ਪੰਜਾਬ

punjab

ਮਾਰਕੀਟ 'ਚ ਵਿਕਾਸ ਕਾਰਜ ਮੁਕੰਮਲ ਨਾਂ ਹੋਣ ਦੇ ਚਲਦੇ ਦੁਕਾਨਾਦਾਰਾਂ ਨੇ ਸਿਆਸੀ ਪਾਰੀਟਆਂ ਦਾ ਕੀਤਾ ਬਾਈਕਾਟ

By

Published : Feb 5, 2021, 6:44 PM IST

ਪੰਜਾਬ 'ਚ 14 ਫਰਵਰੀ ਨੂੰ ਨਗਰ ਪੰਚਾਇਤ ਤੇ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਉਥੇ ਹੀ ਫਾਜ਼ਿਲਕਾ ਦੀ ਸ਼ਰਮਾ ਮਾਰਕੀਟ 'ਚ ਵਿਕਾਸ ਕਾਰਨਜ ਮੁਕੰਮਲ ਨਾ ਹੋਣ ਦੇ ਚਲਦੇ ਦੁਕਾਨਦਾਰਾਂ ਨੇ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਹੈ।

ਦੁਕਾਨਾਦਾਰਾਂ ਨੇ ਸਿਆਸੀ ਪਾਰੀਟਆਂ ਦਾ ਕੀਤਾ ਬਾਈਕਾਟ
ਦੁਕਾਨਾਦਾਰਾਂ ਨੇ ਸਿਆਸੀ ਪਾਰੀਟਆਂ ਦਾ ਕੀਤਾ ਬਾਈਕਾਟ

ਫਾਜ਼ਿਲਕਾ: 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਜਿਥੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰਨ ਮਗਰੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਉਥੇ ਹੀ ਫਾਜ਼ਿਲਕਾ ਦੀ ਸ਼ਰਮਾ ਮਾਰਕੀਟ 'ਚ ਵਿਕਾਸ ਕਾਰਜ ਮੁਕੰਮਲ ਨਾ ਹੋਣ ਦੇ ਚਲਦੇ ਦੁਕਾਨਦਾਰਾਂ ਨੇ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਸ਼ਰਮਾ ਮਾਰਕੀਟ ਨੂੰ ਬਣੇ 15 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਥੇ ਨਾਂ ਹੀ ਸੜਕ ਬਣਾਈ ਗਈ ਹੈ ਤੇ ਨਾਂ ਹੀ ਸੀਵਰੇਜ ਸਿਸਟਮ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਮੌਸਮ 'ਚ ਮਾਰਕੀਟ ਦੀਆਂ ਸੜਕਾਂ ਪਾਣੀ ਨਾਲ ਭਰ ਜਾਂਦੀਆ ਹਨ। ਪਾਣੀ ਦੀ ਸਹੀ ਨਿਕਾਸੀ, ਸੜਕਾਂ ਆਦਿ ਨਾ ਹੋਣ ਕਾਰਨ ਦੁਕਾਨਦਾਰਾਂ ਸਣੇ ਆਉਣ ਵਾਲੇ ਗਾਹਕਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਖ਼ਰਾਬ ਸੜਕਾਂ ਦੇ ਚਲਦੇ ਮਾਰਕੀਟ 'ਚ ਗਾਹਕ ਬੇਹਦ ਘੱਟ ਆਉਂਦੇ ਹਨ। ਗਾਹਕ ਨਾ ਹੋਣ ਦੇ ਚਲਦੇ ਉਨ੍ਹਾਂ ਨੂੰ ਆਰਥਿਕ ਮੰਦੀ ਦੀ ਮਾਰ ਝੱਲਣੀ ਪੈਂਦੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਕਈ ਸਾਲਾਂ ਬੀਤੇ, ਸਰਕਾਰਾਂ ਬਦਲੀਆਂ,ਪਰ ਮਾਰਕੀਟ ਦੇ ਹਾਲਾਤ ਨਹੀਂ ਬਦਲੇ। ਇਸ ਕਰਾਨ ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਹੈ।

ABOUT THE AUTHOR

...view details