ਪੰਜਾਬ

punjab

ਪਿੰਡ ਟਹਿਣਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਢਾਈ ਕੰਧ

By

Published : Jul 19, 2022, 12:34 PM IST

ਫਰੀਦਕੋਟ ਦੇ ਪਿੰਡ ਟਹਿਣਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਘਰ ਦੇ ਬਾਹਰ ਕੱਢੀ ਗਈ ਕੰਧ ਨੂੰ ਢਾਅ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ।

ਕੰਧ ਨੂੰ ਲੈਕੇ ਦੋ ਧਿਰਾਂ ਆਮੋਹ-ਸਾਹਮਣੇ
ਕੰਧ ਨੂੰ ਲੈਕੇ ਦੋ ਧਿਰਾਂ ਆਮੋਹ-ਸਾਹਮਣੇ

ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਟਹਿਣਾਂ (The village branches of the district) ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਦੀ ਮਦਦ ਨਾਲ ਘਰ ਦੇ ਬਾਹਰ ਕੱਢੀ ਗਈ ਕੰਧ ਢਾਅ ਦਿੱਤੀ ਗਈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ‘ਤੇ ਸਿਆਸੀ (Political on district administration and police) ਸਹਿ ਤਹਿਤ ਧੱਕੇਸਾਹੀ ਕਰਨ ਦੇ ਇਲਜਾਂਮ ਲਗਾਏ ਹਨ। ਪੀੜਤ ਪਰਿਵਾਰ ਵੱਲੋਂ ਸਿੱਧੇ ਤੌਰ ‘ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਧੱਕੇਸਾਹੀ ਕਰਾਰ ਦਿੱਤਾ ਗਿਆ। ਜਦੋਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਜਾਇਜ ਤੌਰ ‘ਤੇ ਰੋਕਿਆ ਹੋਇਆ ਰਾਸਤਾ ਖੁਲਵਾਉਣ ਦੀ ਗੱਲ ਕਹੀ ਗਈ ਹੈ।

ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲਿਸ ‘ਤੇ ਇਲਜਾਮ ਲਗਾਏ ਕਿ ਪੁਲਿਸ ਨੇ ਉਨ੍ਹਾਂ ਦੀ 29 ਜੂਨ ਨੂੰ ਦਿੱਤੀ ਹੋਈ ਦਰਖਾਸਤ ‘ਤੇ ਤਾਂ ਕੋਈ ਕਾਰਵਾਈ ਕੀਤੀ ਨਹੀਂ, ਪਰ ਦੂਜੀ ਧਿਰ ਵੱਲੋਂ ਦਿੱਤੀ ਦਰਖਾਸਤ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆ ਪੀੜਤ ਔਰਤ ਅਤੇ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹੇ ਦੇ ਪਿੰਡ ਵਿੱਚੋਂ ਨਹਿਰੀ ਪਾਣੀ ਵਾਲੀ ਕੱਸੀ ਲੰਘਦੀ ਹੈ, ਜਿਸ ਦੇ ਦੋਹੀਂ ਪਾਸੀ ਕਰੀਬ 11-11 ਫੁੱਟ ਜਗ੍ਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਪਹਿਲਾਂ ਟਰੱਕ ਵਗੈਰਾ ਖੜ੍ਹੇ ਕਰਨ ਲਈ ਆਪਣੀ ਮਾਲਕੀ ਵਾਲੀ ਜਗ੍ਹਾ ਰਾਸਤੇ ਵਜੋਂ ਛੱਡੀ ਗਈ ਸੀ, ਜਿਸ ‘ਤੇ ਪੰਚਾਇਤ ਨੇ ਉਨ੍ਹਾਂ ਦੀ ਗੈਰ ਹਾਜਰੀ ਵਿੱਚ ਖੜਵੰਜਾ ਚਿਣ ਦਿੱਤਾ ਸੀ।

ਕੰਧ ਨੂੰ ਲੈਕੇ ਦੋ ਧਿਰਾਂ ਆਮੋਹ-ਸਾਹਮਣੇ

ਉਨ੍ਹਾਂ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੇ ਆਪਣੀ ਮਾਲਕੀ ਵਾਲੀ ਜਗ੍ਹਾ ਵਿੱਚ ਕੰਧ ਕੱਢਣੀ ਚਾਹੀ ਤਾਂ ਪਿੰਡ ਦੇ ਕੁਝ ਲੋਕ ਜੋ ਸੱਤਾਧਾਰੀ ਪਾਰਟੀ ਦੇ ਵੱਡੇ ਲੀਡਰ ਦੇ ਨਜਦੀਕੀ ਹਨ। ਉਨ੍ਹਾਂ ਖ਼ਿਲਾਫ਼ ਰਾਸਤਾ ਰੋਕਣ ਸੰਬੰਧੀ ਦਰਖਾਸਤ ਦਿੱਤੀ ਸੀ। ਜਿਸ ‘ਤੇ ਕੁਝ ਦਿਨ ਪਹਿਲਾਂ ਰਾਜੀਨਾਂਮਾਂ ਵੀ ਹੋਇਆ ਸੀ ਅਤੇ ਕੰਧ ਦਾ ਕਰੀਬ 3 ਫੁੱਟ ਹਿੱਸਾ ਢਾਅ ਕੇ ਕੱਸੀ ਦੇ ਨਾਲ ਲਗਦੇ 11 ਫੁੱਟ ਥਾਂ ਦੀ ਬਜਾਏ 14 ਫੁੱਟ ਦਾ ਰਾਸਤਾ ਚਾਲੂ ਕਰ ਦਿੱਤਾ ਸੀ, ਪਰ ਸੱਤਾਧਾਰੀ ਪਾਰਟੀ ਦੇ ਕਥਿਤ ਦਬਾਅ ਕਾਰਨ ਅੱਜ ਫਿਰ ਪ੍ਰਸ਼ਾਸਨ ਨੇ ਆ ਕੇ ਉਹਨਾਂ ਦੀ ਕੰਧ ਧੱਕੇ ਨਾਲ ਢਾਅ ਦਿੱਤੀ।

ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹ ਜਗ੍ਹਾ ਉਨ੍ਹਾਂ ਦੀ ਮਾਲਕੀ ਦੀ ਹੈ ਅਤੇ ਪ੍ਰਸ਼ਾਸਨ ਇਸ ਦੀ ਮਿਣਤੀ ਕਰ ਲਵੇ, ਜਿੱਥੇ ਨਿਸ਼ਾਨ ਦੇਹੀ ਆਵੇਗੀ, ਉਨ੍ਹਾਂ ਨੂੰ ਮਨਜੂਰ ਹੋਵੇਗੀ, ਪਰ ਪ੍ਰਸ਼ਾਸਨ ਨੇ ਬਿਨ੍ਹਾਂ ਨਿਸ਼ਾਨ ਦੇਹੀ ਕੀਤੇ ਹੀ ਉਨ੍ਹਾਂ ਨਾਲ ਧੱਕੇਸਾਹੀ ਕੀਤੀ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਪੂਰੇ ਮਾਮਲੇ ਸੰਬੰਧੀ ਜਦ ਮੌਕੇ ‘ਤੇ ਪਹੁੰਚੇ ਏਡੀਸੀ (ਵਿਕਾਸ਼) ਪ੍ਰੀਤ ਮਹਿੰਦਰ ਸਿੰਘ ਸਹੋਤਾ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਰਕਾਰੀ ਰਾਸਤਾ ਰੋਕੇ ਹੋਣ ਸੰਬੰਧੀ ਉਨ੍ਹਾਂ ਨੂੰ ਟਹਿਣਾਂ ਪਿੰਡ ਦੇ ਲੋਕਾਂ ਨੇ ਦਰਖਾਸਤ ਦਿੱਤੀ ਸੀ, ਜਿਸ ਸੰਬੰਧੀ ਪਹਿਲਾਂ ਇੱਥੇ ਆ ਕੇ ਐੱਸ.ਡੀ.ਐੱਮ. ਫਰੀਦਕੋਟ ਵੱਲੋਂ ਰਾਸਤਾ ਚਾਲੂ ਕਰਵਾਇਆ ਗਿਆ ਸੀ, ਪਰ ਅੱਜ ਇਸ ਪੂਰੇ ਕਥਿਤ ਨਜਾਇਜ਼ ਕਬਜੇ ਨੂੰ ਹਟਾ ਦਿੱਤਾ ਗਿਆ ਹੈ ਅਤੇ ਰਾਸਤਾ ਚਾਲੂ ਕਰ ਦਿੱਤਾ ਗਿਆ ਹੈ।

ਪੀੜਤ ਪਰਿਵਾਰ ਵੱਲੋਂ 29 ਮਈ ਨੂੰ ਦਿੱਤੀ ਹੋਈ ਦਰਖਾਸਤ ‘ਤੇ ਕਾਰਵਾਈ ਨਾ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ‘ਤੇ ਡੀ.ਐੱਸ.ਪੀ. ਫਰੀਦਕੋਟ ਨਾਲ ਜਦ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ, ਜੇਕਰ ਹਾਲੇ ਤੱਕ ਕਾਰਵਾਈ ਨਹੀਂ ਹੋਈ, ਤਾਂ ਉਹ ਇਸ ਬਾਰੇ ਵੈਰੀਫਾਈ ਕਰਨਗੇ।

ਇਹ ਵੀ ਪੜ੍ਹੋ:ਕਿਸਾਨ ਯੂਨੀਅਨਾਂ ਵੱਲੋਂ ਵੱਡਾ ਐਲਾਨ, ਇਸ ਦਿਨ ਦਿੱਲੀ ’ਚ ਮੁੜ ਲੱਗੇਗਾ ਧਰਨਾ !

ABOUT THE AUTHOR

...view details