ਪੰਜਾਬ

punjab

ਪੰਜਾਬ ਪੁਲਿਸ ਵਿੱਚ ਤਾਇਨਾਤ ਇੱਕ ਡਾਗ ਨੇ ਜਿੱਤੀ ਜ਼ਿੰਦਗੀ ਦੀ ਜੰਗ, ਸਿੰਮੀ ਨਾਮ ਦੀ ਫੀਮੇਲ ਡਾਗ ਨੇ ਕੈਂਸਰ ਨੂੰ ਦਿੱਤੀ ਮਾਤ

By

Published : May 19, 2023, 1:37 PM IST

ਫਰੀਦਕੋਟ ਪੁਲਿਸ ਵਿੱਚ ਸਿੰਮੀ ਨਾਮ ਦੀ ਫੀਮੇਲ ਡਾਗ ਪੁਲਿਸ ਦੇ ਵੱਖ-ਵੱਖ ਓਪਰੇਸ਼ਨਾਂ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫੀਮੇਲ ਡਾਗ ਸਿੰਮੀ ਨੇ ਪੁਲਿਸ ਨੂੰ ਬਹੁਤ ਕੇਸਾਂ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੰਮੀ ਨੂੰ ਪਿਛਲੇ ਦਿਨਾਂ ਅੰਦਰ ਕੈਂਸਰ ਹੋ ਗਿਆ ਸੀ ਫਿਰ ਇਲਾਜ ਤੋਂ ਬਾਅਦ ਹੁਣ ਉਸ ਦੀ ਹਾਲਤ ਵਿੱਚ ਸੁਧਾਰ ਹੈ।

A female dog named Simmi is serving in Faridkot Police
ਪੰਜਾਬ ਪੁਲਿਸ ਵਿੱਚ ਤਾਇਨਾਤ ਇੱਕ ਡਾਗ ਨੇ ਜਿੱਤੀ ਜ਼ਿੰਦਗੀ ਦੀ ਜੰਗ, ਸਿੰਮੀ ਨਾਮ ਦੀ ਫੀਮੇਲ ਡਾਗ ਨੇ ਕੈਂਸਰ ਨੂੰ ਦਿੱਤੀ ਮਾਤ

ਪੁਲਿਸ ਵਿੱਚ ਸੇਵਾ ਨਿਭਾ ਰਹੀ ਡਾਗ ਸਿੰਮੀ


ਫਰੀਦਕੋਟ:
ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸੋਲਜਰ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਪੁਲਿਸ ਵਿੱਚ ਰਹਿ ਕੇ ਦੇਸ਼ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ। ਇਹ ਇੱਕ ਅਜਿਹੇ ਸਿਪਾਹੀ ਹੈ ਜੋ ਨਾ ਤਾਂ ਕੋਈ ਸੈਲਰੀ ਲੈਂਦਾ ਹੈ ਅਤੇ ਨਾ ਹੀ ਕੋਈ ਛੁੱਟੀ । ਜਿਸ ਨੇ ਪੰਜਾਬ ਪੁਲਿਸ ਵਿੱਚ ਰਹਿ ਕੇ ਆਪਣੀ ਡਿਊਟੀ ਕੀਤੀ ਅਤੇ ਇਸ ਦੌਰਾਨ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ, ਪਰ 3 ਸਾਲ ਦੀ ਲੰਮੀ ਬਿਮਾਰੀ ਦੇ ਬਾਅਦ ਇਸ ਨੇ ਕੈਂਸਰ ਨੂੰ ਹਰਾ ਕੇ ਹੁਣ ਫਿਰ ਤੋਂ ਦੇਸ਼ ਸੇਵਾ ਦੀ ਤਿਆਰੀ ਖਿੱਚ ਲਈ ਹੈ ।


ਆਓ ਦੱਸਦੇ ਹਾਂ ਇਹ ਸਿਪਾਹੀ ਹੈ ਕੌਣ?: ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੀ ਪੁਲਿਸ ਵਿੱਚ ਤਾਇਨਾਤ ਇੱਕ ਫੀਮੇਲ ਡਾਗ ਸਿੰਮੀ ਜਿਸਦੀ ਉਮਰ ਸਿਰਫ਼ 6 ਸਾਲ ਦੀ ਹੈ ਅਤੇ ਪਿਛਲੇ 3 ਸਾਲਾਂ ਤੋਂ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਸੀ। ਫ਼ਰੀਦਕੋਟ ਪੁਲਿਸ ਨੇ ਇਸਦਾ ਇਲਾਜ ਕਰਵਾਇਆ ਅਤੇ ਹੁਣ ਇਹ ਕੈਂਸਰ ਦੀ ਬਿਮਾਰੀ ਨੂੰ ਹਰਾ ਕੇ ਦੇਸ਼ ਦੀ ਸੇਵਾ ਲਈ ਮੁੜ ਤੋਂ ਤਿਆਰ ਹੈ। ਇਸ ਨੇ ਆਪਣੀ ਡਿਊਟੀ ਦੌਰਾਨ ਪੁਲਿਸ ਦੇ ਨਾਲ ਮਿਲ ਕੇ ਵੱਡੇ-ਵੱਡੇ ਆਪ੍ਰੇਸ਼ਨਾਂ ਵਿੱਚ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਹੈ । ਮੁਲਜਮਾਂ ਨੂੰ ਫੜਨ ਲਈ ਇਸ ਡਾਗ ਨੂੰ ਪੁਲਿਸ ਵਿਭਾਗ ਵੱਲੋਂ ਸਪੇਸ਼ਲ ਟਰੇਨਿੰਗ ਮਿਲੀ ਹੋਈ ਹੈ । ਇਸ ਨੇ ਕਈ ਵੱਡੇ ਮਰਡਰ ਕੇਸ ਅਤੇ ਡਰੱਗ ਰੈਕਿਟ ਆਪਣੀ ਸੁੰਘਣ ਸ਼ਕਤੀ ਨਾਲ ਹੱਲ ਕਰ ਕੇ ਦੋਸ਼ੀਆਂ ਤੱਕ ਪੁਲਿਸ ਨੂੰ ਪਹੰਚਾਇਆ ਹੈ।



  1. G-20 ਸੰਮੇਲਨ ਲਈ 124 ਝੁੱਗੀ-ਝੌਂਪੜੀ ਵਾਲਿਆਂ ਨੂੰ ਕਬਜ਼ਾ ਹਟਾਉਣ ਦਾ ਨੋਟਿਸ, ਸਮਾਜਿਕ ਸੰਗਠਨਾਂ ਵੱਲੋਂ ਵਿਰੋਧ
  2. Dharamsot Got Bail: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਰਿਹਾਅ, ਹਾਈ ਕੋਰਟ ਨੇ ਦਿੱਤੀ ਜ਼ਮਾਨਤ
  3. Raid News: 24 ਘੰਟਿਆਂ ਬਾਅਦ ਖਤਮ ਹੋਈ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਪਈ ਰੇਡ, ਸਹਿਯੋਗੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਜਾਰੀ

ਸਹੂਲਤਾਂ ਮੁਹੱਈਆ: ਇਸ ਮੌਕੇ ਜ਼ਿਲ੍ਹੇ ਦੇ ਐਸਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਇਸਦੇ ਖਾਣ ਪੀਣ ਤੋਂ ਲੈ ਕੇ ਏ.ਸੀ., ਕੂਲਰ , ਸਪੈਸ਼ਲ ਡਾਇਟ ਅਤੇ ਦਵਾਈਆਂ ਵਰਗੀਆਂ ਸਭ ਸਹੂਲਤਾਂ ਸਿੰਮੀ ਨੂੰ ਪੁਲਿਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁਹੱਈਆ ਕਰਵਾਈਆ ਜਾ ਰਹੀਆਂ ਹਨ । ਕਿਸੇ ਕੇਸ ਜਾਂ ਮਿਸ਼ਨ ਉੱਤੇ ਜਾਣ ਲਈ ਸਿੰਮੀ ਨੂੰ ਇੱਕ ਸਪੈਸ਼ਲ ਗੱਡੀ ਵੀ ਦਿੱਤੀ ਗਈ ਹੈ ਅਤੇ ਦੋ ਪੁਲਿਸ ਮੁਲਾਜ਼ਮ ਇਸ ਦੇ ਹਮੇਸ਼ਾ ਨਾਲ ਜਾਂਦੇ ਹਨ । ਹੈੱਡ ਕਾਂਸਟੇਬਲ ਕੁਲਬੀਰ ਸਿੰਘ ਦੀ ਦੇਖ-ਰੇਖ ਦੀ ਬਦੌਲਤ ਅੱਜ ਸਿੰਮੀਂ ਨੇ ਕੈਂਸਰ ਵਰਗੇ ਭਿਆਨਕ ਰੋਗ ਤੋਂ ਨਿਜਾਤ ਪਾ ਲਈ ਹੈ। ਇਸਦੀ ਡਾਇਟ ਤੋਂ ਲੈ ਕੇ ਦਵਾਈਆਂ ਤੱਕ ਸਭ ਕੁਲਬੀਰ ਸਿੰਘ ਜੋ ਇਸ ਦਾ ਡਾਗ ਹੈਂਡਲਰ ਹੈ ਉਹੀ ਖ਼ਿਆਲ ਰੱਖਦਾ ਹੈ। ਉਹ 24 ਘੰਟੇ ਇਸ ਦੇ ਨਾਲ ਰਹਿੰਦਾ ਹੈ ਅਤੇ ਜਦੋਂ ਕਿਤੇ ਡਿਊਟੀ ਉੱਤੇ ਜਾਣਾ ਹੋਵੇ ਤਾਂ ਇਹੀ ਇਸ ਨੂੰ ਲੈ ਕੇ ਜਾਂਦਾ ਹੈ । ਇਹੀ ਨਹੀਂ ਫ਼ਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਹਰਜੀਤ ਸਿੰਘ ਖੁਦ ਇਸਦਾ ਹਾਲ ਚਾਲ ਜਾਨਣ ਲਈ ਰੋਜ ਸ਼ਾਮ ਨੂੰ ਇਸ ਦੇ ਰੂਮ ਵਿੱਚ ਆਉਂਦੇ ਹਨ ।




ABOUT THE AUTHOR

...view details