ਪੰਜਾਬ

punjab

Damage in Fazilka due to Rain: ਝੱਖੜ ਨੇ ਜੜ੍ਹੋਂ ਪੱਟੇ ਦਰੱਖ਼ਤ, ਸੂਬੇ ਦੇ ਇਸ ਜ਼ਿਲ੍ਹੇ ਵਿੱਚੋਂ ਆਈਆਂ ਤਬਾਹੀ ਦੀਆਂ ਤਸਵੀਰਾਂ

By

Published : Mar 24, 2023, 10:00 PM IST

Updated : Mar 25, 2023, 6:19 AM IST

ਮੀਂਹ ਹਨੇਰੀ ਨਾਲ ਪੰਜਾਬ ਦੇ ਕਈ ਪਿੰਡਾਂ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬਕੈਨ ਵਾਲਾ 'ਚ ਤੇਜ਼ ਹਨੇਰੀ ਨਾਲ ਕਈ ਖੇਤਾਂ 'ਚ ਲਗਾਏ ਦਰੱਖਤ ਵੀ ਉਖੜ ਗਏ ਹਨ। ਇਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

Big damage due to rain in village 'Bakain Wala' of district Fazilka
Damage in Fazilka due to Rain : ਮੀਂਹ ਝੱਖੜ ਨੇ ਜੜ੍ਹੋਂ ਪੱਟ ਸੁੱਟੇ ਬੂਟੇ, ਫਾਜਿਲਕਾ ਦੇ ਇਸ ਪਿੰਡੋਂ ਆਈਆਂ ਦਿਲ ਕੰਬਾਊ ਤਸਵੀਰਾਂ

Damage in Fazilka due to Rain : ਮੀਂਹ ਝੱਖੜ ਨੇ ਜੜ੍ਹੋਂ ਪੱਟ ਸੁੱਟੇ ਬੂਟੇ, ਫਾਜਿਲਕਾ ਦੇ ਇਸ ਪਿੰਡੋਂ ਆਈਆਂ ਦਿਲ ਕੰਬਾਊ ਤਸਵੀਰਾਂ

ਫਾਜ਼ਿਲਕਾ :ਜ਼ਿਲ੍ਹਾ ਫਾਜ਼ਿਲਕਾ ਪੰਜਾਬ ਦੇ ਰਾਜਸਥਾਨ ਦੀ ਹੱਦ ਲਾਗੇ ਪੈਂਦੇ ਪਿੰਡ ਬਕੈਨ ਵਾਲਾ 'ਚ ਮੀਂਹ ਦੇ ਨਾਲ ਤੇਜ਼ ਹਨੇਰੀ ਆਈ ਹੈ, ਜਿਸ 'ਚ ਕਈ ਖੇਤਾਂ 'ਚ ਲਗਾਏ ਦਰੱਖਤ ਵੀ ਉਖੜ ਗਏ ਹਨ। ਜਾਣਕਾਰੀ ਮੁਤਾਬਿਕ ਇਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਹਾਲੇ ਤੱਕ ਬਹੁਤ ਨੁਕਸਾਨ ਹੋਣ ਦੀ ਜਾਣਕਾਰੀ ਹੈ। ਦੂਜੇ ਪਾਸੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਮੌਸਮ ਹੋਰ ਵਿਗੜਨ ਦੀ ਸੰਭਾਵਨਾ ਜਾਹਿਰ ਕੀਤੀ ਹੈ।

ਕਈ ਥਾਂਈਂ ਫਸਲਾਂ ਦਾ ਵੱਡਾ ਨੁਕਸਾਨ :ਇਹ ਵੀ ਜ਼ਿਕਰਯੋਗ ਹੈ ਕਿ ਬੇਮੌਸਮੀ ਬਰਸਾਤ ਦੇ ਕਾਰਨ ਕਿਸਾਨਾਂ ਦੀ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰੁਕ-ਰੁਕ ਕੇ ਹੋ ਰਹੀ ਇਸ ਆਫ਼ਤ ਦੀ ਬਰਸਾਤ ਕਾਰਣ ਉਨ੍ਹਾਂ ਦੀ ਫਸਲ ਡਿੱਗ ਕੇ ਤਾਂ ਖਰਾਬ ਹੁੰਦੀ ਹੀ ਹੈ, ਪਰ ਇਸ ਨਾਲ ਕਿਸਾਨ ਉੱਤੇ ਆਰਥਿਕ ਬੋਝ ਦੁੱਗਣਾ ਪੈ ਜਾਂਦਾ ਹੈ। ਖੇਤਾਂ ਦੇ ਵਿੱਚ ਡਿੱਗੀ ਹੋਈ ਫਸਲ ਦੇ ਮੁੱਖ ਤੌਰ ਉੱਤੇ ਦੋ ਨੁਕਸਾਨ ਹੁੰਦੇ ਹਨ। ਪਹਿਲਾਂ ਤਾਂ ਫਸਲ ਦਾ ਦਾਣਾ ਕਾਲਾ ਹੋ ਜਾਂਦਾ ਹੈ ਅਤੇ ਪਸ਼ੂਆਂ ਦੇ ਚਾਰੇ ਦੇ ਵਿੱਚ ਵਰਤਣ ਵਾਲੀ ਤੂੜੀ ਨਹੀਂ ਬਣਦੀ। ਦੂਜਾ ਨੁਕਸਾਨ ਹੁੰਦਾ ਹੈ ਕਿ ਫਸਲ ਨੂੰ ਪੈ ਰਿਹਾ ਦਾਣਾ ਨਹੀਂ ਭਰਦਾ ਜਿਸ ਕਾਰਣ ਫਸਲ ਦਾ ਝਾੜ ਵੀ ਨਹੀਂ ਨਿਕਲਦਾ ਅਤੇ ਕਿਸਾਨ ਨੂੰ ਦੋਹਰੀ ਮਾਰ ਪੈਂਦੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸੀਐੱਮ ਮਾਨ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਦੇ ਹੁਕਮ ਤਾਂ ਦਿੱਤੇ ਨੇ ਪਰ ਹੁਣ ਤੱਕ ਕੋਈ ਵੀ ਸਬੰਧਿਤ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਣਕ ਦੀ ਪੱਕੀ ਫਸਲ ਨੁਕਸਾਨੀ ਗਈ ਸੀ ਅਤੇ ਉਸ ਦਾ ਵੀ ਮੁਆਵਜ਼ਾ ਸਰਕਾਰਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ।

ਮੁੱਖ ਮੰਤਰੀ ਨੇ ਦਿੱਤੇ ਹਨ ਗਿਰਦਾਵਰੀ ਦੇ ਹੁਕਮ :ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਟਵੀਟ ਕਰਕੇ ਕਿਸਾਨਾਂ ਨੂੰ ਹੌਂਸਲਾ ਦਿੱਤਾ ਹੈ। ਆਪਣੇ ਟਵੀਟ ਵਿੱਚ ਮਾਨ ਨੇ ਕਿਹਾ ਹੈ ਕਿ ਜਿੱਥੇ ਵੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਫਸਲਾਂ, ਬਾਗਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ ਓਥੇ ਸਪੈਸ਼ਲ ਗਿਰਦਾਵਰੀ ਹਫ਼ਤੇ ਦੇ ਅੰਦਰ ਕਰਕੇ ਰਿਪੋਰਟ ਦੇਣ ਲਈ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਲਿਖਿਆ ਕਿ ਮੇਰੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਹੌਸਲਾ ਅਤੇ ਯਕੀਨ ਰੱਖੋ ਸਰਕਾਰ ਤੁਹਾਡੇ ਨਾਲ ਹੈ।

ਇਹ ਵੀ ਪੜ੍ਹੋ :Twitter Account Banned : ਅੰਮ੍ਰਿਤਪਾਲ ਦੀ ਹਨੇਰੀ 'ਚ ਕਈਆਂ ਦੇ ਟਵਿੱਟਰ ਖਾਤੇ ਉਡੇ, ਪੜ੍ਹੋ ਕੀਹਦੇ-ਕੀਹਦੇ ਉੱਤੇ ਲੱਗਿਆ ਬੈਨ

ਕੁਦਰਤੀ ਆਫਤਾਂ ਨੇ ਸਤਾਏ ਕਿਸਾਨ :ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੋਂ ਗਿਰਦਾਵਰੀ ਕਰਵਾਉਣ ਉਸ ਤੋਂ ਬਾਅਦ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੌਰਾਨ ਕਿਸਾਨੀ ਉੱਤੇ ਕੁਦਰਤੀ ਆਫਤਾਂ ਕਾਰਣ ਵੱਡੇ ਆਰਥਿਕ ਬੋਝ ਪਏ ਹਨ। ਬੀਤੇ ਸਾਲਾਂ ਦੌਰਾਨ ਵਧੀ ਹੋਈ ਗਰਮੀ ਦੇ ਕਾਰਨ ਕਣਕ ਦੇ ਝਾੜ ਵਿੱਚ ਕਮੀ ਆਈ ਅਤੇ ਕਿਸਾਨਾਂ ਦੇ ਲਈ ਲਾਹੇਵੰਦ ਧੰਦੇ ਦੁੱਧ ਉਤਪਾਦਨ ਨੂੰ ਲੰਪੀ ਸਕਿੰਨ ਨੇ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਨਾਲ ਦੀ ਨਾਲ ਹੀ ਮੁਆਵਜ਼ਾ ਵੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਲਦ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਉਹ ਮਜਬੂਰਨ ਸੜਕਾਂ ਉੱਤੇ ਆਉਣਗੇ।

Last Updated :Mar 25, 2023, 6:19 AM IST

ABOUT THE AUTHOR

...view details