ਪੰਜਾਬ

punjab

4 key operatives of Bambiha Gang Arrested: AGTF Punjab ਨੇ ਬੰਬੀਹਾ ਗੈਂਗ ਦੇ 4 ਗੁਰਗੇ ਹਥਿਆਰਾਂ ਸਮੇਤ ਕੀਤੇ ਗ੍ਰਿਫ਼ਤਾਰ

By ETV Bharat Punjabi Team

Published : Oct 20, 2023, 11:58 AM IST

AGTF Punjab ਨੇ ਮੋਹਾਲੀ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬੰਬੀਹਾ ਗੈਂਗ ਦੇ 4 ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਫੜੇ ਗਏ ਮੁਲਜ਼ਮਾਂ ਨੂੰ ਭਗੌੜਾ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ ਲੱਕੀ ਪਟਿਆਲ ਲੀਡ ਕਰ ਰਿਹਾ ਸੀ।

Etv Bharat
Etv Bharat

ਚੰਡੀਗੜ੍ਹ:ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਗੈਂਗਸਟਰਵਾਦ ਖ਼ਤਮ ਕਰਨ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਸ਼ੁੱਕਰਵਾਰ ਨੂੰ ਇੱਕ ਵੱਡੀ ਸਫਲਤਾ ਵਿੱਚ AGTF Punjab ਨੇ ਮੋਹਾਲੀ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬੰਬੀਹਾ ਗੈਂਗ ਦੇ 4 ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਫੜੇ ਗਏ ਮੁਲਜ਼ਮਾਂ ਨੂੰ ਭਗੌੜਾ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ ਲੱਕੀ ਪਟਿਆਲ ਵੱਲੋਂ ਲੀਡ ਕੀਤਾ ਜਾ ਰਿਹਾ ਸੀ।

ਹਥਿਆਰ ਤੇ ਜ਼ਿੰਦਾ ਕਾਰਤੂਸ ਬਰਾਮਦ:ਇਸ ਸਬੰਧੀ ਜਾਣਕਾਰੀ ਦਿੰਦਿਆ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਕਸ ਉੱਤੇ ਜਾਣਕਾਰੀ ਦਿੰਦਿਆ ਲਿਖਿਆ ਹੈ ਕਿ ਗੈਂਗਸਟਰ ਗੌਰਵ ਕੁਮਾਰ ਲੱਕੀ ਪਟਿਆਲ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਖਾਸ ਟਿਕਾਣਿਆਂ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਸੀ। ਇਸ ਤੋਂ ਇਲਾਵਾ ਫੜ੍ਹੇ ਗਏ ਮੁਲਜ਼ਮਾਂ ਕੋਲੋ ਪੁਲਿਸ ਨੇ 4 ਪਿਸਤੌਲ ਅਤੇ 2 ਆਧੁਨਿਕ ਆਟੋਮੈਟਿਕ ਅਤੇ ਅਰਧ-ਆਟੋਮੈਟਿਕ ਵਿਦੇਸ਼ੀ ਬਣੇ ਪਿਸਤੌਲ (ਬੇਰੇਟਾ ਅਤੇ ਜ਼ਿਗਾਨਾ) ਅਤੇ 2 ਦੇਸੀ ਬਣੇ ਪਿਸਤੌਲਾਂ ਸਮੇਤ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੁਲਿਸ ਨੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਅੱਤਵਾਦੀ ਫੰਡਿੰਗ ਮਾਡਿਊਲ ਦਾ ਕੀਤਾ ਸੀ ਪਰਦਾਫਾਸ਼:ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਦੀ ਹਮਾਇਤ ਵਾਲੇ ਅਤੇ ਪਰਮਿੰਦਰ ਪਿੰਦੀ ਦੁਆਰਾ ਚਲਾਏ ਜਾ ਰਹੇ ਅੱਤਵਾਦੀ ਫੰਡਿੰਗ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਮਾਡਿਊਲ ਦੇ 5 ਕਾਰਕੁਨਾਂ ਨੂੂੰ ਗ੍ਰਿਫਤਾਰ ਕੀਤਾ ਸੀ। ਮਾਡਿਊਲ ਦਾ ਸਥਾਲਕ ਹੈਂਡਲਰ ਪਰਮਿੰਦਰ ਪਿੰਦੀ, ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ, ਜੋਕਿ ਕਥਿਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਦੱਸਿਆ ਜਾਂਦਾ ਹੈ, ਇਹ ਉਸ ਦੇ ਲਗਾਤਾਰ ਸੰਪਰਕ ਵਿੱਚ ਸਨ।

ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਮੁਲਜ਼ਮਾਂ ਨੂੰ ਫੜ੍ਹਨ ਲਈ ਲਗਭਗ 10 ਦਿਨਾਂ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ABOUT THE AUTHOR

...view details