ਪੰਜਾਬ

punjab

ਸ਼ੇਖ ਫ਼ਰੀਦ ਆਗਮਨ ਪੁਰਬ 2022 ਮੌਕੇ ਕਾਫਲਾ ਏ ਵਿਰਾਸਤ ਦਾ ਆਯੋਜਨ

By

Published : Sep 21, 2022, 10:27 AM IST

Updated : Sep 21, 2022, 6:12 PM IST

Baba Sheikh Farid Aagman Purab

ਫਰੀਦਕੋਟ ਵਿਖੇ ਤੀਜੇ ਦਿਨ ਸ਼ੇਖ ਫ਼ਰੀਦ ਆਗਮਨ ਪੁਰਬ 2022 ਮੌਕੇ ਕਾਫਲਾ-ਏ-ਵਿਰਾਸਤ ਦਾ ਆਯੋਜਨ ਕੀਤਾ ਗਿਆ। ਇਸ ਕਾਫਲਾ-ਏ-ਵਿਰਾਸਤ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਨੇ ਰਵਾਨਾ ਕੀਤਾ।

ਫਰੀਦਕੋਟ: ਜ਼ਿਲ੍ਹੇ ਵਿਖੇ ਸ਼ੇਖ ਫ਼ਰੀਦ ਆਗਮਨ ਪੁਰਬ 2022 ਦੇ ਤੀਜੇ ਦਿਨ ਕਾਫਲਾ-ਏ-ਵਿਰਾਸਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਰਾਜਾਂ ਦੇ ਪਹਿਰਾਵੇ ਪਹਿਨ ਸਕੂਲੀ ਬੱਚਿਆਂ ਅਤੇ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਦੱਸ ਦਈਏ ਕਿ ਕਿਲ੍ਹਾਂ ਮੁਬਾਰਕ ਤੋਂ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਨੇ ਕਾਫਲਾ-ਏ-ਵਿਰਾਸਤ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

ਸ਼ੇਖ ਫ਼ਰੀਦ ਆਗਮਨ ਪੁਰਬ 2022

ਇਸ ਮੌਕੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ ਰੂਹੀ ਦੁੱਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਫਲਾ ਏ ਵਿਰਾਸਤ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਵੱਖ ਵੱਖ ਸੂਬਿਆਂ ਦੇ ਸਭਿਆਚਾਰਕ ਪਹਿਰਾਵੇ ਪ੍ਰਦਰਸ਼ਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮਕਸਦ ਸਿਰਫ ਇਹੀ ਹੈ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਕਲਚਰ ਨੂੰ ਨੌਜਵਾਨ ਜਾਣ ਸਕਣ।

ਇਸ ਮੌਕੇ ਇਸ ਕਾਫਲਾ ਏ ਵਿਰਾਸਤ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੇ ਕਿਹਾ ਉਹਨਾਂ ਨੇ ਬਹੁਤ ਆਨੰਦ ਮਾਣਿਆ ਅਤੇ ਉਹਨਾਂ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ।

ਇਹ ਵੀ ਪੜੋ:ਪਿੰਡਾਂ ਵਿੱਚ ਜੰਗਲੀ ਬਾਘ ਦੇ ਦਾਖਲ ਹੋਣ ਕਾਰਨ ਦਹਿਸ਼ਤ ਦਾ ਮਾਹੌਲ

Last Updated :Sep 21, 2022, 6:12 PM IST

ABOUT THE AUTHOR

...view details