ਪੰਜਾਬ

punjab

Train accident in Faridkot: ਲਾਪਰਵਾਹੀ ਨੇ ਲਈ ਦੋ ਸੁਰੱਖਿਆ ਗਾਰਡਾਂ ਦੀ ਜਾਨ, ਕੰਨਾਂ 'ਚ ਹੈਡਫੋਨ ਲਗਾ ਕੇ ਕਰ ਰਹੇ ਸਨ ਰੇਲਵੇ ਟਰੈਕ ਕਰਾਸ

By ETV Bharat Punjabi Team

Published : Oct 31, 2023, 5:19 PM IST

ਫਰੀਦਕੋਟ ਕੋਟਕਪੂਰਾ ਵਿਖੇ ਰੇਲਵੇ ਲਾਈਨ ਕਰਾਸ ਕਰਦੇ ਹੋਏ ਸੁਰੱਖਿਆ ਗਾਰਡ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਹੈੱਡਫੋਨ ਲਗਾ ਕੇ ਟ੍ਰੈਕ 'ਤੇ ਘੁੰਮ ਰਹੇ ਸਨ। ਹੈੱਡਫੋਨ ਲੱਗੇ ਹੋਣ ਕਾਰਨ ਉਹ ਇੰਜਣ ਦਾ ਹਾਰਨ ਨਹੀਂ ਸੁਣ ਸਕੇ। (Securty Gurd Deth in Rail Accident)

Two security guards lost their lives in a train accident in Faridkot
ਲਾਪਰਵਾਹੀ ਨੇ ਲਈ ਦੋ ਸੁਰੱਖਿਆ ਗਾਰਡਾਂ ਦੀ ਜਾਨ, ਕੰਨਾਂ 'ਚ ਹੈਡਫੋਨ ਲਗਾ ਕੇ ਕਰ ਰਹੇ ਸਨ ਰੇਲਵੇ ਟਰੈਕ ਕਰਾਸ

ਲਾਪਰਵਾਹੀ ਨੇ ਲਈ ਦੋ ਸੁਰੱਖਿਆ ਗਾਰਡਾਂ ਦੀ ਜਾਨ

ਫਰੀਦਕੋਟ:ਜ਼ਿਲ੍ਹਾ ਫਰੀਦਕੋਟ ਵਿਖੇ ਰੇਲ ਇੰਜਣ ਦੀ ਲਪੇਟ ਵਿੱਚ ਆਉਣ ਕਾਰਨ ਦੋ ਸੁਰੱਖਿਆ ਗਾਰਡਾਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਹੈੱਡਫੋਨ ਲਗਾ ਕੇ ਗਾਣੇ ਸੁਣਦੇ ਹੋਏ ਟਰੈਕ 'ਤੇ ਚੱਲ ਰਹੇ ਸਨ। ਜਿਸ ਕਾਰਨ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਿਕ ਇਹ ਹਾਦਸਾ ਵਾਂਦਰ ਜਟਾਣਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ।

ਕੰਨਾਂ 'ਚ ਹੈੱਡਫੋਨ ਲਗਾਏ ਹੋਏ ਸਨ:ਉਥੇ ਹੀ ਰੇਲਵੇ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਟਰੇਨ ਦਾ ਇੰਜਣ ਕੋਟਕਪੂਰਾ ਤੋਂ ਬਰੀਵਾਲਾ ਵੱਲ ਜਾ ਰਿਹਾ ਸੀ। ਉਸੇ ਸਮੇਂ ਇਹ ਸੁਰੱਖਿਆ ਗਾਡਰ ਰੇਲਵੇ ਟਰੈਕ 'ਤੇ ਸਨ ਅਤੇ ਕੰਨਾਂ 'ਚ ਹੈੱਡਫੋਨ ਲਗਾਏ ਹੋਏ ਸਨ। ਇਸ ਕਾਰਨ ਉਨ੍ਹਾਂ ਨੂੰ ਇੰਜਣ ਦੀ ਆਵਾਜ਼ ਨਹੀਂ ਸੁਣੀ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਇੱਕ ਨੌਜਵਾਨ ਦਾ ਨਾਂਅ ਪਵਨ ਕੁਮਾਰ ਪੁੱਤਰ ਸਵਦੇਸ਼ ਕੁਮਾਰ (21) ਅਤੇ ਦੂਜੇ ਦਾ ਖੇਮਾ ਚੋਪੜਾ (27) ਪੁੱਤਰ ਪ੍ਰਿਥੀਰਾਜ ਹੈ। ਦੋਵੇਂ ਸੁਰੱਖਿਆ ਗਾਡਰ ਬਰੀਵਾਲਾ ਦੇ ਹੀ ਰਹਿਣ ਵਾਲੇ ਸਨ।

ਰੇਲਵੇ ਦੇ ਸਾਮਾਨ ਦੀ ਦੇਖਭਾਲ ਲਈ ਉਸ ਥਾਂ 'ਤੇ ਨਿਯੁਕਤ ਕੀਤਾ: ਜ਼ਿਕਰਯੋਗ ਹੈ ਕਿ ਵਾਂਦਰ ਜਟਾਣਾ ਰੇਲਵੇ ਸਟੇਸ਼ਨ 'ਤੇ ਰੇਲਵੇ ਲਾਈਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਦੋਵੇਂ ਸੁਰੱਖਿਆ ਗਾਰਡਸ ਨੂੰ ਰੇਲਵੇ ਦੇ ਸਾਮਾਨ ਦੀ ਦੇਖਭਾਲ ਲਈ ਉਸ ਥਾਂ 'ਤੇ ਨਿਯੁਕਤ ਕੀਤਾ ਗਿਆ ਸੀ। ਘਟਨਾ ਨੂੰ ਲੈ ਕੇ ਕੋਟਕਪੂਰਾ ਰੇਲਵੇ ਚੌਕੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਨੌਜਵਾਨਾਂ ਨੂੰ ਇੱਕ ਮਹੀਨਾ ਪਹਿਲਾਂ ਨਿੱਜੀ ਸਮਾਨ ਦੀ ਹਿਫਾਜ਼ਤ ਲਈ ਰੱਖਿਆ ਗਿਆ ਸੀ। ਇਸ ਦੌਰਾਨ ਘੁੰਮਣ ਫਿਰਨ ਦੌਰਾਨ ਇਸ ਘਟਨਾ ਨੇ ਦੋ ਪਰਿਵਾਰ ਉਜਾੜ ਦਿੱਤੇ।

ABOUT THE AUTHOR

...view details