ਪੰਜਾਬ

punjab

Punjab Assembly Elections 2022: ਟਿਕਟਾਂ ਦੀ ਵੰਡ ਨੂੰ ਲੈਕੇ ਕਾਂਗਰਸ ’ਚ ਘਮਾਸਾਣ !

By

Published : Jan 14, 2022, 3:46 PM IST

ਇੱਕ ਇੱਕ ਸੀਟ ’ਤੇ ਕਾਂਗਰਸ ਦੇ ਕਈ ਕਈ ਆਗੂ ਬਣੇ ਦਾਅਵੇਦਾਰ

ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ। ਕਾਂਗਰਸ ਵਿੱਚ ਟਿਕਟਾਂ ਦੀ ਵੰਡ ਨੂੰ ਲੈਕੇ ਘਮਾਸਾਣ ਜਾਰੀ ਹੈ। ਪਾਰਟੀ ਦੀ ਇੱਕ ਇੱਕ ਸੀਟ ਉੱਤੇ ਕਈ ਕਈ ਆਗੂ ਦਾਅਵੇਦਾਰੀਆਂ ਠੋਕ ਰਹੇ ਹਨ ਅਜਿਹੇ ਵਿੱਚ ਕਾਂਗਰਸ ਲਈ ਉਮੀਦਵਾਰਾਂ ਚੁਣਨੇ ਵੱਡੀ ਮੁਸ਼ਕਿਲ ਬਣੀ ਹੋਈ ਹੈ।

ਬਠਿੰਡਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਲਗਪਗ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ 6 ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਚੋਣਾਂ ਵਿੱਚ ਮਹਿਜ਼ ਕਰੀਬ ਇੱਕ ਮਹੀਨੇ ਦਾ ਸਮਾਂ ਰਹਿ ਗਿਆ ਹੈ ਪਰ ਕਾਂਗਰਸ ਵੱਲੋਂ ਹਾਲੇ ਤੱਕ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਨਹੀਂ ਕੀਤੀ ਗਈ ਜਿਸ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਇੱਕ ਸੀਟ ਉੱਪਰ ਕਈ ਕਈ ਉਮੀਦਵਾਰ ਆਪਣੀ ਦਾਅਵੇਦਾਰੀ ਠੋਕ ਰਹੇ ਹਨ।

ਹਲਕਾ ਮੌੜ

ਜੇਕਰ ਬਠਿੰਡਾ ਦੀ ਮੌੜ ਮੰਡੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰੀਬ ਇਕ ਦਰਜਨ ਕਾਂਗਰਸੀਆਂ ਵੱਲੋਂ ਆਪਣੀ ਦਾਅਵੇਦਾਰੀ ਜਤਾਈ ਜਾ ਰਹੀ ਹੈ ਅਤੇ ਇੰਨ੍ਹਾਂ ਵੱਲੋਂ ਟਿਕਟ ਲਈ ਫਾਰਮ ਭਰ ਕੇ ਕਾਂਗਰਸ ਭਵਨ ਵਿੱਚ ਜਮ੍ਹਾਂ ਵੀ ਕਰਵਾਏ ਗਏ ਹਨ।

ਇੱਕ ਇੱਕ ਸੀਟ ’ਤੇ ਕਾਂਗਰਸ ਦੇ ਕਈ ਕਈ ਆਗੂ ਬਣੇ ਦਾਅਵੇਦਾਰ

ਮੌੜ ਮੰਡੀ ਤੋਂ ਮੌਜੂਦਾ ਵਿਧਾਇਕ ਜਗਦੇਵ ਸਿੰਘ ਕਮਾਲੂ ਜਿੰਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ’ਤੇ 2017 ਦੀ ਵਿਧਾਨ ਸਭਾ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਬਗ਼ਾਵਤ ਕਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਵੱਲੋਂ ਮੌੜ ਮੰਡੀ ਤੋਂ ਕਾਂਗਰਸ ਦੀ ਟਿਕਟ ਤੇ ਦਾਅਵੇਦਾਰੀ ਜਤਾਈ ਜਾ ਰਹੀ ਹੈ।

ਇੱਕ ਇੱਕ ਸੀਟ ’ਤੇ ਕਾਂਗਰਸ ਦੇ ਕਈ ਕਈ ਆਗੂ ਬਣੇ ਦਾਅਵੇਦਾਰ


ਇਸੇ ਤਰ੍ਹਾਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਧਰਮ ਪਤਨੀ ਮੰਜੂ ਬਾਂਸਲ ਵੱਲੋਂ ਵੀ ਮੌੜ ਮੰਡੀ ਤੋਂ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਲਗਾਤਾਰ ਮੌੜ ਹਲਕੇ ਵਿਚ ਆਪਣੀਆਂ ਰਾਜਨੀਤਕ ਗਤੀਵਿਧੀਆਂ ਜਾਰੀ ਹਨ। ਪਿਛਲੇ ਦਿਨੀਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਵੱਲੋਂ ਉਨ੍ਹਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ ਚੌਦਾਂ ਕਰੋੜ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਨੂੰ ਮਜ਼ਬੂਤ ਮੰਨਿਆ ਜਾ ਰਿਹਾ ਹੈ।

ਇਸੇ ਤਰ੍ਹਾਂ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲੇ ਹਰਿਮੰਦਰ ਸਿੰਘ ਜੱਸੀ ਵੱਲੋਂ ਮੁੜ ਮੌੜ ਮੰਡੀ ਤੋਂ ਚੋਣ ਲੜਨ ਦੀ ਇੱਛਾ ਜਤਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮੌੜ ਮੰਡੀ ਹਲਕੇ ਵਿੱਚ ਵਿਚਰਦੇ ਰਹੇ।

ਇੱਕ ਇੱਕ ਸੀਟ ’ਤੇ ਕਾਂਗਰਸ ਦੇ ਕਈ ਕਈ ਆਗੂ ਬਣੇ ਦਾਅਵੇਦਾਰ

ਇਸੇ ਲੜੀ ਵਿੱਚ ਹਰਿਮੰਦਰ ਸਿੰਘ ਜੱਸੀ ਦੇ ਰਿਸ਼ਤੇ ਵਿੱਚੋਂ ਲੱਗਦੇ ਭਾਣਜੇ ਭੁਪਿੰਦਰ ਸਿੰਘ ਗੋਰਾ ਵੱਲੋਂ ਵੀ ਮੌੜ ਮੰਡੀ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਦਾਅਵੇਦਾਰੀ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਪਿਛਲੇ ਕਰੀਬ ਚੌਦਾਂ ਸਾਲਾਂ ਤੋਂ ਇਸ ਇਲਾਕੇ ਵਿਚ ਐਕਟਿਵ ਹਨ।

ਇੱਕ ਇੱਕ ਸੀਟ ’ਤੇ ਕਾਂਗਰਸ ਦੇ ਕਈ ਕਈ ਆਗੂ ਬਣੇ ਦਾਅਵੇਦਾਰ

ਹਲਕਾ ਤਲਵੰਡੀ ਸਾਬੋ

ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹਲਕਾ ਤਲਵੰਡੀ ਸਾਬੋ ਵਿੱਚ ਵੀ ਕਾਂਗਰਸੀਆਂ ਦੀ ਧੜੇਬੰਦੀ ਬਾਕੀ ਹਲਕਿਆਂ ਵਾਂਗ ਕਾਇਮ ਹੈ। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਵੀ ਕਾਂਗਰਸ ਦੇ ਖੁਸ਼ਬਾਜ਼ ਜਟਾਣਾ ਅਤੇ ਸਾਬਕਾ ਕੈਬਨਿਟ ਮੰਤਰੀ ਹਰਮੰਦਰ ਸਿੰਘ ਜੱਸੀ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ। ਖੁਸ਼ਬਾਜ ਵੱਲੋਂ 2017 ਵਿਚ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜੀ ਗਈ ਸੀ ਪਰ ਉਹ ਇਸ ਚੋਣ ਵਿੱਚ ਕਾਮਯਾਬ ਨਹੀਂ ਹੋ ਸਕੇ। ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਖੁਸ਼ਪਾਲ ਸਿੰਘ ਚੌਟਾਲਾ ਲਗਾਤਾਰ ਆਪਣੇ ਹਲਕੇ ਵਿੱਚ ਵਿਚਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਲਈ ਸਮੇਂ ਸਮੇਂ ਸਿਰ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਜਾਂਦੀ ਰਹੀ ਹੈ। ਦੂਸਰੇ ਪਾਸੇ ਸਾਬਕਾ ਕੈਬਨਿਟ ਮੰਤਰੀ ਹਰਿਮੰਦਰ ਸਿੰਘ ਜੱਸੀ ਵੱਲੋਂ ਵੀ ਤਲਵੰਡੀ ਸਾਬੋ ਹਲਕੇ ਵਿੱਚ ਲਗਾਤਾਰ ਵਿਚਰਿਆ ਜਾ ਰਿਹਾ ਹੈ ਅਤੇ ਦੋਹੇਂ ਹੀ ਕਾਂਗਰਸ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਵਜੋਂ ਵਿਚਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਾਮਾ ਮੰਡੀ ਰੈਲੀ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਹਰਿਮੰਦਰ ਸਿੰਘ ਜੱਸੀ ਅਤੇ ਖੁਸ਼ਬਾਜ਼ ਸਿੰਘ ਜਟਾਣਾ ਵਿਚਕਾਰ ਤਿੱਖੀ ਝੜਪ ਹੋਈ ਸੀ ਜੋ ਕਿ ਮੀਡੀਆ ਵਿੱਚ ਸੁਰਖੀਆਂ ਵਿੱਚ ਰਹੀ।

ਇੱਕ ਇੱਕ ਸੀਟ ’ਤੇ ਕਾਂਗਰਸ ਦੇ ਕਈ ਕਈ ਆਗੂ ਬਣੇ ਦਾਅਵੇਦਾਰ

ਹਲਕਾ ਬਠਿੰਡਾ ਦਿਹਾਤੀ

ਬਠਿੰਡਾ ਦਾ ਹਲਕਾ ਦਿਹਾਤੀ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਹਲਕਾ ਇੰਚਾਰਜ ਅਤੇ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲੇ ਹਰਵਿੰਦਰ ਸਿੰਘ ਲਾਡੀ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸ ਕਰ ਕੇ ਕਈ ਖੁਲਾਸੇ ਕੀਤੇ ਸਨ। ਬਠਿੰਡਾ ਦਿਹਾਤੀ ਵਿੱਚ ਵਿੱਤ ਮੰਤਰੀ ਅਤੇ ਹਲਕਾ ਇੰਚਾਰਜ ਦੀ ਸ਼ੁਰੂ ਹੋਈ ਇਹ ਨੋਕ ਝੋਕ ਚੰਡੀਗੜ੍ਹ ਤੱਕ ਜਾ ਪਹੁੰਚੀ ਸੀ। ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਹਰਵਿੰਦਰ ਸਿੰਘ ਲਾਡੀ ਵੱਲੋਂ ਲਗਾਤਾਰ ਕਾਂਗਰਸ ਸਰਕਾਰ ਰਾਹੀਂ ਵਿਕਾਸ ਕਾਰਜਾਂ ਲਈ ਯਤਨ ਕੀਤੇ ਜਾਂਦੇ ਰਹੇ ਅਤੇ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਦਿਹਾਤੀ ਹਲਕੇ ਵਿੱਚ ਰੈਲੀ ਕਰ ਹਰਵਿੰਦਰ ਸਿੰਘ ਲਾਡੀ ਨੂੰ ਉਮੀਦਵਾਰ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ।

ਇੱਕ ਇੱਕ ਸੀਟ ’ਤੇ ਕਾਂਗਰਸ ਦੇ ਕਈ ਕਈ ਆਗੂ ਬਣੇ ਦਾਅਵੇਦਾਰ

ਪਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਬਠਿੰਡਾ ਦਿਹਾਤੀ ਹਲਕੇ ਵਿੱਚ ਆਪਣੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਉਨ੍ਹਾਂ ਦੇ ਨਜ਼ਦੀਕੀ ਗੁਰਜੰਟ ਸਿੰਘ ਕੁੱਤੀਵਾਲ ਵੱਲੋਂ ਬਠਿੰਡਾ ਦਿਹਾਤੀ ਵਿੱਚ ਆਪਣੀਆਂ ਲਗਾਤਾਰ ਸਰਗਰਮੀਆਂ ਜਾਰੀ ਹਨ ਅਤੇ ਜਨ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਹਰਵਿੰਦਰ ਸਿੰਘ ਲਾਡੀ ਅਤੇ ਗੁਰਜੰਟ ਸਿੰਘ ਕੁੱਤੀਵਾਲ ਵਿੱਚੋਂ ਕਿਸ ਨੂੰ ਟਿਕਟ ਮਿਲਦੀ ਹੈ ਕਿਉਂਕਿ ਹਰਵਿੰਦਰ ਸਿੰਘ ਲਾਡੀ ਨੂੰ ਨਵਜੋਤ ਸਿੰਘ ਸਿੱਧੂ ਸਪੋਰਟ ਕਰ ਰਹੇ ਹਨ ਜਦਕਿ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਪੋਰਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਪੰਜਾਬ ਵਿੱਚ ਭਾਜਪਾ ਨੇ ਤੋੜਿਆ ਰਿਕਾਰਡ, ਟਿਕਟਾਂ ਲਈ ਚਾਰ ਹਜਾਰਾਂ ਤੋਂ ਵੱਧ ਬਿਨੈ

ABOUT THE AUTHOR

...view details