ਪੰਜਾਬ

punjab

ਸੰਗਰੂਰ ਜ਼ਿਮਨੀ ਚੋਣ: ਮਾਨ ਦੀ ਜਿੱਤ 'ਤੇ ਸਿਆਸਤਦਾਨਾਂ ਦੇ ਪ੍ਰਤੀਕਰਮ

By

Published : Jun 26, 2022, 2:20 PM IST

Updated : Jun 26, 2022, 5:30 PM IST

reactions of politicians on Sangrur by election simaranjit singh mann wins

AAP ਦੇ ਗੜ੍ਹ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤੇ। ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋ ਜਿਹੜੇ 6 ਹਲਕਿਆਂ ਦੀ ਵੋਟਿੰਗ ਮੁਕੰਮਲ ਹੋਈ।

ਚੰਡੀਗੜ੍ਹ:ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲੀ ਹੈ। ਇਸ ਨੂੂੂੰ ਲੈ ਕੇ ਸਮਰਥਕਾਂ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ।। ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋ ਜਿਹੜੇ 6 ਹਲਕਿਆਂ ਦੀ ਵੋਟਿੰਗ ਮੁਕੰਮਲ ਹੋਈ। ਭਾਜਪਾ, ਕਾਂਗਰਸ ਤੇ ਅਕਾਲੀ ਦਲ (ਬਾਦਲ) ਦੀ ਜ਼ਮਾਨਤ ਜ਼ਬਤ। ਇਸ ਨੂੰ ਲੈ ਕੇ ਵੱਖ-ਵੱਖ ਸਿਆਸਤਦਾਨਾਂ ਨੇ ਪ੍ਰਤੀਕੀਰਿਆਵਾਂ ਦਿੱਤੀਆਂ ਹਨ।

ਰਾਘਵ ਚੱਢਾ ਨੇ ਕਿਹਾ- ਅਸੀਂ ਹੋਰ ਮਿਹਨਤ ਕਰਾਂਗੇ:ਆਪ ਆਗੂ ਰਾਘਵ ਚੱਢਾ ਨੇ ਕੀਤਾ, "ਅਸੀਂ ਸੰਗਰੂਰ ਦੇ ਹੁਕਮ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ, ਅਸੀਂ ਹੋਰ ਮਿਹਨਤ ਕਰਾਂਗੇ। ਅਕਾਲੀ ਦਲ 24 ਫੀਸਦੀ ਤੋਂ ਘਟ ਕੇ 6 ਫੀਸਦੀ, ਕਾਂਗਰਸ 27 ਫੀਸਦੀ ਤੋਂ ਡਿੱਗ ਕੇ 11 ਫੀਸਦੀ ਅਤੇ 'ਆਪ' 37% ਤੋਂ ਘਟ ਕੇ 35%। ਦੂਜੀਆਂ ਪਾਰਟੀਆਂ ਦੀ ਵੋਟ ਸਿਮਰਨਜੀਤ ਸਿੰਘ ਨੂੰ ਗਈ। ਪੰਜਾਬ ਨੇ ਦੂਜੀਆਂ ਪਾਰਟੀਆਂ ਦਾ ਸਫਾਇਆ ਕਰ ਦਿੱਤਾ।"

ਰਾਜ ਕੁਮਾਰ ਵੇਰਕਾ ਨੇ ਕਿਹਾ- ਸੀਐਮ ਦਾ ਗਰੂਰ ਟੁੱਟਿਆ: ਸੰਗਰੂਰ ਚੌਣਾ ਦੇ ਆਏ ਨਤੀਜੇ 'ਤੇ ਬੋਲਦਿਆਂ ਬੀਜੇਪੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੰਗਰੂਰ ਵਿਚ ਆਪ ਅਤੇ ਭਗਵੰਤ ਮਾਨ ਦਾ ਗਰੂਰ ਟੁੱਟਿਆ ਹੈ। ਲੌਕਾ ਨੇ ਸਾਬਿਤ ਕਰ ਦਿੱਤਾ ਕਿ ਭਗਵੰਤ ਮਾਨ ਇੱਕ ਨਿਖੇੱਧ ਮੁਖ ਮੰਤਰੀ ਸਾਬਿਤ ਹੋਏ ਹਨ। ਬੀਜੇਪੀ ਦੀ ਗਲ ਕਰੀਏ ਤੇ ਸੰਗਰੂਰ ਬੀਜੇਪੀ ਦਾ ਕੈਡਰ ਨਹੀ ਸੀ ਹਮੇਸ਼ਾ ਸ੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜੀ ਸੀ ਪਰ ਇਸ ਵਾਰ ਕਾਗਰਸ਼ ਦੇ ਬਰਾਬਰ ਵੌਟਾ ਲੈ ਕੇ ਬੀਜੇਪੀ ਨੇ ਆਪਣਾ ਅਸਤਿਤਵ ਸਾਬਿਤ ਕੀਤਾ ਹੈ।

ਰਾਜ ਕੁਮਾਰ ਵੇਰਕਾ ਨੇ ਕਿਹਾ- ਸੀਐਮ ਦਾ ਗਰੂਰ ਟੁੱਟਿਆ

ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਨੂੰ ਦਿੱਤੀ ਵਧਾਈ: ਉਨ੍ਹਾਂ ਟਵੀਟ ਕੀਤਾ, "ਸੰਗਰੂਰ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰੋ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਲਈ ਮੇਰੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਨਤੀਜਾ ਆਮ ਆਦਮੀ ਪਾਰਟੀ ਦੇ ਅਸੰਵੇਦਨਸ਼ੀਲ ਅਤੇ ਅਯੋਗ ਸ਼ਾਸਨ ਖਿਲਾਫ਼ ਜਨਤਾ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।"

ਸੁਖਬੀਰ ਬਾਦਲ ਦਾ ਟਵੀਟ: "ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਨੂੰ ਸੰਗਰੂਰ ਸੰਸਦੀ ਉਪ ਚੋਣ ਵਿੱਚ ਉਹਨਾਂ ਦੀ ਚੋਣ ਜਿੱਤ ਲਈ ਦਿਲੋਂ ਵਧਾਈ ਦਿੰਦਾ ਹਾਂ ਅਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਅਤੇ ਸਹਿਯੋਗ ਦਿੰਦਾ ਹਾਂ। ਅਸੀਂ ਸੱਚੀ ਜਮਹੂਰੀ ਭਾਵਨਾ ਨਾਲ ਲੋਕਾਂ ਦੇ ਫ਼ਤਵੇ ਅੱਗੇ ਸਿਰ ਝੁਕਾਉਂਦੇ ਹਾਂ।"



ਰਵਨੀਤ ਬੀਟੂ ਦਾ ਰਾਜੋਆਣਾ 'ਤੇ ਤੰਜ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਕਮਲਦੀਪ ਰਾਜੋਆਣਾ ਦੀ ਹੁੰਦੀ ਹਾਰ ਨੂੰ ਦੇਖ ਕੇ ਉਨ੍ਹਾਂ 'ਤੇ ਤੰਜ ਕੱਸਦਿਆ ਕਿਹਾ ਦਹਿਸ਼ਤਗਰਦੀ ਨੂੰ ਵਧਾਵਾ ਦੇਣ ਵਾਲੇ ਨੂੰ ਸਿਰਫ਼ ਪੰਜ ਫ਼ੀਸਦੀ ਵੋਟ ਮਿਲਾ ਹੈ। ਉਨ੍ਹਾਂ ਨੇ ਇਸ ਨੂੰ ਲੈ ਕੇ ਟਵੀਟਰ 'ਤੇ 2 ਟਵੀਟ ਕੀਤੇ ਹਨ। ਅੱਜ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਨਤੀਜ਼ੇ ਆ ਰਰੇ ਹਨ ਜਿਸ 'ਚ ਸਿਮਰਨਜੀਤ ਸਿੰਘ ਨੂੰ ਲੀਡ ਮਿਲ ਰਹੀ ਹੈ।

ਅਸ਼ਵਨੀ ਸ਼ਰਮਾ ਦਾ ਟਵੀਟ: ਭਾਜਪਾ ਆਗੂ ਅਸ਼ਵਨੀ ਸ਼ਰਮਾ, "ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਜ਼ਿਮਨੀ ਚੋਣਾਂ 'ਚ ਜਿੱਤ ਲਈ ਤਹਿ ਦਿਲੋਂ ਵਧਾਈ ਦਿੰਦਾ ਹਾਂ। ਪੰਜਾਬ 'ਚ ਲਗਾਤਾਰ ਹੋ ਰਹੇ ਭਿਆਨਕ ਕਤਲੇਆਮ, ਫੇਲ ਕਾਨੂੰਨ ਵਿਵਸਥਾ 'ਤੇ ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਭਗਵੰਤ ਮਾਨ ਆਪਣੀ ਲੋਕ ਸਭਾ ਸੀਟ ਤੇ ਹੀ ਆਮ ਆਦਮੀ ਪਾਰਟੀ ਨੂੰ ਜਿਤਾਉਣ 'ਚ ਅਸਫਲ ਰਹੇ।"




ਇਹ ਵੀ ਪੜ੍ਹੋ:ਸੰਗਰੂਰ ਜਿਮਨੀ ਚੋਣ: ਸਿਮਰਨਜੀਤ ਮਾਨ ਦੀ ਲੀਡ ਨੂੰ ਲੈ ਕੇ ਬੋਲੇ ਸਮਰਥਕ, ਦੋਖੋ

Last Updated :Jun 26, 2022, 5:30 PM IST

ABOUT THE AUTHOR

...view details