ਪੰਜਾਬ

punjab

ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਦੀ ਕਿਸਾਨਾਂ ਨੂੰ ਖਾਸ ਬੇਨਤੀ, ਪੜ੍ਹੋ ਕੀ ਕਿਹਾ...

By ETV Bharat Punjabi Team

Published : Nov 5, 2023, 9:17 PM IST

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ। ਉਹਨਾਂ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਵੀ ਖਾਸ ਬੇਨਤੀ ਕੀਤੀ ਹੈ। Statement of Congress leader Pratap Singh Bajwa and Raja Warring

Statement of Congress leader Pratap Singh Bajwa and Raja Warring
ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਦੀ ਕਿਸਾਨਾਂ ਨੂੰ ਖਾਸ ਬੇਨਤੀ, ਪੜ੍ਹੋ ਕੀ ਕਿਹਾ...

kਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਬਠਿੰਡਾ :ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਬੱਚੇ ਸਾਡੇ ਹੀ ਬੱਚੇ ਹਨ। ਉਨਾਂ ਦੇ ਸਾਹਾਂ ਨੂੰ ਬੰਦ ਨਾ ਕਰੀਏ ਅਤੇ ਪਰਾਲੀ ਫੂਕਣਾ ਬੰਦ ਕਰ ਦਈਏ। ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਨੂੰ ਲੈ ਕੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਪਰਾਲੀ ਫੂਕਣ ਤੋਂ ਗੁਰੇਜ ਕਰੀਏ।

ਪੰਜਾਂ ਸੂਬਿਆਂ ਵਿੱਚ ਬਣਾਵਾਂਗੇ ਸਰਕਾਰ :ਪੰਜ ਸੂਬਿਆਂ ਵਿੱਚ ਹੋ ਰਹੇ ਇਲੈਕਸ਼ਨਾਂ ਨੂੰ ਲੈ ਕੇ ਹੋ ਰਹੀ ਵੋਟਿੰਗ ਉੱਤੇ ਪੁੱਛੇ ਗਏ ਸਵਾਲ ਉੱਤੇ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਪੰਜ ਦੇ ਪੰਜ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਅਤੇ 2024 ਦੇ ਵਿੱਚ ਇਸ ਵਾਰ ਮੋਦੀ ਸਰਕਾਰ ਨਹੀਂ ਬਣਨ ਦੇਵਾਂਗੇ।

ਸਰਕਾਰ ਕਰੇ ਪੁਖਤਾ ਇੰਤਜਾਮ :ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪਰਾਲੀ ਦੇ ਮਾਮਲਿਆਂ ਉੱਪਰ ਕਿਹਾ ਕਿ ਕਿਸਾਨਾਂ ਲਈ ਕੋਈ ਨਾ ਕੋਈ ਵਿਕਲਪ ਕੱਢਣਾ ਚਾਹੀਦਾ। ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਕਿਸਾਨ ਯੂਨੀਅਨ ਜਥੇਬੰਦੀਆਂ ਨੂੰ ਕੱਲ ਵਾਲੀ ਘਟਨਾ ਤੋਂ ਬਾਅਦ ਬੇਨਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਮੈਂ ਨਿੰਦਿਆ ਵੀ ਕਰਦਾ ਹਾਂ ਕਿ ਕਿਸੇ ਅਫਸਰ ਨੂੰ ਜਬਰਨ ਅੱਗ ਲਗਾਉਣ ਲਈ ਵੀ ਨਹੀਂ ਕਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸਦੇ ਪੁਖਤਾ ਇੰਤਜਾਮ ਕਰਨੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਏ ਸਨ, ਜਿੱਥੇ ਉਹਨਾਂ ਨੇ ਤਖਤ ਸਾਹਿਬ ਉੱਤੇ ਮੱਥਾ ਟੇਕਿਆ ਅਤੇ ਉਸ ਉਪਰੰਤ ਮੀਡੀਆ ਨਾਲ ਗੱਲਬਾਤ ਕੀਤੀ।

ABOUT THE AUTHOR

...view details