਕੱਢੇ ਗਏ ਨੋਟਿਸ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਹੀ ਵੀਕੇ ਭਵਰਾ ਨੂੰ ਲਗਾਇਆ ਸੀ ਜੇਕਰ ਕੋਈ ਅਮਨ ਕਾਨੂੰਨ ਦੀ ਸਥਿਤੀ ਉਸ ਸਮੇਂ ਵਿਗੜੀ ਹੈ ਤਾਂ ਇਸ ਦੀ ਜ਼ਿੰਮੇਵਾਰ ਉਸ ਸਮੇਂ ਦੀ ਸਰਕਾਰ ਵੀ ਹੈ ਕੱਲੀ ਜ਼ਿੰਮੇਵਾਰੀ ਡੀਜੀਪੀ ਤੇ ਨਹੀਂ ਸੁੱਟੀ ਜਾ ਸਕਦੀ।

ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਐਕਸਾਈਜ਼ ਪਾਲਿਸੀ ਤੇ ਬੋਲਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜੇ ਲੁਟੂ ਟੋਲੇ ਨੇ ਦਿੱਲੀ ਵਿਚ ਐਕਸਾਈਜ਼ ਪਾਲਿਸੀ ਬਣਾਈ ਹੈ, ਉਸ ਦੀ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਅਤੇ ਉਸੇ ਲੁਟੂ ਟੋਲੇ ਨੇ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਬਣਾਈ ਹੈ।

DGP ਵੀਕੇ ਭਵਰਾ ਨੂੰ ਕੱਢੇ ਗਏ ਨੋਟਿਸ ਤੇ ਬੋਲੇ ਮਜੀਠੀਆ

ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਬਣੀ ਐਕਸਾਈਜ਼ ਪਾਲਿਸੀ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਦੇ ਵੱਲੋਂ ਡੀਜੀਪੀ ਵੀਕੇ ਭਵਰਾ ਨੂੰ ਕੱਢੇ ਗਏ ਨੋਟਿਸ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਹੀ ਵੀਕੇ ਭਵਰਾ ਨੂੰ ਲਗਾਇਆ ਸੀ ਜੇਕਰ ਕੋਈ ਅਮਨ ਕਾਨੂੰਨ ਦੀ ਸਥਿਤੀ ਉਸ ਸਮੇਂ ਵਿਗੜੀ ਹੈ ਤਾਂ ਇਸ ਦੀ ਜ਼ਿੰਮੇਵਾਰ ਉਸ ਸਮੇਂ ਦੀ ਸਰਕਾਰ ਵੀ ਹੈ ਕੱਲੀ ਜ਼ਿੰਮੇਵਾਰੀ ਡੀਜੀਪੀ ਤੇ ਨਹੀਂ ਸੁੱਟੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਕਿਉਰਿਟੀ ਵਿਡਰਾਲ ਕਰਕੇ ਉਸ ਦੀ ਸੂਚੀ ਨੂੰ ਟਵਿੱਟਰ ਹੈਂਡਲ ਤੇ ਜਨਤਕ ਕੀਤਾ ਸੀ, ਜਿਸ ਕਰਕੇ ਗਾਇਕ ਸਿੱਧੂ ਮੁਸੇਵਾਲਾ ਦੀ ਮੌਤ ਹੋਈ ਹੈ। ਇਸ ਤੇ ਵੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਕਹਿ ਕੇ ਹੋਰ ਵੀ ਰਗੜੇ ਲਗਾਏ।

ਇਹ ਵੀ ਪੜ੍ਹੋ:ਘਰੇਲੂ ਹਿੰਸਾ ਦੀ ਸ਼ਿਕਾਰ MLA ਬਲਜਿੰਦਰ ਕੌਰ, ਥੱਪੜ ਮਾਰਦੇ ਦੀ ਵੀਡੀਓ VIRAL

Last Updated :Sep 1, 2022, 10:51 PM IST

ABOUT THE AUTHOR

...view details