ਪੰਜਾਬ

punjab

ਫ਼ਿਰੋਜਪੁਰ 'ਚ ਸਰਹੱਦ ਦੀ ਫ਼ੈਸਿੰਗ 'ਤੇ ਸ਼ੱਕੀ ਵਿਅਕਤੀ ਕਾਬੂ

By

Published : Mar 10, 2019, 11:17 PM IST

ਫ਼ਿਰੋਜਪੁਰ 'ਚ ਕਸਬਾ ਗੁਰੂਹਰਸਹਾਏ ਦੇ ਨੇੜੇ ਸਰਹੱਦੀ ਚੌਂਕੀ ਬਹਾਦੁਰਕੇ ਵਿੱਚ ਫੈਸਿੰਗ ਨੇੜੇ ਘੁੰਮਦੇ ਇੱਕ ਸ਼ੱਕੀ ਵਿਅਕਤੀ ਨੂੰ ਬੀ.ਐੱਸ.ਐੱਫ ਦੇ ਜਵਾਨਾਂ ਨੇ ਕੀਤਾ ਕਾਬੂ।

ਸ਼ੱਕੀ ਵਿਅਕਤੀ

ਫ਼ਿਰੋਜਪੁਰ: ਬੀਤੀ ਰਾਤ ਸ਼ਹਿਰ 'ਚ ਕਸਬਾ ਗੁਰੂਹਰਸਹਾਏ ਦੇ ਨੇੜੇ ਸਰਹੱਦੀ ਚੌਂਕੀ ਬਹਾਦੁਰਕੇ ਵਿੱਚ ਫੈਸਿੰਗ ਨੇੜੇ ਘੁੰਮਦੇ ਇੱਕ ਸ਼ੱਕੀ ਵਿਅਕਤੀ ਨੂੰ ਬੀ.ਐੱਸ.ਐੱਫ ਦੇ ਜਵਾਨਾ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਸ਼ੱਕੀ ਵਿਅਕਤੀ

ਦੱਸ ਦਈਏ, ਅਸਿਸਟੈਂਟ ਕਮਾਂਡੈਂਟ ਮੁਕੇਸ਼ ਵਰਮਾ ਨੇ ਇਸ ਵਿਅਕਤੀ ਤੋਂ ਪੁੱਛਗਿਛ ਕਰਨ ਤੋਂ ਬਾਅਦ ਪੁਲਿਸ ਨੂੰ ਸੌਂਪ ਦਿੱਤਾ। ਇਸ ਸਬੰਧੀ ਡੀ.ਐੱ.ਪੀ ਗੁਰਜੀਤ ਸਿੰਘ ਨੇ ਦੱਸਿਆ ਕਿ ਬਹਾਦੁਰਕੇ ਚੌਂਕੀ ਦੀ ਕੰਡੀਲੀ ਤਾਰ ਦੇ ਕੋਲ ਘੁੰਮਦੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹ ਵਿਅਕਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਇਸ ਦੀ ਪਛਾਣ ਕਾਨਹਾ ਪੁੱਤਰ ਮੰਗਹੀ ਰਾਮ ਜ਼ਿਲ੍ਹਾ ਉਜੈਨ ਮੱਧ ਪ੍ਰਦੇਸ਼ ਵਜੋਂ ਹੋਈ ਹੈ।




Sent from my Samsung Galaxy smartphone.

ਹੈੱਡਲਾਇਨ- ਭਾਰਤ ਪਾਕਿਸਤਾਨ ਦੇ ਤਨਾ ਤੋਂ ਬਾਦ ਸਰਹਦ ਤੇ ਪਕਿਸਤਾਨੀ ਨਾਗਰਿਕਾਂ ਦਾ ਆਣਾ ਅਤੇ ਸ਼ਕੀ ਲੋਕਾਂ ਦੇ ਆਵਨ ਵਿਚ ਆਇ ਤੇਜੀ।

ਚਾਹੇ ਕੋਈ ਵੀ ਵੱਡੀ ਵਾਰਦਾਤ ਸਾਮਣੇ ਨਹੀਂ ਆਇ ਪਰ ਫਿਰ ਵੀ ਬੀ ਐਸ ਐਫ ਅਤੇ ਪੁਲਿਸ ਦਾ ਸਾਵਧਾਨ ਰਹਿਣਾ ਜਰੂਰੀ ਹੈ।

ਐਂਕਰ- ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਗੁਰੁਹਾਰਸਾਹਿਏ ਦੇ ਨੇੜੇ ਬੀ ਓ ਪੀ ਬਹਾਦੁਰ ਕੇ ਦੇ ਨੇੜੇ ਕੰਡਿਆਲੀ ਤਾਰ ਦੇ ਕੋਲੋ ਇਕ ਘੁੰਮਦੇ ਇਕ ਸ਼ਕੀ ਬੰਦੇ ਨੂੰ ਹਿਰਾਸਤ ਵਿਚ ਲਿਆ।

ਵਿਓ- ਬੀ ਐਸ ਐਫ ਦੇ ਸਹਾਇਕ ਕਮਾਂਡੈਂਟ ਮੁਕੇਸ਼ ਵਰਮਾ ਨੇ ਦੱਸਿਆ ਕਿ ਸ਼ਕੀ ਬੰਦੇ ਤੋਂ ਪੁੱਛਗਿੱਛ ਕਰਨ ਤੋਂ ਬਾਦ ਪੁਲਿਸ ਨੂੰ ਸੌੰਪ ਦਿੱਤਾ ਜਾਣਕਾਰੀ ਦੇਂਦੇ ਹੋਏ ਡੀ ਐਸ ਪੀ ਪੁਲਿਸ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਕੀ ਬੰਦੇ ਤੋਂ ਪੁੱਛਗਿੱਛ ਬਾਦ ਪਤਾ ਲੱਗਾ ਕਿ ਇਹ ਮਾਨਸਿਕ ਰੋਗੀ ਹੈ ਇਸ ਦਾ ਨਾਂ ਕਨਾਹਾਂ ਪੁੱਤਰ ਮੰਗੀ ਰਾਮ ਜ਼ਿਲਾ ਉਜੈਨ ਮਦ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਗੇ ਪੁੱਛਗਿੱਛ ਜਾਰੀ ਹੈ।

ਬਾਈਟ- ( ਗੁਰਜੀਤ ਸਿੰਘ ਡੀ ਐਸ ਪੀ)

ABOUT THE AUTHOR

...view details