ETV Bharat / state

Raid News: 24 ਘੰਟਿਆਂ ਬਾਅਦ ਖਤਮ ਹੋਈ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਪਈ ਰੇਡ, ਸਹਿਯੋਗੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਜਾਰੀ

author img

By

Published : May 19, 2023, 10:37 AM IST

Updated : May 19, 2023, 11:38 AM IST

ਪੰਜਾਬ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਅਤੇ ਮਲਹੋਤਰਾ ਗਰੁੱਪ 'ਤੇ ਵੀਰਵਾਰ ਸਵੇਰੇ ਕਰੀਬ 7 ਵਜੇ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੇ ਘਰ ਵਿੱਚ ਛਾਪੇਮਾਰੀ 24 ਘੰਟੇ ਬਾਅਦ ਖਤਮ ਹੋਈ ਹੈ, ਜਦਕਿ ਉਸ ਦੇ ਦਫ਼ਤਰ ਵਿੱਚ ਰੇਡ ਜਾਰੀ ਹੈ।

The raid on the house of the liquor dealer Deep Malhotra ended after 24 hours, the raid on the residences of the associates continues.
ਖਤਮ ਹੋਈ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਪਈ ਰੇਡ

ਲੁਧਿਆਣਾ : ਉਤਰੀ ਭਾਰਤ ਦੇ ਵੱਡੇ ਸ਼ਰਾਬ ਕਾਰੋਬਾਰੀ ਅਤੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਪੰਜ ਸਾਲ ਵਿਧਾਇਕ ਰਹਿ ਚੁੱਕੇ ਦੀਪ ਮਲਹੋਤਰਾ ਤੇ ਆਮਦਨ ਕਰ ਵਿਭਾਗ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ। ਵਿਭਾਗ ਵੱਲੋਂ ਬੀਤੇ ਕਰੀਬ 26 ਘੰਟਿਆਂ ਤੋਂ ਦੀਪ ਮਲਹੋਤਰਾ ਦੇ ਫਰੀਦਕੋਟ ਸਥਿਤ ਘਰ, ਦਫ਼ਤਰ ਅਤੇ ਸਹਿਯੋਗੀਆਂ ਦੇ ਠਿਕਾਣਿਆਂ 'ਤੇ ਰੇਡ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੀਪ ਮਲਹੋਤਰਾ ਇਨਕਮ ਟੈਕਸ ਵਿਚ ਚੋਰੀ ਕਰ ਰਹੇ ਹਨ ਜਿਸ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇੰਨੀ ਲੰਬੀ ਚੱਲ ਰਹੀ ਜਾਂਚ ਤੋਂ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਆਮਦਨ ਕਰ ਵਿਭਾਗ ਦੀਪ ਮਲਹੋਤਰਾ ਖਿਲਾਫ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਵਿਚ ਹੈ। ਵਿਭਾਗੀ ਸੂਤਰਾਂ ਅਨੁਸਾਰ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਅਮਲ ਵਿਚ ਲਿਆਉਂਦੀ ਹੈ,ਕਾਰੋਬਾਰੀ ਉੱਤੇ ਟੈਕਸ ਚੋਰੀ ਦੇ ਸ਼ੱਕ ਦੇ ਚਲਦਿਆਂ ਇਸ ਕਾਰਵਾਈ ਨੂੰ ਅਮਲ ਵਿਚ ਲਿਆਉਂਦਾ ਗਿਆ ਹੈ। ਕਾਰੋਬਾਰੀ ਦੇ ਬੈਂਕ ਖਾਤਿਆਂ ਤੋਂ ਲੈਕੇ ਹਰ ਇਕ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ।

ਸਗੇ ਸਬੰਧੀਆਂ ਦੇ ਘਰਾਂ ਵਿਚ ਵੀ ਹੋਈ ਰੇਡ : ਜ਼ਿਕਰਯੋਗ ਹੈ ਕਿ ਟੈਕਸ ਚੋਰੀ ਮਾਮਲੇ 'ਚ ਫਸੇ ਕਾਰੋਬਾਰੀ ਦੇ ਠਿਕਾਣਿਆਂ ਸਣੇ ਉੰਨਾ ਦੇ ਸਗੇ ਸਬੰਧੀਆਂ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਇਸ ਮਾਮਲੇ ਵਿਚ ਸ਼ਾਮਿਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਰੀਬ 2 ਮਹੀਨੇ ਪਹਿਲਾਂ ਈ.ਡੀ. ਵੱਲੋ ਵੀ ਦੀਪ ਮਲਹੋਤਰਾ ਦੀ ਫਰੀਦਕੋਟ ਸਥਿਤ ਰਿਹਾਇਸ਼ 'ਤੇ ਰੇਡ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਤੇ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਕਥਿਤ ਮੁਕੱਦਮਾਂ ਵੀ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਬੀਤੇ ਕੱਲ੍ਹ ਸਵੇਰ ਤੋਂ ਹੀ ਦੀਪ ਮਲਹੋਤਰਾ ਦੇ ਫਰੀਦਕੋਟ ਦੇ ਅਦਰਸ਼ ਨਗਰ ਸਥਿਤ ਘਰ ਅਤੇ ਮੁਹੱਲਾ ਖੋਖਰਾਂ ਸਥਿਤ ਦਫਤਰ ਦੇ ਨਾਲ ਨਾਲ ਉਹਨਾਂ ਦੇ ਸਹਿਯੋਗੀ ਫਰੀਦਕੋਟ ਦੇ ਅਦਰਸ਼ ਨਗਰ ਵਾਸੀ ਅਸ਼ੋਕ ਸੇਠੀ, ਡੋਗਰ ਬਸਤੀ ਵਾਸੀ ਹੈਪੀ ਠੇਕੇਦਾਰ ਅਤੇ ਇਕ ਹੋਰ ਨਜਦੀਕੀ ਅਤੇ ਵੱਡੇ ਬਿਜਨੈਸਮੈਨ ਅਸ਼ੋਕ ਸੱਚਰ ਦੇ ਘਰ ਰੇਡ ਕੀਤੀ ਗਈ। ਜਿੰਨਾਂ ਵਿਚੋਂ ਅਸ਼ੋਕ ਸੇਠੀ ਅਤੇ ਅਸ਼ੋਕ ਸੱਚਰ ਦੇ ਘਰਾਂ 'ਚ ਅਤੇ ਦੀਪ ਮਲਹੋਤਰਾ ਦੇ ਮੁਹੱਲਾ ਖੋਖਰਾਂ ਸਥਿਤ ਦਫਤਰ ਵਿਚ ਹਾਲੇ ਵੀ ਰੇਡ ਚੱਲ ਰਹੀ ਹੈ ।


  1. Youth Commit Suicide: ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਇਲਾਕਾ ਵਾਸੀਆਂ ਨੇ ਮ੍ਰਿਤਕ ਦਾ ਮਾਂ ਉਤੇ ਲਾਏ ਇਲਜ਼ਾਮ
  2. G-20 ਸੰਮੇਲਨ ਲਈ 124 ਝੁੱਗੀ-ਝੌਂਪੜੀ ਵਾਲਿਆਂ ਨੂੰ ਕਬਜ਼ਾ ਹਟਾਉਣ ਦਾ ਨੋਟਿਸ, ਸਮਾਜਿਕ ਸੰਗਠਨਾਂ ਵੱਲੋਂ ਵਿਰੋਧ
  3. ਪੰਜਾਬ ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਸੂਚੀ ਜਾਰੀ, ਸੰਸਦ ਮੈਂਬਰ ਤੋਂ ਲੈ ਕੇ ਸਾਬਕਾ ਵਿਧਾਇਕ ਸ਼ਾਮਲ

ਰੀਅਲ ਅਸਟੇਟ ਦਾ ਕਾਰੋਬਾਰ : ਸ਼ਰਾਬ ਦੇ ਕਾਰੋਬਾਰ ਦੇ ਨਾਲ ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ 'ਚ ਸ਼ਰਾਬ ਅਤੇ ਰੀਅਲ ਅਸਟੇਟ ਦਾ ਕਾਰੋਬਾਰ ਵੀ ਕਰਦਾ ਹੈ।

ਜੀਰਾ ਸ਼ਰਾਬ ਫੈਕਟਰੀ ਦਾ ਵਿਰੋਧ : ਜ਼ੀਰਾ ਸ਼ਰਾਬ ਫੈਕਟਰੀ ਖਿਲਾਫ ਚਲ ਰਹੇ ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜ਼ੀਰਾ ਵਿਖੇ ਮਲਹੋਤਰਾ ਸ਼ਰਾਬ ਫੈਕਟਰੀ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਲਈ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਲੋੜੀਂਦੇ ਸੈਂਪਲ ਤੱਕ ਭਰ ਲਏ। ਲੋਕਾਂ ਦਾ ਕਹਿਣਾ ਸੀ ਕਿ ਕਈ ਪਿੰਡਾਂ 'ਚ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਜਿਸ ਨੂੰ ਲੈਕੇ ਲੋਕ ਪ੍ਰੇਸ਼ਾਨ ਸਨ।

ਮਲਹੋਤਰਾ ਖਿਲਾਫ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦਾ: ਰੇਡ ਕਰਨ ਵਾਲੀ ਟੀਮ ਦੇ ਨਾਲ ਸੀਆਰਪੀ ਦੇ ਮੁਲਾਜ਼ਮ ਵੀ ਮੌਜੂਦ ਹਨ ਅਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਡ ਪਾਰਟੀ ਵਿਚ ਮਹਿਲਾ ਮੁਲਾਜ਼ਮ ਵੀ ਸ਼ਾਮਲ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਰੇਡ ਨੂੰ ਵੀ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸੂਤਰਾਂ ਦਾ ਮੰਨਣਾਂ ਕਿ ਇੰਨੀ ਲੰਬੀ ਚੱਲ ਰਹੀ ਰੇਡ ਤੋਂ ਇਹ ਸਾਫ ਹੋ ਰਿਹਾ ਹੈ ਕਿ ਆਮਦਨ ਕਰ ਵਿਭਾਗ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਖਿਲਾਫ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦਾ। ਫਿਲਹਾਲ ਜਾਂਚ ਕਰ ਰਹੀਆਂ ਟੀਮਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਅਤੇ ਕੋਈ ਸਾਹਮਣੇ ਨਹੀਂ ਆ ਰਿਹਾ। ਦੀਪ ਮਲਹੋਤਰਾ ਦਾ ਕੋਈ ਵੀ ਸਾਥੀ ਜਾਂ ਰਿਸ਼ਤੇਦਾਰ ਇਸ ਮਾਮਲੇ ਵਿਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।

Last Updated : May 19, 2023, 11:38 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.