ਪੰਜਾਬ

punjab

Raja Warring Statement: ਕੈਨੇਡਾ-ਭਾਰਤ ਮਾਮਲੇ ਉੱਤੇ ਬੋਲੇ ਪੰਜਾਬ ਕਾਂਗਰਸ ਪ੍ਰਧਾਨ, ਕਿਹਾ-ਕੈਨੇਡੀਅਨ ਪੀਐੱਮ ਨੇ ਬਿਨ੍ਹਾਂ ਜਾਂਚ ਤੋਂ ਭਾਰਤ 'ਤੇ ਲਾਇਆ ਇਲਜ਼ਾਮ

By ETV Bharat Punjabi Team

Published : Sep 22, 2023, 5:04 PM IST

ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਪ੍ਰਧਾਨ (Punjab Congress President ) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਨਿੱਝਰ ਦੇ ਕਤਲ ਸਬੰਧੀ ਜੋ ਭਾਰਤ ਉੱਤੇ ਇਲਜ਼ਾਮ ਲਾਏ ਹਨ ਉਹ ਬਗੈਰ ਕਿਸੇ ਜਾਂਚ ਤੋਂ ਹਨ। ਉਨ੍ਹਾਂ ਦੋਵਾਂ ਮੁਲਕਾਂ ਦੇ ਕਲੇਸ਼ ਵਿੱਚ ਪੰਜਾਬੀਆਂ ਦੇ ਹੋ ਰਹੇ ਨੁਕਸਾਨ ਦਾ ਵੀ ਜ਼ਿਕਰ ਕੀਤਾ।

In Chandigarh, Punjab Congress president Raja Waring said that the Canadian PM made accusations against India without investigation
Raja Waring Statement: ਕੈਨੇਡਾ-ਭਾਰਤ ਮਾਮਲੇ ਉੱਤੇ ਬੋਲੇ ਪੰਜਾਬ ਕਾਂਗਰਸ ਪ੍ਰਧਾਨ,ਕਿਹਾ-ਕੈਨੇਡੀਅਨ ਪੀਐੱਮ ਨੇ ਬਿਨ੍ਹਾਂ ਜਾਂਚ ਤੋਂ ਭਾਰਤ 'ਤੇ ਲਾਇਆ ਇਲਜ਼ਾਮ

'ਵੀਜ਼ਾ ਉੱਤੇ ਲੱਗੀ ਪਾਬੰਦੀ ਨਿਰਾਸ਼ਾਜਨਕ'

ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਅਤੇ ਕੈਨੇਡਾ ਵਿੱਚ ਵਧੀ ਤਲਖੀ ਉੱਤੇ ਬੋਲਦਿਆਂ ਕਿਹਾ ਕਿ (Canadian Prime Minister Justin Trudeau) ਕੈਨੇਡੀਅਨ ਪੀਐੱਮਜਸਟਿਨ ਟਰੂਡੋ ਨੇ ਬਿਨਾਂ ਕਿਸੇ ਜਾਂਚ ਅਤੇ ਸਬੂਤ ਦੇ ਇੱਕ ਮੰਦਭਾਗਾ ਬਿਆਨ ਦਿੱਤਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਰੇੜ ਆ ਗਈ ਹੈ। ਰਾਜਾ ਵੜਿੰਗ ਮੁਤਾਬਿਕ ਇਹ ਸਾਰੇ ਬਿਆਨ ਵੋਟਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਹੈ, ਇਹ ਗੱਲ ਭਾਰਤ ਨੇ ਪੂਰੀ ਦੁਨੀਆਂ ਨੂੰ ਸਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੋਟਾਂ ਦੀ ਸਿਆਸਤ ਲਈ ਦੇਸ਼ ਵਿੱਚ ਜਾਤ-ਪਾਤ ਦਾ ਖੇਡ ਖੇਡਦੀ ਹੈ ਅਤੇ ਹੁਣ ਕੈਨੇਡਾ ਵਿੱਚ ਵੀ ਆ ਸਭ ਕੁੱਝ ਹੋ ਰਿਹਾ ਹੈ।

ਵੀਜ਼ਾ ਉੱਤੇ ਲੱਗੀ ਪਾਬੰਦੀ ਨੂੰ ਦੱਸਿਆ ਨਿਰਾਸ਼ਾਜਨਕ:ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡਾ ਆਉਣ-ਜਾਣ ਵਾਲੇ ਵੀਜ਼ਾ ਸਬੰਧੀ ਸੇਵਾ ਰੋਕ ਦਿੱਤੀ ਹੈ। ਇਸ ਸਬੰਧੀ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੈਨੇਡਾ 'ਚ ਵਸਦੇ ਬਹੁਤ ਸਾਰੇ ਪੰਜਾਬੀਆ ਅਤੇ ਭਾਰਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਵੀਜ਼ਿਆਂ 'ਤੇ ਲਗਾਈ ਪਾਬੰਦੀ ਕਾਰਨ ਚਿੰਤਾ ਸਤਾ ਰਹੀ ਹੈ। ਰੋਕ ਲੱਗਣ ਤੋਂ ਬਾਅਦ ਕੈਨੇਡਾ ਵਿੱਚ ਵਸਦੇ ਲੋਕ ਵਿਆਹ ਅਤੇ ਖੁਸ਼ੀ-ਗਮੀ ਦੇ ਸਮਾਗਮਾਂ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ। ਭਾਰਤ ਇਸ ਤਰ੍ਹਾਂ ਵੀਜ਼ਾ ਨਹੀਂ ਰੋਕ ਸਕਦਾ। ਇਸ ਫੈਸਲੇ ਦੀ ਸਖ਼ਤ ਨਿਖੇਧੀ ਰਾਜਾ ਵੜਿੰਗ ਨੇ ਕੀਤੀ ਅਤੇ ਫੈਸਲਾ ਵਾਪਿਸ ਲੈਣ ਦੀ ਅਪੀਲ ਵੀ ਕੀਤੀ। (The ban on visas is disappointing)

ਗਾਇਕ ਸ਼ੁਭਨੀਤ ਦੇ ਮਾਮਲੇ ਉੱਤੇ ਬਿਆਨ: ਨਾਮੀ ਗਾਇਕ ਅਤੇ ਰੈਪਰ ਸ਼ੁਭ (Singer and rapper Shubh) ਦੇ ਮਾਮਲੇ ਉੱਤੇ ਵੀ ਵੜਿੰਗ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੁਭਨੀਤ ਇੱਕ ਹੋਣਹਾਰ ਉੱਭਰ ਰਿਹਾ ਨੌਜਵਾਨ ਗਾਇਕ ਹੈ। ਇਸ ਲਈ ਉਸ 'ਤੇ ਖਾਲਿਸਤਾਨ ਦਾ ਲੇਬਲ ਨਹੀਂ ਲਗਾਇਆ ਜਾ ਸਕਦਾ। ਭਾਜਪਾ ਹਰ ਪੰਜਾਬੀ ਨੂੰ ਖਾਲਿਸਤਾਨੀ ਕਹਿ ਦਿੰਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਕੰਮ ਭਾਜਪਾ ਦਾ ਯੂਥ ਵਿੰਗ ਕਰ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇੱਕ ਗੈਂਗਸਟਰ ਗਰੁੱਪ ਨਾਲ ਜੋੜਿਆ ਗਿਆ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਜੰਮਪਲ ਨੌਜਵਾਨ ਲੜਕੇ ਅਤੇ ਗਾਇਕ 'ਤੇ ਇਸ ਤਰ੍ਹਾਂ ਦਾ ਲੇਬਲ ਲਗਾਉਣਾ ਠੀਕ ਨਹੀਂ ਹੈ। ਵੜਿੰਗ ਮੁਤਾਬਿਕ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦਾ ਘਾਣ ਕੀਤਾ ਹੈ।

ABOUT THE AUTHOR

...view details