ETV Bharat / state

ਕਿਸਾਨ ਯੂਨੀਅਨਾਂ ਵੱਲੋਂ ਵੱਡਾ ਐਲਾਨ, ਇਸ ਦਿਨ ਦਿੱਲੀ ’ਚ ਮੁੜ ਲੱਗੇਗਾ ਧਰਨਾ !

author img

By

Published : Jul 19, 2022, 7:51 AM IST

ਕਿਸਾਨ ਯੂਨੀਅਨਾਂ ਦੇਣ ਗਈਆਂ 22 ਅਗਸਤ ਨੂੰ ਦਿੱਲੀ ਵਿਖੇ ਧਰਨਾ
ਕਿਸਾਨ ਯੂਨੀਅਨਾਂ ਦੇਣ ਗਈਆਂ 22 ਅਗਸਤ ਨੂੰ ਦਿੱਲੀ ਵਿਖੇ ਧਰਨਾ

ਸ੍ਰੀ ਫਤਿਹਗੜ੍ਹ ਸਾਹਿਬ ਵਿੱਖੇ ਕਿਸਾਨ ਆਗੂਆਂ ਵੱਲੋਂ ਇੱਕ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ SKM ਵੱਲੋਂ 22 ਅਗਸਤ ਨੂੰ ਦਿੱਲੀ (Delhi) ਵਿਖੇ ਇੱਕ ਦਿਨ ਦਾ ਧਰਨਾ ਲਗਾਇਆ ਜਾਵੇਗਾ।

ਸ੍ਰੀ ਫਤਿਹਗੜ੍ਹ ਸਾਹਿਬ: ਕੇਂਦਰ ਸਰਕਾਰ (Central Govt) ਦੇ ਖ਼ਿਲਾਫ਼ ਮੁੜ ਤੋਂ ਕਿਸਾਨਾਂ (farmers) ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਕਿਸਾਨਾਂ (farmers) ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਖ਼ਿਲਾਫ਼ ਮੁੜ ਤੋਂ ਧਰਨੇ ਪ੍ਰਦਰਸ਼ਨ (Dharna demonstration again against the central government) ਕੀਤੇ ਜਾਣਗੇ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (Gurdwara Sri Fatehgarh Sahib) ਦੇ ਮੀਟਿੰਗ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (Bharatiya Kisan Union Ekta Sidhupur) ਦੀ ਮੀਟਿੰਗ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ (President of Bharatiya Kisan Union Ekta Sidhupur Jagjit Singh Dallewal) ਸ਼ਾਮਲ ਹੋਏ।

ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ SKM ਵੱਲੋਂ 22 ਅਗਸਤ ਨੂੰ ਦਿੱਲੀ (Delhi) ਵਿਖੇ ਇੱਕ ਦਿਨ ਦਾ ਧਰਨਾ ਲਗਾਉਣ ਦ‍ਾ ਪ੍ਰੋਗਰਾਮ ਹੈ। ਜਿਸ ਵਿੱਚ ਵੱਧ ਤੋਂ ਵੱਧ ਕਿਸਾਨ ਸ਼ਾਮਿਲ ਹੋਣ, ਤਾਂ ਜੋ ਦਿੱਲੀ ਮੋਰਚੇ ਦੀਆਂ ਬਾਕੀ ਰਹਿੰਦਿਆਂ ਮੰਗਾਂ ਜਿਵੇਂ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣਾ, MSP ਦਾ ਗਰੰਟੀ ਕਾਨੂੰਨ, ਅੰਦੋਲਨ ਦੌਰਾਨ ਪੂਰੇ ਦੇਸ਼ ਭਰ ਵਿੱਚ ਕਿਸਾਨਾਂ ‘ਤੇ ਦਰਜ ਪਰਚੇ ਰੱਦ ਕਰਵਾਉਣਾ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਕਿਸਾਨਾਂ ਦੀ ਪੂਰਨ ਤੌਰ ਤੇ ਕਰਜ਼ ਮੁਕਤੀ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆਦਿ ਮੰਗਾਂ ਨੂੰ ਲਾਗੂ ਕਰਵਾਇਆ ਜਾ ਸਕੇ।

ਕਿਸਾਨ ਯੂਨੀਅਨਾਂ ਦੇਣ ਗਈਆਂ 22 ਅਗਸਤ ਨੂੰ ਦਿੱਲੀ ਵਿਖੇ ਧਰਨਾ

ਉਨ੍ਹਾਂ ਕਿਹਾ ਕਿ ਉੱਥੇ ਹੀ ਅਗਲੇ ਪ੍ਰੋਗਰਾਮ ਬਾਰੇ 23 ਅਗਸਤ ਨੂੰ ਮੀਟਿੰਗ ਕੀਤੀ ਜਾਵੇਗੀ। ਡੱਲੇਵਾਲ ਨੇ ਕਿਹਾ ਜੋ ਪੰਜਾਬ ਵਿੱਚ ਭਾਰਤ ਮਾਲਾ ਸੜਕ ਕੱਢੀ ਜਾ ਰਹੀ ਹੈ। ਉਸ ਦੀ ਪੰਜਾਬ ਨੂੰ ਕੋਈ ਜ਼ਰੂਰਤ ਨਹੀਂ ਹੈ। ਕਿਉਂਕਿ ਹਰ ਕਸਬਾ ਕਿਸੇ ਨਾ ਕਿਸੇ ਸ਼ਹਿਰ ਦੇ ਨਾਲ ਪਹਿਲਾਂ ਹੀ ਜੁੜਿਆ ਹੋਇਆ ਹੈ। ਇਸ ਕਰਕੇ ਇਸ ‘ਤੇ ਰੋਕ ਲਗਾਈ ਜਾਵੇ, ਨਹੀਂ ਤਾਂ ਕਿਸਾਨ ਆਪਣਾ ਸੰਘਰਸ਼ ਤਿੱਖਾ ਕਰਨਗੇ।

ਉੱਥੇ ਹੀ ਉਨ੍ਹਾਂ ਕਿਹ‍ਾ ਕਿ 31 ਜੁਲਾਈ ਜੋ ਰੋਡ ਜਾਮ ਕਰਨ ਦਾ ਪ੍ਰੋਗਰਾਮ ਸੀ, ਉਸ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ (Martyrdom Day of Shaheed Udham Singh Ji) ਨੂੰ ਮੁੱਖ ਰੱਖਦੇ ਹੋਏ ਰੱਦ ਕੀਤਾ ਗਿਆ। ਉੱਥੇ ਹੀ ਰੇਲ ਰੋਕੋ ਅੰਦੋਲਨ ਦੇ ਬਾਰੇ ਉਨ੍ਹਾਂ ਕਿਹ‍ਾ ਕਿ ਇਹ ਰਾਜਨੀਤਿਕ ਪਾਰਟੀਆਂ ਨਾਲ ਲੋਕਾਂ ਦਾ ਫੈਸਲਾ ਹੈ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ।

ਇਹ ਵੀ ਪੜ੍ਹੋ: ਸਰਕਾਰੀ ਸਕੂਲ ਦਾ ਦੌਰਾ ਕਰਨ ਪਹੁੰਚੇ ਮੰਤਰੀ ਮੀਤ ਹੇਅਰ ਨੇ ਘੇਰੇ ਵਿਰੋਧੀ, ਕਹੀਆਂ ਵੱਡੀਆਂ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.