ਪੰਜਾਬ

punjab

Weather Report ਛਾਈ ਸੰਘਣੀ ਧੁੰਦ, ਠੰਢ ਦਾ ਕਹਿਰ ਜਾਰੀ, ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕ

By

Published : Dec 21, 2022, 9:21 AM IST

Updated : Dec 21, 2022, 12:03 PM IST

Weather Report: ਸੂਬੇ ਭਰ ਵਿੱਚ ਇਨ੍ਹੀਂ ਦਿਨੀਂ ਠੰਢ ਕਾਫੀ ਵਧ ਗਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਫਾਇਦਾ ਹੋ ਰਿਹਾ ਹੈ। ਪਰ, ਇਸ ਠੰਢ ਕਾਰਨ ਉੱਥੋਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੈ, ਜਿਸ ਕਾਰਨ ਸੂਬੇ 'ਚੋਂ ਸੜਕ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਹਨ।

Weather of Punjab Today
Weather Report ਛਾਈ ਸੰਘਣੀ ਧੁੰਦ, ਠੰਢ ਦਾ ਕਹਿਰ ਜਾਰੀ




ਚੰਡੀਗੜ੍ਹ:
ਠੰਢ ਨੇ ਪੰਜਾਬ ਸਣੇ ਉੱਤਰ ਭਾਰਤ ਵਿੱਚ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ (Weather Report) ਦਿੱਤਾ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦਾ ਮਤਲਬ ਹੈ ਕਿ ਮੌਸਮ ਕਿਸੇ ਵੀ ਸਮੇਂ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੰਜ ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਰਾਤ ਅਤੇ ਸਵੇਰ ਵੇਲੇ ਧੁੰਦ ਦੇ ਨਾਲ-ਨਾਲ ਤ੍ਰੇਲ ਜ਼ਰੂਰ ਪੈਣੀ ਸ਼ੁਰੂ ਹੋ ਗਈ ਹੈ।



ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟ ਤੋਂ ਘੱਟ 5 ਡਿਗਰੀ ਹੈ।



ਜਲੰਧਰ: ਜਲੰਧਰ ਵਿੱਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟ ਤੋਂ ਘੱਟ 5 ਡਿਗਰੀ ਹੈ।



ਲੁਧਿਆਣਾ:ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟ ਤੋਂ ਘੱਟ 6 ਡਿਗਰੀ ਹੈ।



ਪਟਿਆਲਾ: ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟ ਤੋਂ ਘੱਟ 6 ਡਿਗਰੀ ਹੈ।



ਬਠਿੰਡਾ: ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟ ਤੋਂ ਘੱਟ 7 ਡਿਗਰੀ ਹੈ।



ਇਹ ਵੀ ਪੜ੍ਹੋ:ਇੱਕ ਨਜ਼ਰ- ਪੰਜਾਬ ਦੀ ਰਾਜਨੀਤੀ ਲਈ ਕਿਵੇਂ ਰਿਹਾ ਸਾਲ 2022

Last Updated :Dec 21, 2022, 12:03 PM IST

ABOUT THE AUTHOR

...view details