ਪੰਜਾਬ

punjab

ਚੰਦਰਯਾਨ 3 ਸੋਫਟ ਲੈਂਡਿੰਗ ਲਈ ਦੁਆਵਾਂ ਦਾ ਦੌਰ ਜਾਰੀ, ਪੀਯੂ ਵਿੱਚ ਵਿਖਾਇਆ ਜਾਵੇਗਾ ਲਾਈਵ

By ETV Bharat Punjabi Team

Published : Aug 23, 2023, 2:33 PM IST

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੀਆਈਐਸਐਲ ਲੈਬ ਵਿੱਚ ਸ਼ਾਮ 5 ਵਜੇ ਤੋਂ 6 ਵਜੇ ਤੱਕ ਚੰਦਰਯਾਨ- 3 ਦੀ ਲੈਂਡਿੰਗ ਦਾ ਪ੍ਰੋਗਰਾਮ ਸਿੱਧਾ ਪ੍ਰਸਾਰਣ ਵਿਖਾਇਆ ਜਾਵੇਗਾ। ਭਾਰਤੀ ਸਪੇਸ ਖੋਜ ਸੰਗਠਨ ਨੇ ਲੈਂਡਿੰਗ ਤੋਂ ਪਹਿਲਾਂ ਇਹ ਆਸ ਜਤਾਈ ਹੈ ਕਿ ਕਿਹਾ ਕਿ ਇਹ ਚੰਦਰਯਾਨ ਉਪਲਬਧੀ ਭਾਰਤੀ ਵਿਗਿਆਨ, ਇੰਜੀਨੀਅਰਿੰਗ, ਤਕਨਾਲੋਜੀ ਅਤੇ ਉਦਯੋਗ ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗਾ।

ਚੰਦਰਯਾਨ 3 ਸੋਫਟ ਲੈਂਡਿੰਗ ਲਈ ਦੁਆਵਾਂ ਦਾ ਦੌਰ ਜਾਰੀ, ਪੀਯੂ ਵਿਚ ਵਿਖਾਇਆ ਜਾਵੇਗਾ ਲਾਈਵ
ਚੰਦਰਯਾਨ 3 ਸੋਫਟ ਲੈਂਡਿੰਗ ਲਈ ਦੁਆਵਾਂ ਦਾ ਦੌਰ ਜਾਰੀ, ਪੀਯੂ ਵਿਚ ਵਿਖਾਇਆ ਜਾਵੇਗਾ ਲਾਈਵ

ਚੰਦਰਯਾਨ 3 ਸੋਫਟ ਲੈਂਡਿੰਗ ਲਈ ਦੁਆਵਾਂ ਦਾ ਦੌਰ ਜਾਰੀ, ਪੀਯੂ ਵਿਚ ਵਿਖਾਇਆ ਜਾਵੇਗਾ ਲਾਈਵ

ਚੰਡੀਗੜ੍ਹ: ਚੰਡੀਗੜ੍ਹ ਸੈਕਟਰ 45 ਸਥਿਤ ਗਊਸ਼ਾਲਾ ਵਿੱਚ ਚੰਦਰਯਾਨ- 3 ਦੀ ਸਫਲਤਾਪੂਰਵਕ ਲੈਂਡਿੰਗ ਲਈ ਹਵਨ ਕੀਤਾ ਗਿਆ। ਭਾਰਤੀ ਸਪੇਸ ਖੋਜ ਸੰਗਠਨ (ਇਸਰੋ) ਦਾ ਮਿਸ਼ਨ ਚੰਦਰਯਾਨ-3 ਸ਼ਾਮ ਨੂੰ ਸਾਫਟ ਲੈਂਡਿੰਗ ਕਰੇਗਾ। ਪੂਰੀ ਦੁਨੀਆ ਇਸ ਪਲ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਕਈ ਥਾਂਈ ਇਸਦੇ ਲਾਈਵ ਪ੍ਰਸਾਰਣ ਵੀ ਵਿਖਾਏ ਜਾਣਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੀਆਈਐਸਐਲ ਲੈਬ ਵਿਚ ਵੀ ਸ਼ਾਮ 5 ਵਜੇ ਤੋਂ 6 ਵਜੇ ਤੱਕ ਲੈਂਡਿੰਗ ਦਾ ਸਿੱਧਾ ਪ੍ਰਸਾਰਣ ਵਿਖਾਇਆ ਜਾਵੇਗਾ।

ਮੀਲ ਪੱਥਰ ਸਾਬਿਤ ਹੋਵੇਗੀ ਚੰਦਰਯਾਨ ਦੀ ਲੈਂਡਿੰਗ: ਭਾਰਤੀ ਸਪੇਸ ਖੋਜ ਸੰਗਠਨ ਨੇ ਲੈਂਡਿੰਗ ਤੋਂ ਪਹਿਲਾਂ ਇਹ ਆਸ ਜਤਾਈ ਹੈ ਕਿ ਕਿਹਾ ਕਿ ਇਹ ਚੰਦਰਯਾਨ ਉਪਲਬਧੀ ਭਾਰਤੀ ਵਿਗਿਆਨ, ਇੰਜੀਨੀਅਰਿੰਗ, ਤਕਨਾਲੋਜੀ ਅਤੇ ਉਦਯੋਗ ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗਾ। ਇਹ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੋਵੇਗਾ ਜਿਸ ਕਰਕੇ ਉਹਨਾਂ ਵਿਚ ਵੀ ਜੋਸ਼ ਅਤੇ ਉਤਸ਼ਾਹ ਹੈ ਇਸ ਦੇ ਨਾਲ ਇਹ ਵੀ ਜੋਸ਼ ਅਤੇ ਊਰਜਾ ਨਾਲ ਭਰੇ ਹੋਏ ਹਨ ਇਸ ਨੂੰ ਲੈ ਕੇ ਪੂਰਾ ਦੇਸ਼ ਆਸਵੰਦ ਹੈ। ਉਮੀਦ ਭਰੀਆਂ ਅੱਖਾਂ ਇਨ੍ਹਾਂ ਪਲਾਂ ਨੂੰ ਲਾਈਵ ਦੇਖਣਾ ਚਾਹੁੰਦੀਆਂ ਹਨ। ਇਸਰੋ ਨੇ ਦੱਸਿਆ ਕਿ ਚੰਦਰਯਾਨ-3 ਸ਼ਾਮ 6:04 ਵਜੇ ਚੰਦਰਮਾ 'ਤੇ ਉਤਰੇਗਾ।

ਪੰਜਾਬ ਦੇ ਸਕੂਲਾਂ ਵਿਚ ਵੀ ਵਿਖਾਇਆ ਜਾਵੇਗਾ ਲਾਈਵ: ਪੰਜਾਬ ਦੇ ਸਕੂਲਾਂ ਵਿਚ ਵੀ ਚੰਦਰਯਾਨ-3 ਦੀ ਲੈਂਡਿੰਗ ਦਾ ਸਿੱਧਾ ਪ੍ਰਸਾਰਣ ਵਿਖਾਇਆ ਜਾਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਪੰਜਾਬ ਦੇ ਕਈ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸ਼ਾਮ ਦੇ ਸਮੇਂ ਸਕੂਲ ਖੋਲੇ ਜਾਣ ਅਤੇ ਲਾਈਵ ਵੀ ਵਿਖਾਇਆ ਜਾਵੇ ਨਾਲ ਹੀ ਇਸ ਇਤਿਹਾਸਕ ਪਲ ਨੂੰ ਦਰਸਾਉਂਦੇ ਪੋਸਟਰ, ਪੇਂਟਿੰਗ ਅਤੇ ਕੁਇਜ਼ ਮੁਕਾਬਲੇ ਭਲਕੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਚੰਦਰਯਾਨ 3 ਦੇ ਚੰਦਰਮਾ 'ਤੇ ਉਤਰਨ ਦੀ ਖੁਸ਼ੀ ਅਤੇ ਸ਼ੁਭਕਾਮਨਾਵਾਂ ਦੇਣ ਲਈ ਕਰਵਾਏ ਜਾਣਗੇ। ਬੈਂਸ ਨੇ ਟਵੀਟ ਕਰਕੇ ਇਸ ਲਈ ਆਪਣੀਆਂ ਸ਼ੁੱਭ ਇੱਛਾਵਾਂ ਵੀ ਦਿੱਤੀਆਂ ਹਨ। ਸਕੂਲੀ ਵਿਿਦਆਰਥੀ ਵੀ ਚੰਦਰਯਾਨ ਦੀ ਲਾਈਵ ਤਸਵੀਰਾਂ ਵੇਖ ਸਕਣਗੇ।

ਚੰਦਰਯਾਨ ਦੀ ਲੈਂਡਿੰਗ ਲਈ ਇੰਨੀ ਉਤਸੁਕਤਾ ਕਿਉਂ ?ਦੁਨੀਆਂ ਚੰਨ 'ਤੇ ਪਹੁੰਚ ਗਈ ਹੁਣ ਤਾਂ ਚੰਦਰਮਾ 'ਤੇ ਜ਼ਿੰਦਗੀ ਦੀ ਆਸ ਵੀ ਬੱਝਦੀ ਜਾ ਰਹੀ ਹੈ। ਭਾਰਤ ਵੀ ਚੰਦਰਮਾ 'ਤੇ ਜਾ ਕੇ ਕਈ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਦਾ ਚੰਦਰਯਾਨ ਭਾਵੇਂ ਲੈਂਡਿੰਗ ਦੌਰਾਨ ਫੇਲ ਹੋ ਗਿਆ ਸੀ ਪਰ ਭਾਰਤ ਦੇ ਮਿਸ਼ਨ ਤੋਂ ਦੁਨੀਆ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਚੰਦਰਮਾ 'ਤੇ ਪਾਣੀ ਮੌਜੂਦ ਹੈ। ਇਸ ਤੋਂ ਪਹਿਲਾਂ ਨਾਸਾ ਨੇ ਚੰਦਰਮਾ 'ਤੇ ਪਾਣੀ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੇ ਚੰਦਰਯਾਨ-3 'ਤੇ ਹਨ।

ABOUT THE AUTHOR

...view details