ਪੰਜਾਬ

punjab

'ਇਸ ਇਮਾਨਦਾਰ ਸਰਕਾਰ ਨੇ ਸਾਡੀ ਰੋਜੀ ਰੋਟੀ ਵੀ ਕੀਤੀ ਬੰਦ'

By

Published : Sep 30, 2022, 7:17 PM IST

Truck operators protest against the government in Faridkot
Truck operators protest against the government in Faridkot ()

Bagha Puranas of Faridkot ਏਰੀਏ ਦੇ ਟਰੱਕ ਉਪਰੇਟਰਾਂ ਨੇ ਸਰਕਾਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਕੱਤਰ ਆਰਟੀਏ ਫਰੀਦਕੋਟ ਦੀ ਕਥਿਤ ਢਿੱਲ ਮੱਠ ਕਾਰਨ ਉਹਨਾਂ ਦੀਆਂ ਗੱਡੀਆਂ ਘਰੇ ਖੜ੍ਹੀਆਂ ਹਨ। ਜਿੰਨ੍ਹਾਂ ਦੀਆਂ ਕਰੀਬ 80/80 ਹਜਾਰ ਰੁਪੈ ਦੀਆਂ ਕਿਸ਼ਤਾਂ ਅਤੇ ਡਰਾਇਵਰਾਂ ਦਾ ਖਰਚਾ ਉਹਨਾਂ ਨੂੰ ਪੱਲਿਓਂ ਦੇਣਾ ਪੈ ਰਿਹਾ ਹੈ। Truck operators protest in Faridkot.Latest news of Faridkot truck operators.

ਫਰੀਦਕੋਟ: ਬਾਘਾਪੁਰਾਣਾਂ ਏਰੀਏ ਦੇ ਟਰੱਕ ਉਪਰੇਟਰ ਸਕੱਤਰ ਆਰਟੀਏ ਫਰੀਦਕੋਟ ਤੋਂ ਬਹੁਤ ਦੁਖੀ ਦਿਖਾਈ ਦੇ ਰਹੇ ਹਨ। ਜਿਸ ਕਾਰਨ ਟਰੱਕ ਉਪਰੇਟਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਟਰੱਕ ਉਪਰੇਟਰਾਂ ਦਾ ਕਹਿਣਾ ਹੈ ਕਿ ਸਕੱਤਰ ਆਰਟੀਏ ਫਰੀਦਕੋਟ ਦੀ ਕਥਿਤ ਢਿੱਲ ਮੱਠ ਕਾਰਨ ਉਹਨਾਂ ਦੀਆਂ ਗੱਡੀਆਂ ਘਰੇ ਖੜ੍ਹੀਆਂ ਹਨ। ਜਿੰਨ੍ਹਾਂ ਦੀਆਂ ਕਰੀਬ 80/80 ਹਜਾਰ ਰੁਪੈ ਦੀਆਂ ਕਿਸ਼ਤਾਂ ਅਤੇ ਡਰਾਇਵਰਾਂ ਦਾ ਖਰਚਾ ਉਹਨਾਂ ਨੂੰ ਪੱਲਿਓਂ ਦੇਣਾ ਪੈ ਰਿਹਾ ਹੈ। ਪਰ ਆਰਟੀਏ ਦਫਤਰ ਫਰੀਦਕੋਟ ਉਹਨਾਂ ਨੂੰ ਮਿੱਠੀ ਗੋਲੀ ਦੇਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਰਹੀ। Truck operators protest in Faridkot.Latest news of Faridkot truck operators.

Truck operators protest against the government in Faridkot

ਇਸੇ ਦੌਰਾਨ ਦੁਖੀ ਹੋਏ ਟਰੱਕ ਉਪਰੇਟਰਾਂ ਨੇ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਗੱਲਬਾਤ ਕਰਦਿਆ ਮੋਗਾ ਜਿਲ੍ਹੇ ਦੇ ਬਾਘਾਪੁਰਾਣਾਂ ਤੋਂ ਆਏ ਦਰਜਨ ਤੋਂ ਵੱਧ ਟਰੱਕ ਉਪਰੇਟਰਾਂ ਨੇ ਆਪਣਾਂ ਦੁੱਖ ਦੱਸਦੇ ਹੋਏ ਕਿਹਾ ਕਿ ਉਹਨਾਂ ਦੀਆ ਗੱਡੀਆਂ ਦੀ ਪਾਸਿੰਗ ਸਕੱਤਰ ਆਰਟੀਏ ਫਰੀਦਕੋਟ ਤੋਂ ਹੋਣੀ ਹੈ। ਕਰੀਬ ਇਕ-ਇਕ ਮਹੀਨਾਂ ਪਹਿਲਾਂ ਉਹਨਾਂ ਨੇ ਫੀਸਾਂ ਵੀ ਭਰੀਆਂ ਹਨ ਅਤੇ ਐਮਵੀਆਈ ਨੇ ਉਹਨਾਂ ਦੇ ਵਹੀਕਲਾਂ ਦੀ ਜਾਂਚ ਵੀ ਕਰ ਲਈ ਹੈ ਪਰ ਹੁਣ ਆਨਲਾਈਨ ਰਿਕਾਰਡ ਵਿਚ ਸਕੱਤਰ ਆਰਟੀਏ ਫਰੀਦਕੋਟ ਵੱਲੋਂ ਇਕ ਓਟੀਪੀ ਲਗਾ ਕੇ ਦੇਣਾ ਹੈ।

ਪਰ ਸਕੱਤਰ ਆਰਟੀਏ ਫਰੀਦਕੋਟ ਵੱਲੋਂ ਕਰੀਬ ਇਕ ਮਹੀਨੇ ਤੋਂ ਉਹਨਾਂ ਨੂੰ ਲਟਕਾਇਆ ਜਾ ਰਿਹਾ ਅਤੇ ਅੱਜ ਕੱਲ੍ਹ ਅੱਜ ਕੱਲ੍ਹ ਕਹਿ ਕੇ ਸਾਰਿਆ ਜਾ ਰਿਹਾ। ਉਹਨਾਂ ਦੱਸਿਆ ਕਿ ਸਕੱਤਰ ਆਰਟੀਏ ਫਰੀਦਕੋਟ ਦਾ ਚਾਰਜ ਇਹਨੀਂ ਦਿਨ੍ਹੀਂ ਐਸਡੀਐਮ ਫਰੀਦਕੋਟ ਮੈਡਮ ਬਲਜੀਤ ਕੌਰ ਕੋਲ ਹੈ ਅਤੇ ਉਹ ਕਈਵਾਰ ਮੈਡਮ ਬਲਜੀਤ ਕੌਰ ਨੂੰ ਮਿਲ ਚੁੱਕੇ ਹਨ ਪਰ ਉਹ ਹਮੇਸ਼ਾ ਅੱਗਲੇ ਦਿਨ ਹੱਲ ਹੋਣ ਬਾਰੇ ਕਹਿ ਕੇ ਤੋਰ ਦਿੰਦੇ ਹਨ।

ਉਹਨਾਂ ਕਿਹਾ ਕਿ ਉਹਨਾਂ ਦੀਆਂ ਗੱਡੀਆਂ ਦੀ ਕਿਸ਼ਤ ਹੀ 80/80 ਹਜਾਰ ਰੁਪੈ ਮਹੀਨਾਂ ਹੈ ਅਤੇ ਡਰਾਇਵਿੰਗ ਸਟਾਫ ਦਾ ਖਰਚਾ ਵੱਖਰਾ ਹੈ। ਉਹਨਾਂ ਕਿਹਾ ਕਿ ਬਿਨ੍ਹਾਂ ਪਾਸਿੰਗ ਦੇ ਉਹ ਜੇਕਰ ਆਪਣੀਆਂ ਗੱਡੀਆਂ ਨੂੰ ਰੋਡ ਤੇ ਲੈ ਕੇ ਜਾਂਦੇ ਹਨ ਤਾਂ ਉਹਨਾਂ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ। ਇਸ ਲਈ ਉਹਨਾਂ ਦਾ ਵੱਡਾ ਆਰਥਿਕ ਨੁਕਸਾਨ ਸਿਰਫ ਸਕੱਤਰ ਆਰਟੀਏ ਫਰੀਦਕੋਟ ਦੀ ਅਣਗਹਿਲੀ ਅਤੇ ਸਮੇਂ ਸਿਰ ਕੰਮ ਨਾ ਕਰਨ ਨੂੰ ਲੈ ਕੇ ਹੀ ਹੋ ਰਿਹਾ।

ਉਹਨਾਂ ਕਿਹਾ ਕਿ ਇਸ ਤੋਂ ਚੰਗਾ ਤਾਂ ਸਾਨੂੰ ਲੋਟੂ ਸਰਕਾਰਾਂ ਹੀ ਸਨ ਜਿੰਨ੍ਹਾਂ ਵਿਚ ਕੰਮ ਤਾਂ ਸਮੇਂ ਤੇ ਹੋ ਜਾਂਦਾ ਸੀ, ਜਦੋਂ ਦੀ ਇਮਾਨਦਾਰ ਸਰਕਾਰ ਆਈ ਹੈ ਲੋਕਾਂ ਦੇ ਕੰਮ ਕਾਜ ਠੱਪ ਪਏ ਹਨ। ਉਹਨਾਂ ਕਿਹਾ ਕਿ ਅੱਗੇ ਝੋਨੇ ਦਾ ਸੀਜਨ ਸੁਰੂ ਹੋਣ ਵਾਲਾ ਹੈ ਉਹਨਾਂ ਦੀਆਂ ਗੱਡੀਆਂ ਦੀ ਪਾਸਿੰਗ ਨਾਂ ਹੋਣ ਕਾਰਨ ਉਹ ਸੀਜਨ ਵੀ ਨਹੀਂ ਲਗਾ ਸਕਣਗੇ। ਉਹਨਾਂ ਮੰਗ ਕੀਤੀ ਟਰੱਕ ਉਪਰੇਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮਿਲੇ ਸਨ ਅਤੇ ਮੰਗ ਪੱਤਰ ਦਿੱਤਾ ਸੀ ਪਰ ਫਿਰ ਵੀ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।

ਇਸ ਪੂਰੇ ਮਾਮਲੇ ਸੰਬੰਧੀ ਜਦੋਂ ਸਕੱਤਰ ਆਰਟੀਏ ਅਤੇ ਐਸਡੀਐਮ ਫਰੀਦਕੋਟ ਮੈਡਮ ਬਲਜੀਤ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਨਾਂ ਤਾਂ ਸਕੱਤਰ ਆਰਟੀਏ ਦਫਤਰ ਵਿਚ ਹਾਜ਼ਰ ਮਿਲੇ ਅਤੇ ਨਾਂ ਹੀ ਐਸਡੀਐਮ ਦਫਤਰ ਫਰੀਦਕੋਟ ਵਿਚ ਮਿਲੇ।

ਇਹ ਵੀ ਪੜ੍ਹੋ:ਮੰਦਰ ਦੀ ਗੋਲਕ ਵਿੱਚੋਂ ਮਿਲਿਆ ਪਾਕਿਸਤਾਨੀ ਨੋਟ, ਦਿੱਤੀ ਮੰਦਰ ਦੇ ਸੇਵਾਦਾਰ ਨੂੰ ਧਮਕੀ ਅਤੇ ਮੰਗੀ ਫਿਰੌਤੀ

ABOUT THE AUTHOR

...view details