ਪੰਜਾਬ

punjab

CM Mann Birthday : ਡਾ. ਗੁਰਪ੍ਰੀਤ ਨੇ ਪਤੀ ਮਾਨ ਨਾਲ ਤਸਵੀਰ ਸਾਂਝੀ ਕਰਕੇ ਦਿੱਤਾ ਪਿਆਰਾ ਸੁਨੇਹਾ, ਜਾਣੋ ਮਾਨ ਦੇ ਕਾਮੇਡੀਅਨ ਤੋਂ ਸਿਆਸੀ ਸਫ਼ਰ ਬਾਰੇ

By ETV Bharat Punjabi Team

Published : Oct 17, 2023, 10:49 AM IST

Updated : Oct 17, 2023, 3:45 PM IST

Happy Birthday CM Bhagwant Mann : ਅੱਜ ਪੰਜਾਬ ਦੇ ਮੁੱਖ ਮੰਤਰੀ ਅਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ ਐਕਸ ਉੱਤੇ ਅਪਣੀ ਤੇ ਪਤੀ ਭਗਵੰਤ ਮਾਨ ਨਾਲ ਫੋਟੋਆਂ ਸਾਂਝੀ ਕੀਤੀਆਂ ਅਤੇ ਪਿਆਰਾ ਜਿਹਾ ਕੈਪਸ਼ਨ ਦਿੰਦਿਆ ਜਨਮਦਿਨ ਦੀ ਵਧਾਈ ਦਿੱਤੀ।

CM Mann Birthday
CM Mann Birthday

ਭਗਵੰਤ ਮਾਨ ਨੇ ਪਰਿਵਾਰ ਸਣੇ ਸਥਾਨਕ ਵਾਸੀਆਂ ਨਾਲ ਕੱਟਿਆ ਜਨਮਦਿਨ ਦਾ ਕੇਕ

ਹੈਦਰਾਬਾਦ ਡੈਸਕ:ਪੰਜਾਬ ਸੀਐਮ ਭਗਵੰਤ ਮਾਨ ਦਾ ਅੱਜ ਜਨਮਦਿਨ ਹੈ। ਭਗਵੰਤ ਮਾਨ 50 ਸਾਲ ਦੇ ਹੋ ਗਏ ਹਨ। ਮੁੱਖ ਮੰਤਰੀ ਮਾਨ ਅੱਜ ਇਸ ਖਾਸ ਮੌਕੇ ਆਪਣੇ ਜੱਦੀ ਪਿੰਡ ਸਤੌਜ ਹੀ ਰਹਿਣਗੇ। ਜਿੱਥੇ ਉਨ੍ਹਾਂ ਨੂੰ ਸਿਆਸੀ ਨੇਤਾਵਾਂ ਵਲੋਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ, ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਭਗਵੰਤ ਮਾਨ ਨੇ ਇਸ ਖਾਸ ਮੌਕੇ ਵਧਾਈ ਦਿੱਤੀ ਹੈ।

ਫੋਟੋ ਸਾਂਝੀ ਕਰਦੇ ਹੋਏ ਦਿੱਤਾ ਇਹ ਕੈਪਸ਼ਨ: ਡਾਕਟਰ ਗੁਰਪ੍ਰੀਤ ਕੌਰ ਨੇ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਕਿ- 'ਜਨਮਦਿਨ ਮੁਬਾਰਕ ਮਾਨ ਸਾਬ। ਪੰਜਾਬ ਦੀ ਸੇਵਾ ਲਈ ਤੁਹਾਡਾ ਅਟੁੱਟ ਸਮਰਪਣ ਮੇਰੇ ਦਿਲ ਨੂੰ ਮਾਣ ਨਾਲ ਭਰ ਦਿੰਦਾ ਹੈ। ਤੁਹਾਡੀ ਪਤਨੀ ਹੋਣ ਦੇ ਨਾਅਤੇ, ਮੈਂ ਜਾਣਦੀ ਹਾਂ ਕਿ ਤੁਹਾਡੀ ਸਭ ਤੋਂ ਵੱਡੀ ਖੁਸ਼ੀ ਲੋਕਾਂ ਦੀ ਸੇਵਾ ਕਰਨ ਵਿੱਚ ਹੈ। ਤੁਸੀਂ ਸਾਰੇ ਪੰਜਾਬੀਆਂ ਲਈ ਖੁਸ਼ਹਾਲੀ ਅਤੇ ਭਲੇ ਲਈ ਜੁਟੇ ਰਹੋ।'

ਜਨਮਦਿਨ ਮੌਕੇ ਅੱਜ ਕੀ ਰਹੇਗਾ ਖਾਸ:ਭਗਵੰਤ ਮਾਨ ਅੱਜ ਆਪਣੇ ਜਨਮਦਿਨ ਮੌਕੇ ਜੱਦੀ ਪਿੰਡ ਸਤੌਜ ਵਿੱਚ ਹੀ ਰਹਿਣਗੇ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਇਲਾਵਾ ਉਹ ਅੱਜ ਪੂਰਾ ਦਿਨ ਪਿੰਡ ਦੇ ਲੋਕਾਂ ਨੂੰ ਮਿਲਣਗੇ। ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਨੂੰ ਮਨਾਉਣ ਲਈ 17 ਅਕਤੂਬਰ ਸਵੇਰੇ ਮੰਦਰ ਬੀਬੀ ਪਾਰੋ ਫੁੱਲ ਟਾਊਨ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਰਾਮਪੁਰ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦਿੱਤੀ।

ਕਾਮੇਡੀਅਨ ਤੋਂ ਸਿਆਸੀ ਕਰੀਅਰ ਤੱਕ ਦਾ ਸਫ਼ਰ: ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ੀਮਾ ਮੰਡੀ ਨੇੜੇ ਪਿੰਡ ਸਤੋਜ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੇਸ਼ੇ ਵਜੋਂ ਅਧਿਆਪਿਕ ਅਤੇ ਮਾਤਾ ਘਰੇਲੂ ਔਰਤ ਹੈ। ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਵਿੱਚੋ ਲਈ। ਗ੍ਰੈਜੂਏਸ਼ਨ ਸ਼ਹੀਦ ਊਧਮ ਸਿੰਘ ਸੁਮਾਨ ਤੋਂ ਪ੍ਰਾਪਤ ਕੀਤੀ। 1992 ਵਿੱਚ ਭਗਵੰਤ ਮਾਨ ਨੇ ਆਪਣੀ ਪਹਿਲੀ ਕੈਸੇਟ ਗੋਭੀ ਦੀਏ ਕੱਚੀਏ ਵਪਾਰਨੇ ਕੱਢੀ। ਇਸ ਤੋਂ ਬਾਅਦ ਦੋ ਦਰਜਨ ਦੇ ਕਰੀਬ ਕੈਸੇਟਾਂ ਬਾਜ਼ਾਰ ਵਿੱਚ ਆਈਆਂ, ਜਿਨ੍ਹਾਂ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸਾਲ 2008 ਵਿੱਚ, ਭਗਵੰਤ ਮਾਨ ਨੇ ਟੀਵੀ ਸ਼ੋਅ ਦ ਗ੍ਰੇਟ ਇੰਡੀਆ ਲਾਫਟਰ ਚੈਲੇਂਜ ਵਿੱਚ ਹਿੱਸਾ ਲਿਆ ਅਤੇ ਆਪਣੀ ਕਾਮੇਡੀ ਰਾਹੀਂ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ।

ਭਗਵੰਤ ਮਾਨ ਲਈ 16 ਦਾ ਅੰਕੜਾ

ਸਿਆਸੀ ਮੈਦਾਨ ਵਿੱਚ ਕਦਮ: ਫਿਰ ਸਾਲ 2012 ਦੌਰਾਨ ਭਗਵੰਤ ਮਾਨ ਨੇ ਪੀਪੀਪੀ ਤੋਂ ਹਲਕਾ ਲਹਿਰਾ ਕੇ ਵਿਧਾਨ ਸਭਾ ਚੋਣ ਲੜੀ। ਪਹਿਲੀ ਚੋਣ ਵਿਚ ਭਗਵੰਤ ਰਜਿੰਦਰ ਕੌਰ ਭੱਠਲ ਤੋਂ ਹਾਰ ਗਏ ਸਨ। 2014 'ਚ ਸੰਗਰੂਰ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਅਤੇ ਜਿੱਤੇ। ਸਾਲ 2019 ਵਿੱਚ ਉਹ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਸੰਸਦ ਵਿੱਚ ਪਹੁੰਚੇ ਸਨ। ਸਾਲ 2022 ਵਿੱਚ ਧੂਰੀ ਤੋਂ ਵਿਧਾਨ ਸਭਾ ਚੋਣ ਲੜੀ ਅਤੇ 50 ਹਜ਼ਾਰ ਤੋਂ ਵੱਧ ਦੇ ਫ਼ਰਕ ਨਾਲ ਜਿੱਤੇ। ਸਾਲ 2019 'ਚ ਭਗਵੰਤ ਮਾਨ ਨੇ ਮੁੜ ਲੋਕ ਸਭਾ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਇਸ ਵਾਰ ਭਗਵੰਤ ਮਾਨ ਵਿਧਾਨ ਸਭਾ ਚੋਣ ਲੜੇ ਅਤੇ ਜਿੱਤੇ। ਚੋਣਾਂ ਤੋਂ ਪਹਿਲਾਂ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਇਆ ਸੀ। ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਰਟੀ ਨੇ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਹਨ। ਸੱਤਾਧਾਰੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।

Last Updated : Oct 17, 2023, 3:45 PM IST

ABOUT THE AUTHOR

...view details